ਟਾਂਡਾ ਉੜਮੁੜ, 29 ਅਕਤੂਬਰ (ਭਗਵਾਨ ਸਿੰਘ ਸੈਣੀ)- ਐਚ. ਆਈ. ਐਮ. ਟੀ. ਕਾਲਜ ਟਾਂਡਾ ਵਲੋਂ ਵਿਦਿਆਰਥੀਆਂ ਦੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਰੋਹ ਦੌਰਾਨ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ | ਬੀ.ਸੀ.ਏ. ਕੋਰਸ ਦੇ ਦੂਜੇ ਸੈਮਿਸਟਰ ਵਿਚ ਗੁਰਪ੍ਰੀਤ ਕੌਰ ਨੇ ਪਹਿਲਾ ਸਥਾਨ, ਮਨਪ੍ਰੀਤ ਕੌਰ ਨੇ ਦੂਜਾ ਅਤੇ ਰੀਤੂ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ | ਬੀ. ਕਾਮ (ਆਨਰਜ਼) ਦੇ ਦੂਜੇ ਸੈਮਿਸਟਰ ਵਿਚ ਚੇਤਨਾ ਪਹਿਲਾ ਸਥਾਨ, ਮਨਪ੍ਰੀਤ ਸੈਣੀ ਨੇ ਦੂਜਾ ਅਤੇ ਹੀਨਾ ਨੇ ਤੀਜਾ ਸਥਾਨ ਹਾਸਲ ਕੀਤਾ | ਬੀ. ਐਸ. ਸੀ. (ਆਈ. ਟੀ.) ਦੇ ਦੂਜੇ ਸੈਮਿਸਟਰ ਵਿਚ ਸਿਮਰਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਿਮਰਨਜੀਤ ਕੌਰ, ਪ੍ਰੀਆ ਅਤੇ ਲਸ਼ਮੀਨਾ ਨੇ ਦੂਜਾ ਸਥਾਨ ਜਦਕਿ ਨਵਜੋਤ ਕੌਰ, ਸ਼ਿਵਾਨੀ ਅਤੇ ਰਿਤਿਕਾ ਨੇ ਤੀਜਾ ਸਥਾਨ ਹਾਸਲ ਕੀਤਾ | ਬੀ. ਕਾਮ (ਆਨਰਜ਼) ਦੇ ਚੌਥੇ ਸੈਮਿਸਟਰ ਵਿਚ ਜੈਸਮੀਨ ਨੇ ਪਹਿਲਾ ਸਥਾਨ, ਜੋਤੀ ਨੇ ਦੂਜਾ, ਅਤੇ ਪਿ੍ਯੰਕਾ ਨੇ ਤੀਜਾ ਸਥਾਨ ਹਾਸਲ ਕੀਤਾ | ਬੀ. ਸੀ. ਏ. ਦੇ ਚੌਥੇ ਸੈਮਿਸਟਰ ਵਿਚ ਮਨਿੰਦਰ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਭ ਤੋਂ ਉੱਚਾ ਪ੍ਰਦਰਸ਼ਨ ਕੀਤਾ, ਰਮਨਦੀਪ ਕੌਰ ਨੇ ਦੂਜਾ ਅਤੇ ਨਿਸ਼ਾ ਨੇ ਤੀਜਾ ਸਥਾਨ ਹਾਸਲ ਕਰਕੇ ਵਧੀਆ ਪ੍ਰਦਰਸ਼ਨ ਕੀਤਾ | ਬੀ. ਐਸ. ਸੀ. (ਆਈ. ਟੀ.) ਦੇ ਚੌਥੇ ਸਮੈਸਟਰ ਵਿਚ ਬਲਦੀਪ ਕੌਰ ਨੇ ਪਹਿਲਾ ਸਥਾਨ, ਪਰਮਜੀਤ ਕੌਰ ਨੇ ਦੂਜਾ ਅਤੇ ਜਸ਼ਮੀਨ ਕੌਰ ਤੇ ਮਨਦੀਪ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ | ਬੀ. ਐਸ. ਸੀ. (ਆਈ. ਟੀ.) ਦੇ ਛੇਵੇਂ ਸੈਮਿਸਟਰ ਵਿਚ ਜੋਨਬ ਖ਼ਤੂਨ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਜਦਕਿ ਅਗਮਪ੍ਰੀਤ ਕੌਰ, ਗੁਲਬਾਨੋ ਬੇਗਮ ਅਤੇ ਸੰਦੀਪ ਸੈਣੀ ਨੇ ਦੂਜਾ ਸਥਾਨ ਹਾਸਲ ਕੀਤਾ | ਸਿਮਰਨ ਕੌਰ ਅਤੇ ਆਕਾਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਲਜ ਪ੍ਰਬੰਧਕ ਕਮੇਟੀ ਤੇ ਵਿਭਾਗ ਮੁਖੀਆਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫ਼ੀਆਂ ਭੇਟ ਕੀਤੀਆਂ ਗਈਆਂ | ਸਮਾਗਮ ਦੌਰਾਨ ਕਾਲਜ ਦੇ ਚੇਅਰਮੈਨ ਡਾ. ਰੋਹਿਤ ਟੰਡਨ ਨੇ ਵਿਦਿਆਰਥੀਆਂ ਨੂੰ ਆਪਣੀ ਮਿਹਨਤ ਜਾਰੀ ਰੱਖਣ ਅਤੇ ਹੋਰ ਵੀ ਉੱਚ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਭਾਰਤ ਰਤਨ ਟੰਡਨ, ਦਿਸ਼ਾਂਤ ਕੁਮਾਰ, ਅਮਨਦੀਪ ਕੁਮਾਰ, ਹਰਪ੍ਰੀਤ ਸਿੰਘ, ਭਾਨੁ ਪ੍ਰੀਆ, ਹਰਜੀਤ ਕੌਰ, ਅੰਕੀਤਾ ਕੁਮਾਰੀ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਹਰਪ੍ਰੀਤ ਕੌਰ ਮੱਲੀ, ਖੁਸ਼ਪ੍ਰੀਤ ਕੌਰ, ਅਮਨਦੀਪ ਕੌਰ, ਨਵਰਤ ਕੌਰ, ਖੁਸ਼ਪ੍ਰੀਤ ਕੌਰ, ਹਰਜਿੰਦਰ ਕੌਰ, ਸਿਮਰਨ ਅਤੇ ਅਨਮੌਲ ਪ੍ਰੀਤ ਕੌਰ ਹਾਜ਼ਰ ਸਨ |