22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਜਨੌੜੀ ਸਕੂਲ 'ਚ ਤੰਬਾਕੂ ਰਹਿਤ ਜਾਗਰੂਕਤਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 03-11-2025
ਹਰਿਆਣਾ, 2 ਨਵੰਬਰ (ਹਰਮੇਲ ਸਿੰਘ ਖੱਖ)-ਪੰਜਾਬ ਸਰਕਾਰ ਅਤੇ ਸਿਵਲ ਸਰਜਨ ਡਾ.ਬਲਵੀਰ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ.ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਪੀ.ਐਚ.ਸੀ. ਭੂੰਗਾ ਅਤੇ ਨੋਡਲ ਅਫ਼ਸਰ ਡਾ. ਅਮਿਤ ਕੁਮਾਰ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜਨੌੜੀ ਵਿਖੇ ਤੰਬਾਕੂ ਰਹਿਤ ਯੁਵਾ ਤਹਿਤ ਤੰਬਾਕੂ ਰਹਿਤ ਜਾਗਰੂਕਤਾ ਦਿਵਸ ਮਨਾਇਆ ਗਿਆ | ਇਸ ਮੌਕੇ ਹੈਲਥ ਇੰਸਪੈਕਟਰ ਅਮਿਤ ਸ਼ਰਮਾ ਨੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੰਬਾਕੂ ਸੇਵਨ ਸਮਾਜ ਵਿਚ ਇੱਕ ਬਹੁਤ ਭੈੜੀ ਕੁਰੀਤੀ ਹੈ ਅਤੇ ਸਾਨੂੰ ਇਸ ਭਿਆਨਕ ਬੁਰਾਈ ਨੂੰ ਸਮਾਜ ਵਿਚੋਂ ਖ਼ਤਮ ਕਰਨ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਜਤਿੰਦਰ ਕੁਮਾਰ ਮ.ਪ.ਹ.ਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵਲੋਂ ਇਸ ਬੁਰਾਈ ਨੂੰ ਖ਼ਤਮ ਕਰਨ ਲਈ ਵੱਖ-ਵੱਖ ਕਾਨੂੰਨ ਬਣਾਏ ਗਏ ਹਨ | ਇਸ ਮੌਕੇ ਪਿ੍ੰ: ਰਣਜੀਤ ਸਿੰਘ, ਅਨਿਲ ਕੁਮਾਰ, ਲਲਿਤ ਕੁਮਾਰ, ਵਿਆਸ ਦੇਵ, ਸੁਰਜੀਤ ਸਿੰਘ, ਚੰਦਰ ਮੋਹਨ, ਲਖਵੀਰ ਸਿੰਘ, ਅਸ਼ਵਨੀ ਕੁਮਾਰ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਕਸਫੋਰਡ ਵਰਲਡ ਸਕੂਲ ਸਹੌੜਾ ਡਡਿਆਲ ਵਿਖੇ ਭਾਸ਼ਨ ਪ੍ਰਤੀਯੋਗਤਾ ਕਰਵਾਈ <br/> ਅਗਲੀ ਖ਼ਬਰ ਲਾਇਨ ਸੰਜੀਵ ਅਰੋੜਾ ਨੇਤਰਦਾਨ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ 'ਤੇ ਸਨਮਾਨਿਤ <br/>
Ad Position 24