21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮਾਸਟਰ ਕੁਲਵਿੰਦਰ ਸਿੰਘ ਜੰਡਾ ਦਾ 14ਵਾਂ ਕਾਵਿ ਸੰਗ੍ਰਹਿ 'ਮਹਿਕਦੇ ਕੰਡੇ' ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 03-11-2025
ਹੁਸ਼ਿਆਰਪੁਰ, 2 ਨਵੰਬਰ (ਬਲਜਿੰਦਰਪਾਲ ਸਿੰਘ)-ਮਾਸਟਰ ਕੁਲਵਿੰਦਰ ਸਿੰਘ ਜੰਡਾ ਦਾ 14ਵਾਂ ਕਾਵਿ ਸੰਗ੍ਰਹਿ 'ਮਹਿਕਦੇ ਕੰਡੇ' ਦਾ ਲੋਕ ਅਰਪਣ ਕਰਨ ਮੌਕੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉੱਘੇ ਸਮਾਜ ਸੇਵੀ ਅਨਿਲ ਮਹਾਜਨ ਮੁੱਖ ਮਹਿਮਾਨ ਅਤੇ ਸ੍ਰੋਮਣੀ ਕਮੇਟੀ ਦੇ ਸਾਬਕਾ ਐਗਜੇਕਟਿਵ ਮੈਂਬਰ ਹਰਬੰਸ ਸਿੰਘ ਮੰਝਪੁਰ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਚੌਹਾਨ, ਸੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ, ਕੋਆਪਰੇਟਿਵ ਬੈਂਕ ਹੁਸ਼ਿਆਰਪੁਰ ਦੇ ਡਾਇਰੈਕਟਰ ਪਰਮਿੰਦਰ ਸਿੰਘ ਪਨੂੰ, ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਸਮਾਗਮ ਦੀ ਆਰੰਭਤਾ ਸਭਿਆਚਾਰ ਸੰਭਾਲ ਸੁਸਾਇਟੀ ਦੇ ਜਨਰਲ ਸਕੱਤਰ ਹਰਬੰਸ ਸਿੰਘ ਕਮਲ ਨੇ ਜੋਤੀ ਜਗਾ ਕੇ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਾਸਟਰ ਕੁਲਵਿੰਦਰ ਸਿੰਘ ਜੰਡਾ ਉੱਘੇ ਕਵੀ ਹਨ ਅਤੇ ਇਹ ਕਾਵਿ ਸੰਗ੍ਰਹਿ ਮਹਿਕਦੇ ਕੰਡੇ 14ਵਾਂ ਕਾਵਿ ਸੰਗ੍ਰਹਿ ਹੈ | ਇਸ ਮੌਕੇ ਸੰਗੀਤਕਾਰ ਪ੍ਰੋ. ਬਲਰਾਜ ਵੱਲੋਂ ਮਾਸਟਰ ਜੰਡਾ ਦੀਆਂ ਲਿਖੀਆਂ ਗ਼ਜ਼ਲਾਂ ਦਾ ਗਾਇਨ ਵੀ ਕੀਤਾ ਗਿਆ | ਇਸ ਤੋਂ ਬਾਅਦ ਰਾਸ਼ਟਰਪਤੀ ਐਵਾਰਡੀ ਡਾ. ਧਰਮਪਾਲ ਸਾਹਿਲ ਨੇ ਕਾਵਿ ਸੰਗ੍ਰਹਿ ਮਹਿਕਦੇ ਕੰਡੇ 'ਤੇ ਲਿਖਿਆ ਪਰਚਾ ਪੜਿ੍ਹਆ ਅਤੇ ਇਸ ਸੰਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸੰਜੀਵ ਤਲਵਾੜ ਨੇ ਕਿਹਾ ਕਿ ਮਾਸਟਰ ਜੰਡਾ ਦਾ ਹਰ ਸਾਲ ਇਕ ਕਾਵਿ ਸੰਗ੍ਰਹਿ ਦਾ ਹਰ ਸਾਲ ਲੋਕ ਅਰਪਣ ਕਰਨਾ ਬਹੁਤ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ | ਇਸ ਮੌਕੇ ਸ਼ਾਇਰ ਰਘੁਵੀਰ ਸਿੰਘ ਟੇਰਕਿਆਣਾ ਨੇ ਕਿਹਾ ਕਿ ਮਾਸਟਰ ਜੰਡਾ ਨਾ ਸਿਰਫ਼ ਰਾਜਸੀ ਜੀਵਨ 'ਚ ਸੱਚੇ ਸੁੱਚੇ ਆਗੂ ਹਨ ਬਲਕਿ ਉਹ ਬਿਰਹੋਂ ਦੇ ਲਿਖਾਰੀ ਵੀ ਹਨ | ਹਰਬੰਸ ਸਿੰਘ ਮੰਝਪੁਰ ਨੇ ਕਿਹਾ ਕਿ ਮਾਸਟਰ ਜੰਡਾ ਦੀਆਂ ਲਿਖੀਆਂ ਗ਼ਜ਼ਲਾਂ 'ਚ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ ਦਰਦ ਝਲਕਦਾ ਹੈ | ਇਸ ਮੌਕੇ ਅਵਤਾਰ ਸਿੰਘ ਜੌਹਲ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਚੌਹਾਨ, ਹਰਸ਼ਵਿੰਦਰ ਕੌਰ ਤਲਵਾੜਾ, ਠੇਕੇਦਾਰ ਅਨਿਲ ਮਹਾਜਨ, ਸਤਿੰਦਰ ਸਿੰਘ ਆਜ਼ਮ, ਡਾ. ਅਜੇ ਬੱਗਾ ਨੇ ਵੀ ਮਾਸਟਰ ਜੰਡਾ ਵੱਲੋਂ ਰਚੇ ਕਾਵਿ ਸੰਗ੍ਰਹਿ ਲਈ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਰੇਂਜ ਅਫ਼ਸਰ ਜਗਵੀਰ ਕੁਮਾਰ, ਮੋਹਨ ਲਾਲ ਕਲਸੀ, ਠੇਕੇਦਾਰ ਮਲਕੀਤ ਸਿੰਘ ਜੌਹਲ, ਚੌਧਰੀ ਇੰਦਰਜੀਤ, ਰਣਜੀਤ ਕੁਮਾਰ, ਡਾ. ਕੁਲਦੀਪ ਸਿੰਘ, ਡਾ. ਦਰਸ਼ਨ ਸਿੰਘ ਦਰਸ਼ਨ, ਪੋ੍ਰ. ਅਜੀਤ ਸਿੰਘ ਜੱਬਲ, ਰੱਬਜੀਤ ਸਿੰਘ ਜੰਡਾ, ਗਰੀਮਾ ਕੌਰ ਜੰਡਾ, ਰੁਬਾਨੀ ਕੌਰ ਜੰਡਾ, ਰਹਿਮਤ ਕੌਰ ਜੰਡਾ, ਐਡਵੋਕੇਟ ਦਵਿੰਦਰ ਕੁਮਾਰ ਸ਼ਰਮਾ,ਜਤਿੰਦਰ ਕੁਮਾਰ ਸੂਦ, ਡਾ. ਹਰਜਿੰਦਰ ਸਿੰਘ ਉਬਰਾਏ,ਗੁਲਜ਼ਾਰ ਸਿੰਘ ਕਾਲਕੱਟ, ਸੰਦੀਪ ਕੁਮਾਰ, ਅਰਮਾਨ, ਸੁਖਜੀਤ ਸਿੰਘ ਬੱਬੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਿੱਦੜਾਂ ਸਕੂਲ ਦੀਆਂ ਵਿਦਿਆਰਥਣਾਂ ਸਟੇਟ ਪੱਧਰੀ ਖੇਡਾਂ 'ਚ ਕਰਨਗੀਆਂ ਸ਼ਮੂਲੀਅਤ <br/> ਅਗਲੀ ਖ਼ਬਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>
Ad Position 24