21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਨੰਦਾਚੌਰ ਸਕੂਲ ਵਿਖੇ ਵਿਗਿਆਨ ਤੇ ਗਣਿਤ ਮੇਲਾ ਲਗਾਇਆ

Ad Position 21
No active advertisement
ਅਜੀਤ ਡੈਸਕ 03-11-2025
ਬੁੱਲ੍ਹੋਵਾਲ, 2 ਨਵੰਬਰ (ਲੁਗਾਣਾ)-ਵਿਦਿਆਰਥੀਆਂ ਵਿਚ ਗਣਿਤ ਤੇ ਵਿਗਿਆਨ ਪ੍ਰਤੀ ਉਤਸ਼ਾਹ ਭਰਨ ਲਈ ਸਰਕਾਰੀ ਹਾਈ ਸਕੂਲ ਨੰਦਾਚੌਰ ਵਿਖੇ ਵਿਗਿਆਨ ਤੇ ਗਣਿਤ ਮੇਲਾ ਲਗਾਇਆ | ਸਕੂਲ ਮੁਖੀ ਰਾਜ ਕੁਮਾਰ ਦੀ ਅਗਵਾਈ ਹੇਠ ਗਾਈਡ ਅਧਿਆਪਕ ਵਾਸਦੇਵ ਸਿੰਘ, ਅਜੇ ਲਾਖਾ, ਮਨਜੀਤ ਕੌਰ, ਭੁਪਿੰਦਰ ਪਾਲ ਸਿੰਘ ਦੇ ਮਾਰਗ ਦਰਸ਼ਨ ਦੁਆਰਾ ਇਸ ਵਿਗਿਆਨ ਤੇ ਗਣਿਤ ਮੇਲੇ 'ਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਦੇ ਚਾਰਟ ਮਾਡਲ ਅਤੇ ਪ੍ਰਾਜੈਕਟ ਪੇਸ਼ ਕੀਤੇ | ਮੇਲੇ 'ਚ ਵਿਦਿਆਰਥੀਆਂ ਨੇ ਵਾਤਾਵਰਨ ਸੁਰੱਖਿਆ, ਆਵਾਜਾਈ ਸੁਰੱਖਿਆ, ਪਾਣੀ ਸੰਭਾਲ ਨਾਲ ਸੰਬੰਧਿਤ ਵਿਸ਼ਿਆਂ ਤੇ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ | ਇਸ ਮੌਕੇ ਜਸਵੰਤ ਸਿੰਘ, ਨਰੇਸ਼ ਕੁਮਾਰ, ਕੁਲਦੀਪ ਕੁਮਾਰ, ਮਨਦੀਪ ਕੁਮਾਰੀ, ਮਨਪ੍ਰੀਤ ਕੌਰ, ਪੁਸ਼ਪਾ ਰਾਣੀ, ਰਾਜ ਕੁਮਾਰੀ, ਮੈਡਮ ਸ਼ਬਨਮ ਤੇ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਪੁਰਬ 'ਤੇ ਸੰਗਤਾਂ ਜਪੁਜੀ ਸਾਹਿਬ ਦਾ ਪਾਠ ਕਰਨ-ਜਥੇ. ਜਸਵੀਰ ਸਿੰਘ ਰੋਡੇ ਅਗਲੀ ਖ਼ਬਰ ਹੁਸ਼ਿਆਰਪੁਰ ਵਿਚ ਕੰਨਾਂ ਦਾ ਫ੍ਰੀ ਟੈਸਟ ਤੇ 50 ਫ਼ੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲਬਧ <br/>
Ad Position 24