ਹੁਸ਼ਿਆਰਪੁਰ, 1 ਨਵੰਬਰ (ਬਲਜਿੰਦਰਪਾਲ ਸਿੰਘ)-ਵਾਸਲ ਐਜੂਕੇਸ਼ਨ ਵੱਲੋਂ ਚਲਾਏ ਜਾ ਰਹੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਸੈਸ਼ਨ 2024-25 ਦੀ ਅਕੈਡਮਿਕ ਐਕਸੀਲੈਂਸ ਐਵਾਰਡ ਸੈਰੇਮਨੀ ਕਰਵਾਈ ਗਈ | ਇਸ ਪ੍ਰੋਗਰਾਮ 'ਚ ਗਰੇਡ 1 ਤੋਂ 9 ਅਤੇ 11 ਦੇ ਪਿਛਲੇ ਸੈਸ਼ਨ ਵਿਚ ਸਿੱਖਿਆ ਖੇਤਰ ਦੇ ਵਿਚ ਵਧੀਆ ਪ੍ਰਦਰਸ਼ਨ ਦੇ ਲਈ ਇਹ ਐਵਾਰਡ ਦਿੱਤੇ ਗਏ | ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ | ਉਸ ਤੋਂ ਬਾਅਦ ਸਕੂਲ ਗੀਤ 'ਮਾਰਚ ਟੂਗੈਦਰ' ਅਤੇ ਸੁਆਗਤ ਭਾਸ਼ਣ ਪੇਸ਼ ਕੀਤਾ ਗਿਆ | ਪ੍ਰੀ-ਪ੍ਰਾਈਮਰੀ ਦੇ ਨੰਨੇ-ਮੁੰਨਿਆਂ ਨੇ ਡਾਂਸ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ | ਦੱਸਣਯੋਗ ਹੈ ਕਿ ਇਸ ਸੈਰੇਮਨੀ ਦੇ ਵਿਚ 200 ਹੋਣਹਾਰ ਵਿਦਿਆਰਥੀਆਂ ਨੂੰ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਤੇ ਇਸ ਐਵਾਰਡ ਨਾਲ਼ ਨਿਵਾਜਿਆ ਗਿਆ | ਸਕੂਲ ਦੀ ਮੁੱਖ ਅਧਿਆਪਕਾ ਜਸਜੀਤ ਕੌਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦਾ ਪੜ੍ਹਾਈ ਦੇ ਵਿਚ ਉੱਤਮ ਕਰ ਪਾਉਣਾ ਅਸਲ ਦੇ ਵਿਚ ਉਨ੍ਹਾਂ ਦੀ ਸੱਚੀ ਲਗਨ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ ਅਤੇ ਅਧਿਆਪਕ ਅਤੇ ਮਾਪੇ ਉਨ੍ਹਾਂ ਦੀ ਇਸ ਸਫਲਤਾ ਦੇ ਸਬੂਤ ਹਨ | ਸਕੂਲ ਪਿ੍ੰਸੀਪਲ ਸੰਗੀਤਾ ਨਿਸਤਾਂਦਰਾ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ-ਪੱਤਰ ਪ੍ਰਦਾਨ ਕੀਤੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਚੰਗੀ ਪੜ੍ਹਾਈ ਦੇ ਕਾਰਨ ਹੀ ਉਨ੍ਹਾਂ ਨੂੰ ਐਵਾਰਡ ਪ੍ਰਾਪਤ ਹੋਏ ਹਨ | ਇਸ ਦੌਰਾਨ ਹਾਜ਼ਰ ਮਾਪਿਆਂ ਨੇ ਬੱਚਿਆਂ ਦੀ ਸਫਲਤਾ ਦਾ ਸਿਹਰਾ ਸਕੂਲ ਟੀਮ ਨੂੰ ਦਿੱਤਾ | ਪਿ੍ੰਸੀਪਲ ਸੰਗੀਤਾ ਨਿਸਤਾਂਦਰਾ ਕਿਹਾ ਕਿ ਪੁਰਸਕਾਰ ਵਿਦਿਆਰਥੀਆਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਦਿੰਦੇ ਹਨ ਅਤੇ ਮਿਹਨਤ ਦਾ ਫਲ ਸਦਾ ਮਿੱਠਾ ਹੁੰਦਾ ਹੈ | ਇਸ ਮੌਕੇ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਅਤੇ ਸੀ.ਈ.ਓ. ਰਾਘਵ ਵਾਸਲ ਨੇ ਮਾਪਿਆਂ ਨੂੰ ਬਹੁਤ ਵਧਾਈਆਂ ਅਤੇ ਸ਼ੁੱਭ-ਅਸ਼ੀਰਵਾਦ ਦਿੱਤਾ ਅਤੇ ਆਪਣੇ ਪ੍ਰੇਰਨਾਦਾਇਕ ਸੰਬੋਧਨ ਦੇ ਵਿਚ ਕਿਹਾ ਕਿ ਵਾਸਲ ਐਜੂਕੇਸ਼ਨ ਸੰਚਾਲਿਤ ਸਿੱਖਿਆ ਸੰਸਥਾਵਾਂ ਦਾ ਉਦੇਸ਼ ਕੇਵਲ ਵਿਦਿਆਰਥੀਆਂ ਨੂੰ ਗਿਆਨ ਦੇਣਾ ਹੀ ਨਹੀਂ ਸਗੋਂ ਵਿਦਿਆਰਥੀਆਂ ਦੇ ਵਿਚ ਆਤਮ-ਵਿਸ਼ਵਾਸ,ਅਗਵਾਈ ਕਰਨ ਦੀ ਯੋਗਤਾ ਅਤੇ ਨੈਤਿਕ ਮੁੱਲਾਂ ਦਾ ਵਿਕਾਸ ਕਰਨਾ ਹੈ |