14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪਿੰਡ ਬੇਰਸਾ 'ਚ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਸ਼ਹੀਦ ਸਿਕੰਦਰ ਸਿੰਘ ਦੇ ਨਾਂਅ 'ਤੇ ਬਣੇ ਯਾਦਗਾਰੀ ਗੇਟ ਦਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 02-11-2025
ਦਸੂਹਾ, 1 ਨਵੰਬਰ (ਕੌਸ਼ਲ)- ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਪਿੰਡ ਬੇਰਸਾ ਵਿਚ ਸ਼ਹੀਦ ਸਿਕੰਦਰ ਸਿੰਘ ਦੀ ਯਾਦ ਵਿਚ ਬਣਾਏ ਗਏ ਯਾਦਗਾਰੀ ਗੇਟ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ | ਇਹ ਗੇਟ ਕਰੀਬ 7 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ | ਇਸ ਮੌਕੇ ਵਿਧਾਇਕ ਘੁੰਮਣ ਨੇ ਕਿਹਾ ਕਿ 34 ਸਾਲਾਂ ਬਾਅਦ ਕਿਸੇ ਸਰਕਾਰ ਨੇ ਸ਼ਹੀਦਾਂ ਦੀ ਸਾਰ ਲਈ ਅਸਲ ਅਰਥਾਂ ਵਿਚ ਕਦਮ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦਾ ਦਿਲੋਂ ਸਤਿਕਾਰ ਕਰਦੀ ਹੈ, ਕਿਉਂਕਿ ਸ਼ਹੀਦਾਂ ਨੇ ਆਪਣੀ ਜਾਨ ਕੁਰਬਾਨ ਕਰਕੇ ਦੇਸ਼ ਦੀ ਇੱਜ਼ਤ ਤੇ ਅਮਨ ਕਾਇਮ ਰੱਖਿਆ ਹੈ | ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਨੂੰ ਯਾਦ ਕਰਨਾ ਸਿਰਫ਼ ਰਸਮ ਨਹੀਂ, ਸਾਡੀ ਨੈਤਿਕ ਜ਼ਿੰਮੇਵਾਰੀ ਹੈ | ਇਸ ਸਮਾਗਮ ਦੌਰਾਨ ਸ਼ਹੀਦ ਦੇ ਪਰਿਵਾਰ ਨੂੰ ਵਿਧਾਇਕ ਘੁੰਮਣ ਵਲੋਂ ਸਨਮਾਨਿਤ ਕੀਤਾ ਗਿਆ, ਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਗਿਆ ਕਿ ਜਿਹੜੇ ਆਪਣੇ ਦੇਸ਼ ਲਈ ਜਾਨ ਨਿਛਾਵਰ ਕਰਦੇ ਹਨ, ਉਹੀ ਅਸਲੀ ਹੀਰੋ ਹੁੰਦੇ ਹਨ | ਸਮਾਗਮ ਦੌਰਾਨ ਪਿੰਡ ਦੇ ਕਈ ਪ੍ਰਮੁੱਖ ਹਸਤੀਆਂ ਜਿਨ੍ਹਾਂ ਵਿਚ ਸਰਪੰਚ ਅਮਰਜੀਤ ਕੌਰ, ਮੈਂਬਰ ਹਰਮਨਪ੍ਰੀਤ ਕੌਰ, ਰਾਜ ਕੁਮਾਰੀ, ਜਸਪਾਲ ਸਿੰਘ, ਸੁਖਵੀਰ ਸਿੰਘ, ਗੁਰਪ੍ਰੀਤ ਸਿੰਘ, ਮਨਿੰਦਰ ਕੌਰ, ਸੁਮਿੱਤਰ ਕੌਰ, ਐਡਵੋਕੇਟ ਹਰਮਨਪ੍ਰੀਤ ਸਿੰਘ, ਬਲਾਕ ਪ੍ਰਧਾਨ ਸੰਦੀਪ ਸਰਾਂ, ਦਵਿੰਦਰ ਸਿੰਘ ਟੀਟੂ, ਸੂਬੇਦਾਰ ਗੁਰਮੇਲ ਸਿੰਘ, ਰਾਜਬੀਰ ਸਿੰਘ ਬੈਂਸ, ਇੰਦਰਜੀਤ ਸਿੰਘ ਬੈਂਸ, ਤਜਿੰਦਰ ਸਿੰਘ ਸਾਬੀ ਆਪ ਆਗੂ, ਜੋਗਿੰਦਰ ਸਿੰਘ ਭੰਗੂ, ਲਵਦੀਪ ਸਿੰਘ ਮਿੱਠੂ, ਰਛਪਾਲ ਸਿੰਘ, ਪ੍ਰਦੀਪ ਸਿੰਘ, ਲੰਬੜਦਾਰ ਤਜਿੰਦਰ ਸਿੰਘ, ਸਰਪੰਚ ਹਰਜਿੰਦਰ ਸਿੰਘ ਬੋਦਲ, ਜੱਸਾ ਬੋਦਲ, ਸਤਨਾਮ ਸਿੰਘ ਬੋਦਲ, ਹਰਪਾਲ ਸਿੰਘ ਬਿੱਟਾ, ਹਰਬੰਸ ਕੌਰ ਸਰਪੰਚ, ਹਰਪ੍ਰੀਤ ਸਰਾ, ਗੁਰਿੰਦਰ ਸਫ਼ਰੀ, ਜਸਵਿੰਦਰ ਸਿੰਘ, ਕਰਨ, ਜੱਸੀ, ਨੀਰਜ, ਸਗਮ ਬੱਧਣ, ਸੋਨੰੂ ਤੇ ਪਾਲਾ ਫ਼ੌਜੀ ਸਮੇਤ ਹੋਰ ਹਾਜ਼ਰ ਸਨ | ਸਮਾਗਮ ਵਿਚ ਸ਼ਹੀਦਾਂ ਲਈ ਮੌਨ ਧਾਰਨਾ ਰੱਖੀ ਗਈ ਅਤੇ ਵਿਧਾਇਕ ਨੇ ਭਰੋਸਾ ਦਿੱਤਾ ਕਿ ਸ਼ਹੀਦਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਡਾ. ਰਾਜ ਕੁਮਾਰ ਤੇ ਆਸ਼ਿਕਾ ਜੈਨ ਵਲੋਂ ਆਰ.ਜੇ. ਕ੍ਰੀਏਟਰਜ਼ ਦੀ ਗ੍ਰੈਂਡ ਵਿੰਟਰ ਪ੍ਰਦਰਸ਼ਨੀ 'ਵੱਖਰਾ ਸਵੈਗ' ਦਾ ਪੋਸਟਰ ਜ... ਅਗਲੀ ਖ਼ਬਰ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/>
Ad Position 24