14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਡਾ. ਰਾਜ ਕੁਮਾਰ ਤੇ ਆਸ਼ਿਕਾ ਜੈਨ ਵਲੋਂ ਆਰ.ਜੇ. ਕ੍ਰੀਏਟਰਜ਼ ਦੀ ਗ੍ਰੈਂਡ ਵਿੰਟਰ ਪ੍ਰਦਰਸ਼ਨੀ 'ਵੱਖਰਾ ਸਵੈਗ' ਦਾ ਪੋਸਟਰ ਜਾਰੀ <br/>

Ad Position 21
No active advertisement
ਅਜੀਤ ਡੈਸਕ 02-11-2025
ਹੁਸ਼ਿਆਰਪੁਰ, 1 ਨਵੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ 'ਚ 26 ਦਸੰਬਰ ਨੂੰ ਹੋਣ ਜਾ ਰਹੀ ਆਰ.ਜੇ. ਕ੍ਰੀਏਟਰਜ਼ ਦੀ ਗ੍ਰੈਂਡ ਵਿੰਟਰ ਪ੍ਰਦਰਸ਼ਨੀ 'ਵੱਖਰਾ ਸਵੈਗ' ਦਾ ਪੋਸਟਰ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਆਰ.ਜੇ. ਕ੍ਰੀਏਟਰਜ਼ ਦੀ ਕੋਆਰਡੀਨੇਟਰ ਰੇਣੂ ਕੰਵਰ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਸਿਰਫ਼ ਵਪਾਰਕ ਜਗਤ ਲਈ ਸੋਹਣਾ ਮੌਕਾ ਨਹੀਂ, ਸਗੋਂ ਹੁਸ਼ਿਆਰਪੁਰ ਦੀ ਵਪਾਰਕ ਵਿਰਾਸਤ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਨਵੀਂ ਪਹਿਚਾਣ ਦੇਣ ਦੀ ਕੋਸ਼ਿਸ਼ ਵੀ ਹੈ | ਜ਼ਿਕਰਯੋਗ ਹੈ ਕਿ ਇਸ ਪ੍ਰਦਰਸ਼ਨੀ 'ਚ ਹੁਸ਼ਿਆਰਪੁਰ, ਪੰਜਾਬ ਅਤੇ ਹੋਰ ਸੂਬਿਆਂ ਤੋਂ ਆਏ ਵਪਾਰੀ ਆਪਣੇ-ਆਪਣੇ ਉਤਪਾਦ ਜਿਵੇਂ ਕਿ ਕਾਸਮੈਟਿਕਸ, ਆਰਟੀਫੀਸ਼ਲ ਜੁੈਲਰੀ, ਹੈਂਡੀਕ੍ਰਾਫਟ, ਹੋਟਲ ਇੰਡਸਟਰੀ, ਲਾਈਫਸਟਾਈਲ ਤੇ ਵੈਲਨੈੱਸ ਪ੍ਰੋਡਕਟਸ ਦੇ ਨਾਲ ਹਿੱਸਾ ਲੈਣਗੇ | ਭਾਗੀਦਾਰਾਂ ਨੂੰ ਉੱਚ ਪੱਧਰੀ ਪ੍ਰੋਫੈਸ਼ਨਲ ਸਟਾਲਾਂ ਰਾਹੀਂ ਆਪਣੇ ਉਤਪਾਦਾਂ ਦੀ ਪ੍ਰਮੋਸ਼ਨ ਤੇ ਵਿਕਰੀ ਦਾ ਬਹੁਤ ਵਧੀਆ ਮੰਚ ਪ੍ਰਾਪਤ ਹੋਵੇਗਾ | ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਨੇ ਆਰ.ਜੇ. ਕ੍ਰੀਏਟਰਜ਼ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਆਯੋਜਨ ਹੁਸ਼ਿਆਰਪੁਰ ਦੇ ਵਪਾਰਕ ਤੇ ਉਦਯੋਗਿਕ ਖੇਤਰ ਲਈ ਲਾਭਕਾਰੀ ਸਾਬਿਤ ਹੋਵੇਗਾ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਵੱਖਰਾ ਸਵੈਗ ਸਿਰਫ਼ ਇਕ ਟਰੇਡ ਐਕਸਪੋ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਵੀ ਹੈ | ਉਨ੍ਹਾਂ ਨੇ ਦੱਸਿਆ ਕਿ ਸੋਨਾਲੀਕਾ ਇੰਟਰਨੈਸ਼ਨਲ ਲਿਮਟਿਡ ਇਸ ਪ੍ਰੋਗਰਾਮ ਦੀ ਮੁੱਖ ਸਪਾਂਸਰ ਹੈ, ਜੋ ਆਪਣੇ ਸਮਾਜਿਕ ਕਾਰਜਾਂ ਲਈ ਪ੍ਰਸਿੱਧ ਹੈ | ਆਰ.ਜੇ. ਕ੍ਰੀਏਟਰਜ਼ ਦੀ ਕੋਆਰਡੀਨੇਟਰ ਰੇਨੂੰ ਕੰਵਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸੀ.ਟੀ. ਗਰੁੱਪ ਆਫ਼ ਐਜੂਕੇਸ਼ਨ ਸਿੱਖਿਆ ਸਾਥੀ ਵਜੋਂ ਸ਼ਾਮਿਲ ਹੈ | ਇਵੈਂਟ ਵਿਚ ਕੈਰੀਅਰ ਕਾਊਾਸਲਿੰਗ ਸੈਸ਼ਨ ਤੇ ਖਾਸ ਸਕਾਲਰਸ਼ਿਪ ਯੋਜਨਾਵਾਂ ਵੀ ਰੱਖੀਆਂ ਜਾਣਗੀਆਂ, ਤਾਂ ਜੋ ਵਿਦਿਆਰਥੀਆਂ ਨੂੰ ਸਹੀ ਰਾਹ-ਦਰਸਾਏ ਮਿਲ ਸਕਣ |

Ad Position 22
No active advertisement
ਪਿਛਲੀ ਖ਼ਬਰ ਪਿੰਡ ਨੂਰਦੀ ਵਿਖੇ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ 'ਚ ਰੈਲੀ ਅਗਲੀ ਖ਼ਬਰ ਪਿੰਡ ਬੇਰਸਾ 'ਚ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਲੋਂ ਸ਼ਹੀਦ ਸਿਕੰਦਰ ਸਿੰਘ ਦੇ ਨਾਂਅ 'ਤੇ ਬਣੇ ਯਾਦਗਾਰੀ ਗੇਟ ਦਾ ਉਦਘਾਟਨ...
Ad Position 24