22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਆਕਸਫੋਰਡ ਵਰਲਡ ਸਕੂਲ ਸਹੌੜਾ ਡਡਿਆਲ ਵਿਖੇ ਭਾਸ਼ਨ ਪ੍ਰਤੀਯੋਗਤਾ ਕਰਵਾਈ <br/>

Ad Position 21
No active advertisement
ਅਜੀਤ ਡੈਸਕ 03-11-2025
ਨੰਗਲ ਬਿਹਾਲਾਂ, 2 ਨਵੰਬਰ (ਵਿਨੋਦ ਮਹਾਜਨ)- ਆਕਸਫੋਰਡ ਵਰਲਡ ਸਕੂਲ ਸਹੌੜਾ ਡਡਿਆਲ ਵਿਖੇ ਪਿ੍ੰਸੀਪਲ ਸਰੋਜ ਬਾਲਾ ਦੀ ਅਗਵਾਈ ਹੇਠ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਤੀਸਰੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਇਸ ਪ੍ਰਤੀਯੋਗਤਾ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਜਿਵੇਂ ਨੈਤਿਕ ਮੁੱਲਾਂ ਦਾ ਮਹੱਤਵ, ਅਨੁਸ਼ਾਸਨ, ਸਮੇਂ ਦੇ ਪ੍ਰਬੰਧਨ ਤੇ ਆਪਣੇ ਵਿਚਾਰ ਬੜੇ ਉਤਸ਼ਾਹ ਤੇ ਆਤਮ ਵਿਸ਼ਵਾਸ ਨਾਲ ਪੇਸ਼ ਕੀਤੇ | ਨਿਰਣਾਇਕ ਦਲ ਦੁਆਰਾ ਪਹਿਲੇ, ਦੂਸਰੇ ਅਤੇ ਤੀਸਰੇ ਦਰਜੇ 'ਤੇ ਚੁਣੇ ਗਏ ਵਿਦਿਆਰਥੀਆਂ ਨੂੰ ਸਕੂਲ ਦੇ ਚੇਅਰਮੈਨ ਐਡਵੋਕੇਟ ਡਾਕਟਰ ਜੇ. ਐਸ . ਮਿਨਹਾਸ ਅਤੇ ਪਿ੍ੰਸੀਪਲ ਸਰੋਜ ਬਾਲਾ ਦੁਆਰਾ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਆਤਮ ਵਿਸ਼ਵਾਸ ਪੈਦਾ ਕਰਨ ਅਤੇ ਅੱਗੇ ਵੱਧ ਕੇ ਅਜਿਹੇ ਪ੍ਰੋਗਰਾਮਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਲਈ ਠੰਡਲ ਦੀ ਅਗਵਾਈ ਹੇਠ ਘਰ-ਘਰ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਜਨੌੜੀ ਸਕੂਲ 'ਚ ਤੰਬਾਕੂ ਰਹਿਤ ਜਾਗਰੂਕਤਾ ਦਿਵਸ ਮਨਾਇਆ <br/>
Ad Position 24