ਤਰਨ ਤਾਰਨ, 1 ਨਵੰਬਰ (ਹਰਿੰਦਰ ਸਿੰਘ)- ਪਿੰਡ ਨੂਰਦੀ ਵਿਖੇ ਸਰਪੰਚ ਤਲਬੀਰ ਸਿੰਘ ਦੀ ਅਗਵਾਈ ਵਿਚ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ ਦੇ ਵਿਚ ਰੈਲੀ ਕਰਵਾਈ ਗਈ | ਰੈਲੀ ਦੌਰਾਨ ਸੰਬੋਧਨ ਕਰਦੇ ਹੋਏ ਜਸਬੀਰ ਸਿੰਘ ਗਿੱਲ ਡਿੰਪਾ ਸਾਬਕਾ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਤੇ ਮਜ਼ਦੂਰਾਂ ਦੀ ਬਹੁਤ ਭਾਰੀ ਲੁੱਟ ਕੀਤੀ ਜਾ ਰਹੀ ਹੈ | ਅੱਜ ਡੀ.ਏ.ਪੀ. ਖਾਦ ਜਿਸਦੀ ਕੀਮਤ ਇਕ ਬੋਰੀ ਦੀ 1350 ਹੈ, ਉਹ ਬਲੈਕ ਵਿਚ 1800 ਰੁਪਏ ਵਿਚ ਮਿਲ ਰਹੀ ਹੈ, ਜੋ ਕਿ ਸਰਾਸਰ ਲੋਕਾਂ ਨਾਲ ਧੱਕਾ ਹੈ ਅਤੇ ਇਹ ਭਾਜਪਾ ਦਾ ਇਕ ਵੱਡਾ ਵਪਾਰੀਆਂ ਦਾ ਇਕ ਗਰੁੱਪ ਹੈ, ਜੋ ਇਹ ਸੰਭਾਲ ਰਿਹਾ ਹੈ | ਉਧਰ ਇਕ ਜੋ ਆਮ ਆਦਮੀ ਪਾਰਟੀ ਦਾ ਗਰੁੱਪ ਹੈ, ਉਨ੍ਹਾਂ ਦਾ ਸਾਥ ਦੇ ਰਿਹਾ ਹੈ | ਅੱਜ ਜਦੋਂ ਬਿਜਾਈ ਜਿਹੜੀ ਬਿਲਕੁਲ ਸਿਰ 'ਤੇ ਹੈ ਤੇ ਹੁਣ ਫਸਲ ਨੂੰ ਜੇ ਹੁਣ ਖਾਦ ਨਾ ਮਿਲੀ ਤਾਂ ਉਹਦਾ ਝਾੜਦਾ ਨੁਕਸਾਨ ਹੋਵੇਗਾ ਪਰ ਨਾ ਕੇੇਂਦਰ ਸਰਕਾਰ ਨਾ ਪੰਜਾਬ ਸਰਕਾਰ ਕੋਈ ਪ੍ਰਵਾਹ ਨਹੀਂ ਕਰ ਰਹੀ | ਇਸ ਮੌਕੇ ਸੁਖਦੇਵ ਸਿੰਘ, ਸੁਖਦੀਪ ਸਿੰਘ ਸਰਪੰਚ, ਕੁਲਬੀਰ ਸਰਪੰਚ, ਲਾਟੀ ਜੌਹਲ, ਉੱਤਮ ਸਿੰਘ ਖਾਰਾ, ਸਾਹਿਬ ਸਿੰਘ ਝਾੜੂ ਨੰਗਲ, ਜਸਵਿੰਦਰ ਸਿੰਘ ਮੀਆਂਵਿੰਡ, ਸੋਨੂ ਭਲਾਈਪੁਰ, ਸਾਹਿਬ ਸਿੰਘ ਛੱਜਲਵੱਡੀ, ਬਖਤੌਰ ਸਿੰਘ ਬਾਣੀਆਂ, ਸੁਖਦੇਵ ਸਿੰਘ ਬਾਣੀਆਂ, ਵਰਿੰਦਰ ਸਿੰਘ ਭਿੰਡਰ, ਜਗਤਾਰ ਸਿੰਘ ਬਿੱਲਾ ਅਤੇ ਹੋਰ ਆਗੂ ਅਤੇ ਵਰਕਰ ਮੌਜੂਦ ਸਨ |