21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਲਿੱਦੜਾਂ ਸਕੂਲ ਦੀਆਂ ਵਿਦਿਆਰਥਣਾਂ ਸਟੇਟ ਪੱਧਰੀ ਖੇਡਾਂ 'ਚ ਕਰਨਗੀਆਂ ਸ਼ਮੂਲੀਅਤ <br/>

Ad Position 21
No active advertisement
ਅਜੀਤ ਡੈਸਕ 03-11-2025
ਬੁੱਲ੍ਹੋਵਾਲ 2 ਨਵੰਬਰ (ਲੁਗਾਣਾ)-ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 2025-26 ਦੇ ਅਥਲੈਟਿਕ ਮੁਕਾਬਲਿਆਂ ਦੌਰਾਨ ਬਲਾਕ ਬੁੱਲੋ੍ਹਵਾਲ ਦੇ ਕਲੱਸਟਰ ਮਿਰਜ਼ਾਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਲਿੱਦੜਾਂ ਦੀਆਂ ਲੜਕੀਆਂ ਦੀ 100 ਮੀਟਰ ਦੌੜ ਵਿਚ ਗਾਇਤਰੀ ਅਤੇ 600 ਮੀ. ਦੌੜ ਵਿਚ ਕੁਰਸ਼ੇਦ ਨੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਸਟੇਟ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਲਈ ਕੁਆਲੀਫ਼ਾਈ ਕਰਨ ਦਾ ਨਾਮਣਾ ਖੱਟਿਆ | ਸਰਕਾਰੀ ਐਲੀਮੈਂਟਰੀ ਸਕੂਲ ਲਿੱਦੜਾਂ ਦੀਆਂ ਵਿਦਿਆਰਥਣਾਂ ਵੱਲੋਂ ਜ਼ਿਲ੍ਹਾ ਪੱਧਰੀ ਜਿੱਤ ਦਰਜ ਕਰਨ ਸਬੰਧੀ ਬੀ.ਐਨ.ਓ ਸਰੂਪ ਲਾਲ ਨੇ ਦੱਸਿਆ ਕਿ ਕਲਸਟਰ ਦੇ ਸੀ.ਐੱਚ.ਟੀ ਹਰਮੇਸ਼ ਲਾਲ, ਸੈਂਟਰ ਇੰਚਾਰਜ ਸੁਰਜੀਤ ਪਾਲ, ਹੈੱਡ ਟੀਚਰ ਜਗਜੀਤ ਸਿੰਘ, ਹੈੱਡ ਟੀਚਰ ਸਤਵੰਤ ਕੌਰ, ਖੇਡਾਂ ਦੇ ਕੋਚ ਸੰਦੀਪ ਸਿੰਘ ਤੇ ਅਧਿਆਪਕਾ ਜਤਿੰਦਰ ਕੌਰ ਦੀ ਅਗਵਾਈ ਹੇਠ ਬਲਾਕ ਦੇ ਜੇਤੂ ਬੱਚੀਆਂ ਨੇ ਜਿਲ੍ਹਾ ਪੱਧਰ ਤੇ ਬਲਾਕ ਬੁੱਲ੍ਹੋਵਾਲ ਦਾ ਨਾਂ ਰੌਸ਼ਨ ਕੀਤਾ ਹੈ | ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸੇ ਸਕੂਲ ਦੀਆਂ ਦੋ ਹੋਰ ਬੱਚੀਆਂ ਨੇ ਰਿਲੇਅ ਦੌੜ ਵਿਚ ਵੀ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸਕੂਲ ਕੋਚ ਸੰਦੀਪ ਸਿੰਘ, ਜਤਿੰਦਰ ਕੌਰ, ਹੈੱਡ ਟੀਚਰ ਜਗਜੀਤ ਸਿੰਘ, ਸੈਂਟਰ ਇੰਚਾਰਜ ਸੁਰਜੀਤ ਪਾਲ , ਹੈੱਡ ਟੀਚਰ ਸਤਵੰਤ ਕੌਰ, ਅਸ਼ੋਕ ਕੁਮਾਰ , ਪੱਲਵੀ ਗੌਤਮ, ਸੁਰਜੀਤ ਸਿੰਘ, ਪ੍ਰਦੀਪ ਕਲੋਟੀ, ਇੰਦਰਜੀਤ ਕੌਰ, ਹੈੱਡ ਟੀਚਰ ਸੁਖਵਿੰਦਰ ਕੌਰ ਨੇ ਸਕੂਲ ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਮਨਿੰਦਰਜੀਤ ਸਿੰਘ, ਹਰਵਿੰਦਰ ਕੌਰ, ਸੰਦੀਪ ਕੌਰ, ਰਮਨਦੀਪ ਕੌਰ, ਸ਼ਵਲੀਨ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਪਿੰਡ ਥੇਂਦਾ ਵਿਖੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਮਾਸਟਰ ਕੁਲਵਿੰਦਰ ਸਿੰਘ ਜੰਡਾ ਦਾ 14ਵਾਂ ਕਾਵਿ ਸੰਗ੍ਰਹਿ 'ਮਹਿਕਦੇ ਕੰਡੇ' ਲੋਕ ਅਰਪਣ <br/>
Ad Position 24