ਸੈਲਾ ਖੁਰਦ, 2 ਨਵੰਬਰ (ਹਰਵਿੰਦਰ ਸਿੰਘ ਬੰਗਾ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੁਰਤਾਗੱਦੀ ਦਿਵਸ, ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜਾ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਅਤੇ ਭਾਈ ਲੱਖੀ ਸ਼ਾਹ ਬਣਜਾਰਾ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਸ਼ਹੀਦਾਂ ਪਿੰਡ ਜੱਸੋਵਾਲ ਬੱਬਰਾਂ ਦੇ ਹਾਈ ਕੋਰਟ ਵਿਖੇ ਸੰਤ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਮਦਮੀ ਟਕਸਾਲ ਭਿੰਡਰਾਂ ਵਾਲਿਆਂ ਦੀ ਦੇਖ-ਰੇਖ ਹੇਠ ਕਰਵਾਇਆ ਗਿਆ | ਸ੍ਰੀ ਅਖੰਡ ਜਾਪ ਸਾਹਿਬ ਜੀ ਦੇ ਭੋਗ ਪਾਏ ਗਏ, ਇਸ ਤੋਂ ਉਪਰੰਤ ਦੀਵਾਨ ਸਜਾਏ ਗਏ ਜਿਸ ਵਿਚ ਸਤ ਮਹਾਂਪੁਰਸ਼, ਸਿੰਘ ਸਾਹਿਬ, ਰਾਗੀ ਢਾਡੀ ਅਤੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਸਮੇਤ ਵੱਖ-ਵੱਖ ਰਾਜਸੀ ਆਗੂਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਹਿੰਦੂ ਕੌਮ ਵਾਸਤੇ ਦਿੱਤੇ ਬਲੀਦਾਨ ਤੋਂ ਸਾਨੂੰ ਕੁੱਝ ਸਿੱਖਣ ਦੀ ਲੋੜ ਹੈ | ਉਨ੍ਹਾਂ ਸਮੁੱਚੀ ਦੇਸ਼ ਵਿਦੇਸ਼ ਨਾਨਕ ਨਾਮ ਲੇਵਾ ਨੂੰ ਸੱਦਾ ਦਿੱਤਾ ਕਿ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਿੱਤਨੇਮ ਬਾਣੀ ਤੋਂ ਇਲਾਵਾ ਇਕ ਜਪੁਜੀ ਸਾਹਿਬ ਜੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ | ਇਸ ਸਮਾਗਮ ਵਿਚ ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਮਾਨ ਭਰਾਵਾਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਸਰਬਣ ਕਰਵਾਇਆ | ਇਸ ਮੌਕੇ ਸੰਤ ਬਲਜਿੰਦਰ ਸਿੰਘ ਜੋਤੀ ਸਰੂਪ, ਸੰਤ ਸਤਨਾਮ ਸਿੰਘ ਮਹਿਦੂਦ, ਸੰਤ ਬੀਬੀ ਜਸਪ੍ਰੀਤ ਕੌਰ ਮਾਹਿਲਪੁਰ, ਬਾਬਾ ਸਰਵਣ ਸਿੰਘ ਤਰਨਾ ਦਲ, ਬਾਬਾ ਰਮਦਾਸ ਵਾਲੇ, ਜਥੇਦਾਰ ਸਵਰਨਜੀਤ ਸਿੰਘ ਮਿਸ਼ਲ ਸ਼ਹੀਦ ਤਰਨਾ ਦਲ, ਜਥੇਦਾਰ ਗੁਰਦੇਵ ਸਿੰਘ ਬੁੱਢਾ ਦਲ ਦਸੂਹਾ, ਜਥੇਦਾਰ ਬਘੇਲ ਸਿੰਘ ਯੂ.ਕੇ, ਭਾਈ ਸੁਖਵਿੰਦਰ ਸਿੰਘ ਆਗਵਾਨ, ਬਾਬਾ ਦਲੀਪ ਸਿੰਘ, ਬਾਬਾ ਜਤਿੰਦਰ ਸਿੰਘ ਬਟਾਲਾ, ਪ੍ਰਧਾਨ ਹਰਚੰਦ ਸਿੰਘ ਚੱਕਰ, ਜਥੇਦਾਰ ਮਨਪ੍ਰੀਤ ਸਿੰਘ ਬਟਾਲਾ, ਡਾਕਟਰ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ, ਜਸਵੀਰ ਸਿੰਘ ਗੜੀ ਚੇਅਰਮੈਨ ਘੱਟ ਗਿਣਤੀ ਪੰਜਾਬ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ,ਪ੍ਰਚਾਰਕ ਬਲਵੀਰ ਸਿੰਘ, ਇੰ. ਸੁਖਵੀਰ ਸਿੰਘ, ਪਰਵਿੰਦਰ ਸਿੰਘ ਬਲ ਯੂ.ਕੇ. ਫੈਡਰੇਸ਼ਨ, ਜਥੇਦਾਰ ਰਘਵੀਰ ਸਿੰਘ, ਜਥੇਦਾਰ ਮਿਹਰ ਸਿੰਘ ਯੂ.ਕੇ., ਜਥੇਦਾਰ ਬਲਜੀਤ ਸਿੰਘ ਯੂ.ਕੇ., ਬੀਬੀ ਗੁਰਦੇਵ ਕੌਰ ਕੈਨੇਡਾ, ਬੀਬੀ ਬਲਵਿੰਦਰ ਕੌਰ ਕੈਨੇਡਾ, ਹਰਜੀਤ ਸਿੰਘ ਸਿੰਘ ਭਾਤਪੁਰੀ, ਤਰਲੋਕ ਸਿੰਘ, ਭਾਈ ਜਰਨੈਲ ਸਿੰਘ, ਜਥੇਦਾਰਨੀ ਸੁਰਿੰਦਰ ਕੌਰ, ਅਰਸ਼ਦੀਪ ਕੌਰ ਮੈਨੇਜਰ ਗੁਰਦੁਆਰਾ ਸ਼ਹੀਦਾਂ, ਇੰਦਰਪਾਲ ਸਿੰਘ, ਤਰਸੇਮ ਸਿੰਘ, ਗੁਰਨਾਮ ਸਿੰਘ, ਹਰਸ਼ਰਨ ਸਿੰਘ, ਪੋ੍ਰ.ਅਪਿੰਦਰ ਸਿੰਘ, ਗੁਰਮੁਖ ਸਿੰਘ, ਸੁਖਵਿੰਦਰ ਸਿੰਘ, ਭਜਨ ਸਿੰਘ ਆਦਿ ਸਮੇਤ ਭਾਰੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਅੰਤ ਵਿਚ ਬਾਬਾ ਚਰਨਜੀਤ ਸਿੰਘ ਜੱਸੋਵਾਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ |