21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Ad Position 21
No active advertisement
ਅਜੀਤ ਡੈਸਕ 03-11-2025
ਗੜ੍ਹਸ਼ੰਕਰ, 2 ਨਵੰਬਰ (ਧਾਲੀਵਾਲ)- ਨਜ਼ਦੀਕੀ ਪਿੰਡ ਗੋਗੋਂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜਾਂ ਪਿਆਰਿਆਂ ਵਲੋਂ ਕੀਤੀ ਗਈ | ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਜੈਕਾਰਿਆਂ ਦੀ ਗੰੂਜ ਵਿਚ ਆਰੰਭ ਹੋਇਆ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਰੋਡ ਤੋਂ ਹੰੁਦਿਆਂ ਹੋਇਆ ਡੋਗਰਪੁਰ ਵਾਸੀਆਂ ਦੇ ਗੁਰਦੁਆਰਾ ਗੁਰੂ ਨਾਨਕ ਲੰਗਰ ਅਸਥਾਨ ਤੋਂ ਹੁੰਦਾ ਹੋਇਆ ਪਿੰਡ ਦੇ ਵੱਖ-ਵੱਖ ਪੜਾਅ ਅਤੇ ਸ਼ਹੀਦਾਂ ਦੇ ਅਸਥਾਨ 'ਤੇ ਪੜਾਅ ਤੋਂ ਬਾਅਦ ਮੁੜ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਨਗਰ ਕੀਰਤਨ ਵਿਚ ਗਤਕਾ ਪਾਰਟੀ ਦੇ ਸਿੰਘਾਂ ਨੇ ਗਤਕੇ ਦੇ ਜ਼ੋਰ ਦਿਖਾਏ ਤੇ ਬੀਬੀਆਂ ਵੱਲੋਂ ਸ਼ਬਦ ਪੜੇ ਗਏ | ਪੜਾਵਾਂ ਦੌਰਾਨ ਢਾਈ ਜਸਵਿੰਦਰ ਸਿੰਘ ਬੈਂਸ ਸਿੰਬਲ ਮਜਾਰਾ ਦੇ ਜਥੇ ਨੇ ਸੰਗਤਾਂ ਨੂੰ ਜੋਸ਼ੀਲੀਆਂ ਵਾਰਾਂ ਗਾ ਕੇ ਗੁਰ ਇਤਿਹਾਸ ਸਰਵਣ ਕਰਵਾਇਆ | ਨਗਰ ਕੀਰਤਨ ਦੌਰਾਨ ਪ੍ਰਧਾਨ ਜੁਝਾਰ ਸਿੰਘ ਬੈਂਸ, ਨੰਬਰਦਾਰ ਕੁਲਦੀਪ ਸਿੰਘ ਧਾਲੀਵਾਲ, ਮਾ. ਕੁਲਵੰਤ ਸਿੰਘ, ਜਗਵਿੰਦਰ ਸਿੰਘ, ਰਸ਼ਵਿੰਦਰ ਸਿੰਘ ਬੈਂਸ, ਨੰਬਰਦਾਰ ਸੁਰਜੀਤ ਸਿੰਘ, ਮਨਜੀਤ ਸਿੰਘ ਬੈਂਸ, ਜਗਤਾਰ ਸਿੰਘ, ਠੇਕੇਦਾਰ ਸਵਰਨ ਸਿੰਘ, ਤਾਰਾ ਸਿੰਘ ਬੈਂਸ, ਦਵਿੰਦਰ ਸਿੰਘ, ਸੋਹਣ ਲਾਲ ਝੱਲੀ, ਸਰਪੰਚ ਕਸ਼ਮੀਰ ਕੌਰ, ਗ੍ਰੰਥੀ ਮਨਪ੍ਰੀਤ ਸਿੰਘ, ਬਲਵੀਰ ਸਿੰਘ, ਹਰਵਿੰਦਰ ਸਿੰਘ, ਸ਼ਪਿੰਦਰ ਸਿੰਘ, ਪਰਮਜੀਤ ਸਿੰਘ, ਬੱਗਾ ਸਿੰਘ, ਮਨਪ੍ਰੀਤ ਸਿੰਘ ਪਾਹਲੇਵਾਲ ਤੇ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਹੋਈ |

Ad Position 22
No active advertisement
ਪਿਛਲੀ ਖ਼ਬਰ ਮਾਸਟਰ ਕੁਲਵਿੰਦਰ ਸਿੰਘ ਜੰਡਾ ਦਾ 14ਵਾਂ ਕਾਵਿ ਸੰਗ੍ਰਹਿ 'ਮਹਿਕਦੇ ਕੰਡੇ' ਲੋਕ ਅਰਪਣ <br/> ਅਗਲੀ ਖ਼ਬਰ ਸਾਹਿਬ ਸਿੰਘ ਤੇ ਯੁਵਰਾਜ ਸਿੰਘ ਦਾ ਫਿਰੌਤੀ ਨਾ ਮਿਲਣ ਬਾਅਦ ਗੁਆਟੇਮਾਲਾ ਮਾਲਾ 'ਚ ਤਸਕਰਾਂ ਨੇ ਕੀਤਾ ਕਤਲ <br/>
Ad Position 24