ਹੁਸ਼ਿਆਰਪੁਰ, 2 ਨਵੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਈਆਂ ਪ੍ਰਾਇਮਰੀ ਪੰਜਾਬ ਸਕੂਲ ਖੇਡਾਂ-2025 'ਚ 'ਦ ਸਕੂਲ ਆਫ਼ ਮਾਰਸ਼ਲ ਆਰਟ' ਦੇ ਖਿਡਾਰੀਆਂ ਨੇ ਕੋਚ ਅਭਿਸ਼ੇਕ ਠਾਕੁਰ ਦੀ ਅਗਵਾਈ ਹੇਠ ਜ਼ਿਲ੍ਹਾ ਕਰਾਟੇ ਟੂਰਨਾਮੈਂਟ 'ਚ ਭਾਗ ਲਿਆ | ਜਿਸ ਵਿਚ ਖਿਡਾਰੀ ਭੂਵੀ, ਦਿਵਜੋਤ, ਪਰਜਨਿਆ, ਆਰਵ ਸਿੰਘ ਸੰਘਾ, ਦੁਸ਼ਅੰਤ ਠਾਕੁਰ, ਜੁਝਾਰ ਸਿੰਘ, ਅਰਪਿਤ ਸਿੰਘ ਨੇ ਗੋਲਡ ਮੈਡਲ ਹਾਸਲ ਕੀਤਾ | ਕੋਚ ਅਭਿਸ਼ੇਕ ਠਾਕੁਰ ਨੇ ਦੱਸਿਆ ਕਿ ਇਨ੍ਹਾਂ ਜੇਤੂ ਖਿਡਾਰੀਆਂ ਨੂੰ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ ਵਲੋਂ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਰੋਪੜ ਵਿਖੇ ਹੋਣ ਵਾਲੇ ਸੂਬਾ ਸਟੇਟ ਪੱਧਰੀ ਪ੍ਰਾਇਮਰੀ ਕਰਾਟੇ ਟੂਰਨਾਮੈਂਟ 'ਚ ਵੀ ਸੰਸਥਾ ਦੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨਗੇ |