22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਲਾਇਨ ਸੰਜੀਵ ਅਰੋੜਾ ਨੇਤਰਦਾਨ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ 'ਤੇ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 03-11-2025
ਹੁਸ਼ਿਆਰਪੁਰ, 2 ਨਵੰਬਰ (ਬਲਜਿੰਦਰਪਾਲ ਸਿੰਘ)-ਲਾਇਨਜ਼ ਕਲੱਬ ਹੁਸ਼ਿਆਰਪੁਰ ਪਰਲ ਵਲੋਂ ਪ੍ਰਧਾਨ ਵਿਜੇ ਅਰੋੜਾ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਡਿਸਟਿ੍ਕਟ ਚੇਅਰਮੈਨ ਨੇਤਰਦਾਨ 321-ਡੀ ਲਾਇਨ ਸੰਜੀਵ ਅਰੋੜਾ ਨੂੰ ਵਿਸ਼ੇਸ਼ ਤੌਰ 'ਤੇ ਨੇਤਰਦਾਨ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਕੋਰਨੀਆ ਟਰਾਂਸਪਲਾਂਟ ਕਰਵਾਉਣ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਿਸਟਿ੍ਕਟ ਗਵਰਨਰ ਲਾਇਨ ਵੀ. ਐਮ. ਗੋਇਲ, ਸਾਬਕਾ ਜ਼ਿਲ੍ਹਾ ਗਵਰਨਰ ਲਾਇਨ ਹਰੀਸ਼ ਬਾਂਗਾ, ਸਾਬਕਾ ਡਿਸਟਿ੍ਕਟ ਗਵਰਨਰ ਲਾਇਨ ਦਵਿੰਦਰ ਅਰੋੜਾ ਅਤੇ ਵਾਈਸ ਡਿਸਟਿ੍ਕਟ ਗਵਰਨਰ-1 ਜੀ. ਐਸ. ਭਾਟੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਡਿਸਟਿ੍ਕਟ ਗਵਰਨਰ ਲਾਇਨ ਵੀ. ਐਮ. ਗੋਇਲ ਨੇ ਕਿਹਾ ਕਿ ਲਾਇਨ ਸੰਜੀਵ ਅਰੋੜਾ ਨੇਤਰਦਾਨ ਜਾਗਰੂਕਤਾ ਮੁਹਿੰਮ ਸਬੰਧੀ ਜੋ ਕੰਮ ਕਰ ਰਹੇ ਹਨ ਉਹ ਸ਼ਲਾਘਾਯੋਗ ਹਨ | ਸਾਬਕਾ ਡਿਸਟਿ੍ਕਟ ਗਵਰਨਰ ਲਾਇਨ ਹਰੀਸ਼ ਬਾਂਗਾ ਤੇ ਲਾਇਨ ਦਵਿੰਦਰ ਅਰੋੜਾ ਨੇ ਕਿਹਾ ਕਿ ਸਮਾਜ ਨੂੰ ਅਜਿਹੇ ਲੋਕਾਂ ਦੀ ਲੋੜ ਹੈ, ਜੋ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਚੁੱਕੇ ਹਨ | ਇਸ ਮੌਕੇ ਲਾਇਨ ਦਵਿੰਦਰ ਅਰੋੜਾ, ਲਾਇਨ ਉਮੇਸ਼ ਰਾਣਾ, ਗੌਰਵ ਖੱਟੜ, ਕੁਮਾਰ ਗੌਰਵ, ਲਾਇਨ ਹਰਜੀਤ ਭਾਟੀਆ, ਲਾਇਨ ਅਸ਼ਵਨੀ ਦੱਤਾ, ਲਾਇਨ ਐਚ.ਕੇ. ਨਾਕੜਾ, ਲਾਇਨ ਸੁਖਵੰਤ ਸਿੰਘ, ਲਾਇਨ ਹਰੀਸ਼ ਚੁੱਘ, ਲਾਇਨ ਪੰਕਜ ਕੁਮਾਰ, ਡਾ. ਰਜਿੰਦਰ ਗੁਪਤਾ, ਲਾਇਨ ਬਿੰਦਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਨੌੜੀ ਸਕੂਲ 'ਚ ਤੰਬਾਕੂ ਰਹਿਤ ਜਾਗਰੂਕਤਾ ਦਿਵਸ ਮਨਾਇਆ <br/> ਅਗਲੀ ਖ਼ਬਰ ਸਰਕਾਰੀ ਕਾਲਜ ਤਲਵਾੜਾ ਦੇ ਪਿ੍ੰਸੀਪਲ ਦੀ ਸੇਵਾਮੁਕਤੀ 'ਤੇ ਵਿਦਾਇਗੀ ਸਮਾਰੋਹ ਕਰਵਾਇਆ <br/>
Ad Position 24