22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮੇਲਾ ਸ੍ਰੀ ਕ੍ਰਿਸ਼ਨ ਲੀਲ੍ਹਾ ਸੰਬੰਧੀ ਰੱਥ ਯਾਤਰਾ ਕੱਢੀ <br/>

Ad Position 21
No active advertisement
ਅਜੀਤ ਡੈਸਕ 03-11-2025
ਗੜ੍ਹਸ਼ੰਕਰ, 2 ਨਵੰਬਰ (ਧਾਲੀਵਾਲ)-ਸ੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਕ੍ਰਿਸ਼ਨ ਲੀਲ੍ਹਾ ਗਰਾਊਾਡ ਵਿਖੇ ਕਰਵਾਏ ਜਾ ਰਹੇ ਮੇਲਾ ਸ਼੍ਰੀ ਕ੍ਰਿਸ਼ਨ ਲੀਲ੍ਹਾ ਦੀ ਆਰੰਭਤਾ ਮੌਕੇ ਸ਼ਹਿਰ ਵਿਚ ਰਥ ਯਾਤਰਾ ਕੱਢੀ ਗਈ | ਸ਼੍ਰੀ ਕ੍ਰਿਸ਼ਨ ਗਊਸ਼ਾਲਾ ਤੋਂ ਆਰੰਭ ਹੋਈ ਰੱਥ ਯਾਤਰਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਸ੍ਰੀ ਕ੍ਰਿਸ਼ਨ ਲੀਲ੍ਹਾ ਗਰਾਊਾਡ ਵਿਖੇ ਸਮਾਪਤ ਹੋਈ | ਰਥ ਯਾਤਰਾ ਦੀ ਅਗਵਾਈ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਮੂਰਤੀ ਦੁਆਰਾ ਕੀਤੀ ਗਈ | ਰਥ ਯਾਤਰਾ ਵਿਚ ਵੱਖ-ਵੱਖ ਝਾਕੀਆਂ ਦੇ ਸੁੰਦਰ ਦਿ੍ਸ਼ ਸਜਾਏ ਗਏ ਤੇ ਵੱਡੀ ਗਿਣਤੀ 'ਚ ਬੀਬੀਆਂ ਤੇ ਹੋਰ ਸੰਗਤ ਨੇ ਹਿੱਸਾ ਲਿਆ | ਰਥ ਯਾਤਰਾ ਵਿਚ ਜੋਗਿੰਦਰ ਭਾਅ ਜੀ, ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਪ੍ਰਧਾਨ ਰਾਣਾ ਚੰਦਰ ਭਾਨ , ਸੀਨੀਅਰ ਵਾਈਸ ਪ੍ਰਧਾਨ ਰਾਣਾ ਰਾਜ ਕੁਮਾਰ, ਉਪ ਪ੍ਰਧਾਨ ਉਂਕਾਰ ਸਿੰਘ ਰਾਣਾ, ਕੁਲਵੀਰ ਸਿੰਘ ਜੇ.ਈ., ਡਾ. ਕਰਮਜੀਤ ਹਸਤਰੀ, ਰਾਜੀਵ ਰਾਣਾ, ਪੰਡਿਤ ਰਾਕੇਸ਼ ਗਰਗ, ਡਾ. ਜੋਨੀ, ਚਰਨਜੀਤ , ਰਾਕੇਸ਼ ਕਪੂਰ, ਜਸਪਾਲ ਸਿੰਘ, ਬਲਵਿੰਦਰ ਟੋਨੀ, ਸੁਭਾਸ਼ ਓਹਰੀ, ਅਸ਼ਵਨੀ ਬਾਲੀ, ਅਸ਼ੋਕ ਪ੍ਰਾਸ਼ਰ, ਰਜਿੰਦਰ ਕੁਮਾਰ, ਠਾਕੁਰ ਬਿਕਰਮ ਸਿੰਘ ਆਦਿ ਮੈਂਬਰ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਪਿੰਡ ਜਾਗਲਾਂ ਵਿਖੇ ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਜਗਦੰਬੇ ਨੌਜਵਾਨ ਸਭਾ ਵਲੋਂ ਭਗਵਤੀ ਜਾਗਰਣ ਕਰਵਾਇਆ <br/>
Ad Position 24