ਟਾਂਡਾ ਉੜਮੁੜ, 2 ਨਵੰਬਰ (ਦੀਪਕ ਬਹਿਲ)- ਦੁਆਬਾ ਤੇ ਮਾਝਾ ਗੰਨਾ ਖੇਤਰ ਦੀਆ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਉੜਮੁੜ ਟਾਂਡਾ ਵਿਖੇ ਇੱਕ ਅਹਿਮ ਮੀਟਿੰਗ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਬੀ. ਕੇ. ਯੂ. ਦੋਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਅÏਲਖ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੰਜਾਬ ਸਰਕਾਰ ਵੱਲੋਂ ਪਿਛਲੇ ਗੰਨੇ ਦੇ ਸੀਜ਼ਨ ਦੀ ਬਕਾਇਆ 61 ਰੁਪਏ ਦੀ ਤਕਰੀਬਨ 93 ਕਰੋੜ ਰੁਪਏ ਦੀ ਅਦਾਇਗੀ ਅਤੇ ਸਹਿਕਾਰੀ ਖੰਡ ਮਿੱਲਾਂ ਦੀ ਕਰੀਬ 120 ਕਰੋੜ ਰੁਪਏ, ਫਗਵਾੜਾ ਮਿੱਲ ਦੀ ਪਿੱਸਲੀ ਬਕਾਇਆ 27 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਹਾਲੇ ਤੱਕ ਵੀ ਸਰਕਾਰ ਨੇ ਜਾਰੀ ਨਹੀਂ ਕੀਤੀ, ਨਵਾਂ ਗੰਨੇ ਦੇ ਸੀਜ਼ਨ ਦੀ ਸ਼ੁਰੂਆਤ ਇਸ ਮਹੀਨੇ ਕੀਤੀ ਜਾਂਦੀ ਹੈ ਸਰਕਾਰ ਸੁੱਤੀ ਪਈ ਹੈ ਹਾਲੇ ਤੱਕ ਅਪ੍ਰੈਲ ਮਹੀਨੇ ਤੱਕ ਸ਼ੂਗਰ ਕੇਨ ਕੰਟਰੋਲ ਬੋਰਡ ਸਮਾਂ ਸਮਾਪਤ ਹੋ ਗਿਆ ਸੀ ਜਿਸ ਦਾ ਗਠਨ ਵੀ ਸਰਕਾਰ ਨੇ ਨਹੀਂ ਕੀਤਾ ਉਸ ਦੀ ਮੀਟਿੰਗ ਤੋ ਬਾਦ ਹੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ | ਕੇਂਦਰ ਸਰਕਾਰ ਵੱਲੋਂ ਗੰਨੇ ਦੇ ਰੇਟ ਵਿਚ ਪੰਦਰਾਂ ਰੁਪਏ ਪ੍ਰਤੀ ਕੁਇੰਟਲ ਰੇਟ ਦਾ ਵਾਧਾ ਕਰਕੇ ਐਲਾਨ ਕੀਤਾ ਸੀ ਪਰ ਪੰਜਾਬ ਸਰਕਾਰ ਚੁੱਪ ਹੈ, ਨਾ ਹੀ ਸ਼ੂਗਰ ਮਿੱਲਾਂ ਚੱਲਣ ਦੀ ਤਰੀਕ ਦਾ ਕੋਈ ਨੋਟੀਫ਼ਿਕੇਸ਼ਨ ਜਾਰੀ ਕੀਤਾ, ਗੰਨਾ ਕਿਸਾਨ ਚਿੰਤਾ ਵਿਚ ਹਨ, ਗੰਨਾ ਖੇਤਰ ਦੀਆ ਕਿਸਾਨ ਜਥੇਬੰਦੀਆਂ ਵੱਲੋਂ ਫ਼ੈਸਲਾ ਕੀਤਾ ਕਿ ਸਰਕਾਰ ਬਕਾਇਆ ਰਾਸ਼ੀ ਤੁਰੰਤ ਜਾਰੀ ਕਰੇ, ਗੰਨੇ ਦੇ ਭਾਅ ਵਿਚ ਵਾਧਾ ਕਰਕੇ 500 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ, ਸਹਿਕਾਰੀ ਖੰਡ ਮਿੱਲਾਂ ਦੀ ਤਰਜ਼ ਤੇ ਇੱਕ ਕਾਊਾਟਰ ਤੇ ਪੇਮੈਂਟ ਹੋਣੀ ਚਾਹੀਦੀ ਹੈ | ਜਥੇਬੰਦੀ ਨੇ ਇਹ ਵੀ ਫ਼ੈਸਲਾ ਲਿਆ ਕਿ ਦੋ ਤਿੰਨ ਦਿਨਾਂ ਵਿਚ ਪੰਜਾਬ ਸਰਕਾਰ ਫ਼ੈਸਲਾ ਕਰੇ ਨਹੀਂ ਤਾਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਖ਼ਿਲਾਫ਼ ਅਗਲੇ ਸੰਘਰਸ਼ ਦਾ ਐਲਾਨ ਕਰਨਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਬੀ.ਕੇ. ਯੂ ਬਲਾਕ ਪ੍ਰਧਾਨ ਕਾਦੀਆਂ ਵੱਲੋਂ ਗੁਰਵਿੰਦਰ ਸਿੰਘ,ਬੀ ਕੇ ਯੂ ਰਾਜੇਵਾਲ ਤੋ ਮੁਕੇਸ਼ ਚੰਦਰ ਸ਼ਰਮਾ,ਦੋਆਬਾ ਕਿਸਾਨ ਯੂਨੀਅਨ ਨਵਾਂਸ਼ਹਿਰ ਤੋ ਪ੍ਰਧਾਨ ਕੁਲਦੀਪ ਸਿੰਘ ਬਾਜ਼ੀਦਪੁਰ,ਪਗੜੀ ਸੰਭਾਲ ਜੱਟਾ ਤੋ ਸੁਰਜੀਤ ਸਿੰਘ ਬਿੱਲਾ, ਬੀ. ਕੇ. ਯੂ ਗੜ੍ਹਦੀਵਾਲਾ ਤੋ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ, ਆਜ਼ਾਦ ਸੰਘਰਸ਼ ਕਮੇਟੀ ਲਾਚੋਵਾਲ ਤੋ ਪ੍ਰਧਾਨ ਪਰਮਿੰਦਰ ਸਿੰਘ ਲਾਚੋਵਾਲ, ਪਿ੍ਥਪਾਲ ਸਿੰਘ ਗੁਰਾਇਆ,ਬਲਬੀਰ ਸਿੰਘ ਸੋਹੀਆ, ਅਮਰਜੀਤ ਸਿੰਘ ਕੁਰਾਲਾ,ਗੁਰਦੀਪ ਸਿੰਘ ਖੁਣਖੁਣ ,ਤਰਲੋਕ ਸਿੰਘ ਮਨੀ,ਗੁਰਪੀਤ ਸਿੰਘ ਸੰਧੂ,ਸੁਰਿੰਦਰ ਸਿੰਘ ਚੱਢਾ, ਰਜਿੰਦਰ ਸਿੰਘ ਰਾਜੂ,ਹਰਦੀਪ ਸਿੰਘ, ਹਰਪ੍ਰੀਤ ਸਿੰਘ ਲਾਲੀ ,ਹਰਵਿੰਦਰ ਸਿੰਘ ਡੱਲੀ, ਅਕਬਰ ਸਿੰਘ ਬੁੜੇ ਜੱਟਾਂ, ਕੁਲਦੀਪ ਸਿੰਘ ਡੇਹਰੀਵਾਲ, ਸ਼ਮਿੰਦਰ ਸਿੰਘ ਹਾਜ਼ਰ ਸਨ |