ਤਲਵਾੜਾ, 2 ਨਵੰਬਰ (ਰਾਜੀਵ ਓਸ਼ੋ)- ਪਿ੍ੰਸੀਪਲ ਮੇਜਰ ਗੁਰਮੀਤ ਸਿੰਘ ਦੀ ਸੇਵਾਮੁਕਤੀ ਦੇ ਮੌਕੇ 'ਤੇ ਐਮ.ਆਰ.ਪੀ.ਡੀ. ਸਰਕਾਰੀ ਕਾਲਜ ਤਲਵਾੜਾ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਸੀਨੀਅਰ ਕਾਲਜ ਪ੍ਰੋਫੈਸਰ ਸੀਮਾ ਜੱਸਲ, ਪ੍ਰੋ. ਦਰਪਨ ਚੌਧਰੀ, ਪ੍ਰੋ. ਪ੍ਰੀਤੀ ਚੌਧਰੀ ਤੇ ਪ੍ਰੋ. ਨੀਨਾ ਭਾਰਦਵਾਜ ਦੀ ਦੇਖ-ਰੇਖ ਵਿਚ ਹੋਏ ਪ੍ਰੋਗਰਾਮ ਵਿਚ ਪ੍ਰੋ. ਅਜੈ ਕੁਮਾਰ ਅਰਸ਼ ਨੇ ਵਿਸ਼ੇਸ਼ ਭੂਮਿਕਾ ਨਿਭਾਈ | ਇਸ ਮੌਕੇ ਕਾਲਜ ਪਰਿਵਾਰ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਨਿੱਘੀ ਵਿਦਾਇਗੀ ਦਿੱਤੀ | ਪਿ੍ੰਸੀਪਲ ਗੁਰਮੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਕਾਲਜ ਉਨ੍ਹਾਂ ਦਾ ਦੂਜਾ ਪਰਿਵਾਰ ਰਿਹਾ ਹੈ ਅਤੇ ਉਹ ਵਿਦਿਆਰਥੀਆਂ ਤੇ ਸਟਾਫ਼ ਦੇ ਸਮਰਥਨ ਨੂੰ ਹਮੇਸ਼ਾ ਯਾਦ ਰੱਖਣਗੇ | ਇਸ ਮੌਕੇ ਉਨ੍ਹਾਂ ਦੀ ਪਤਨੀ ਜਗਮੋਹਨ ਜੀਤ ਕੌਰ, ਪੁੱਤਰ ਹਰਮਨਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ, ਕਰਨਲ ਬਤਨ ਸਿੰਘ, ਸੁਦਰਸ਼ਨ ਕੌਰ, ਕਰਨਲ ਆਰ.ਪੀ. ਸਿੰਘ, ਡਿਪਟੀ ਡਾਇਰੈਕਟਰ ਡਾ. ਜਸਬੀਰ ਸਿੰਘ, ਪ੍ਰੋ. ਨਰਿੰਦਰ ਕੌਰ, ਵਿਕਰਮਜੀਤ ਸਿੰਘ, ਸੇਵਾ ਮੁਕਤ ਪਿ੍ੰਸੀਪਲ ਪਰਮਿੰਦਰ ਕੌਰ, ਡਾ. ਬਲਰਾਮ ਸੈਣੀ, ਸੀਤਾ ਰਾਮ ਸ਼ਰਮਾ, ਐਸ.ਡੀ. ਕਾਲਜ, ਹੁਸ਼ਿਆਰਪੁਰ ਤੋਂ ਪਿ੍ੰਸੀਪਲ ਡਾ. ਸਵਿਤਾ ਗੁਪਤਾ, ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਪ੍ਰੋ. ਹਰਜਿੰਦਰ ਪਾਲ ਸਿੰਘ ਤੇ ਪ੍ਰੋ. ਅਮਨ, ਸਰਕਾਰੀ ਕਾਲਜ ਟਾਂਡਾ ਤੋਂ ਪ੍ਰੋ. ਜਗਜੀਤ ਸਿੰਘ, ਪ੍ਰੋ. ਮਨਮੋਹਨ ਸਿੰਘ, ਪ੍ਰੋ. ਗੁਰਦੇਵ ਸਿੰਘ, ਪ੍ਰੋ. ਵਿਜੇ ਪਾਲ, ਸੇਵਾਮੁਕਤ ਪ੍ਰੋ. ਡਾ. ਸੁਰਿੰਦਰ ਪਾਲ ਮੰਡ, ਪ੍ਰੋ. ਦਲਬੀਰ ਸਿੰਘ ਮੱਲ੍ਹੀ ਤੇ ਹੋਰ ਹਾਜ਼ਰ ਸਨ |