ਭੰਗਾਲਾ, 31 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਮਾਡਰਨ ਗਰੁੱਪ ਆਫ਼ ਕਾਲਜਿਜ਼ ਵਿਖੇ ਟ੍ਰੇਨਿੰਗ ਤੇ ਪਲੇਸਮੈਂਟ ਵਿਭਾਗ ਵਲੋਂ ਪਾਈਸਾਫਟ ਇਨਫਾਰਮੇਟਿਕਸ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਇਕ ਕੈਂਪਸ ਪਲੇਸਮੈਂਟ ਡਰਾਈਵ ਕਰਵਾਈ ਗਈ | ਕੰਪਨੀ ਦੇ ਪ੍ਰਤੀਨਿਧੀ ਵਜੋਂ ਅਭੇ ਰਾਣਾ ਨੇ ਵਿਦਿਆਰਥੀਆਂ ਦੇ ਸਨਮੁੱਖ ਹੋਏ, ਇਹ ਡਰਾਈਵ ਬੀ. ਟੈੱਕ ਸੀ. ਐੱਸ. ਈ., ਐੱਮ. ਐੱਸ. ਸੀ. ਆਈ. ਟੀ. ਤੇ ਪਾਸ-ਆਊਟ ਬੀ. ਸੀ. ਏ. ਵਿਦਿਆਰਥੀਆਂ ਲਈ ਸੀ | ਕਾਲਜ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਵਿਭਾਗ ਦੇ ਮੁਖੀ ਸਿਮਰਨਜੀਤ ਕੌਰ ਵਲੋਂ ਵਿਦਿਆਰਥੀਆਂ ਨੂੰ ਕੰਪਨੀ ਬਾਰੇ ਜਾਣਕਾਰੀ ਦਿੱਤੀ ਗਈ | ਇਸ ਪਲੇਸਮੇਂਟ ਡਰਾਈਵ ਵਿਚ ਬੀ. ਟੈਕ ਸੀ. ਐਸ. ਈ. ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਸਮੇਤ ਦੋ ਵਿਦਿਆਰਥੀ ਜੂਨੀਅਰ ਸਾਫਟਵੇਅਰ ਡਿਵੈਲਪਰ ਵਜੋਂ ਚੁਣੇ ਗਏ, ਹਰੇਕ ਨੂੰ 3 ਲੱਖ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਗਈ | ਪਿ੍ੰਸੀਪਲ ਡਾ. ਜਤਿੰਦਰ ਕੁਮਾਰ ਵਲੋਂ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਸਿਮਰਨਜੀਤ ਕੌਰ ਨੇ ਇਸ ਸਫਲਤਾ ਨੂੰ ਵਿਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਦੱਸਿਆ ਅਤੇ ਚੁਣੇ ਵਿਦਿਆਰਥੀ ਤੋਂ ਸਹਿਪਾਠੀਆਂ ਨੂੰ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ | ਇਸ ਤੋਂ ਇਲਾਵਾ ਉਨ੍ਹਾਂ ਨੇ ਸਹਿਯੋਗ ਲਈ ਪਰਮਿੰਦਰ ਸਿੰਘ ਤੇ ਡਾ. ਅਨੂ ਬਾਲਾ ਦਾ ਧੰਨਵਾਦ ਕੀਤਾ | ਇਸ ਦੌਰਾਨ ਕੈਂਪਸ ਡਾਇਰੈਕਟਰ ਡਾ. ਵਿਜੇਤਾ ਸ਼ਰਮਾ ਨੇ ਦੱਸਿਆ ਕਿ ਇਹ ਡਰਾਈਵ ਕਾਲਜ ਦੀ ਉਦਯੋਗ ਨਾਲ ਜੁੜਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਇਸ ਦੌਰਾਨ ਪ੍ਰੋ. ਪਰਵਿੰਦਰ ਸਿੰਘ, ਪ੍ਰੋ. ਸੁਖਜਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਦਾ ਵੀ ਅਹਿਮ ਯੋਗਦਾਨ ਰਿਹਾ | ਇਸ ਮੌਕੇ ਮਹਿਮਾਨਾਂ ਨੂੰ ਸਨਮਾਨ ਵਜੋਂ ਯਾਦਗਾਰੀ ਚਿੰਨ੍ਹ ਦਿੱਤੇ ਗਏ |