ਮੁਕੇਰੀਆਂ, 3 ਨਵੰਬਰ (ਰਾਮਗੜ੍ਹੀਆ)- ਵੁੱਡਬਰੀ ਵਰਲਡ ਸਕੂਲ ਮੁਕੇਰੀਆਂ ਨੇ 'ਸਾਡਾ ਪਿੰਡ' ਅੰਮਿ੍ਤਸਰ ਦਾ ਦੌਰਾ ਕਰਦੇ ਹੋਏ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਵਿਦਿਅਕ ਟੂਰ ਕਰਵਾਇਆ ਗਿਆ | ਇਸ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬੀ ਸੱਭਿਆਚਾਰ, ਪੇਂਡੂ ਜੀਵਨ ਸ਼ੈਲੀ ਅਤੇ ਸਾਂਝੀ ਵਿਰਾਸਤ ਨਾਲ ਜੋੜਨਾ ਸੀ | 'ਸਾਡਾ ਪਿੰਡ' ਵਿਚ ਵਿਦਿਆਰਥੀਆਂ ਨੇ ਪੰਜਾਬ ਦੇ ਸ਼ਾਹੀ ਰਾਜ, ਜੀਵਨ ਸ਼ੈਲੀ, ਲੋਕ ਗੀਤ, ਨਾਚ ਅਤੇ ਖੇਤੀਬਾੜੀ ਗਤੀਵਿਧੀਆਂ ਨੂੰ ਨੇੜਿਓਾ ਦੇਖਿਆ ਅਤੇ ਉਤਸ਼ਾਹ ਨਾਲ ਹਿੱਸਾ ਲਿਆ | ਉਨ੍ਹਾਂ ਨੇ ਭੁਲੇਖੇ, ਮੌਤ ਦੇ ਖੂਹ, ਊਠ ਦੀ ਸਵਾਰੀ, ਜਾਦੂ ਦੇ ਸ਼ੋਅ, ਚਰਖਾ ਕਤਾਈ, ਪੰਜਾਬੀ ਵਿਰਾਸਤੀ ਫੁਲਕਾਰੀ ਅਤੇ ਪ੍ਰਾਚੀਨ ਭਾਂਡਿਆਂ ਬਾਰੇ ਸਿੱਖਿਆ | ਉਨ੍ਹਾਂ ਨੇ ਮੱਕੀ ਦੀ ਰੋਟੀ, ਸਰ੍ਹੋਂ ਦੇ ਸਾਗ ਅਤੇ ਲੱਸੀ ਵਰਗੀਆਂ ਪਿੰਡ ਦੀਆਂ ਵਿਸ਼ੇਸ਼ਤਾਵਾਂ ਦਾ ਵੀ ਆਨੰਦ ਮਾਣਿਆ | ਸਕੂਲ ਪਿ੍ੰਸੀਪਲ ਨੇ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਵਿਚ ਸਿੱਖਣ ਦੀ ਇੱਛਾ, ਖੋਜ ਦੀ ਭਾਵਨਾ ਅਤੇ ਆਪਣੀ ਮਿੱਟੀ ਨਾਲ ਪਿਆਰ ਕਰਨ ਅਤੇ ਜੁੜੇ ਰਹਿਣ ਦੀ ਭਾਵਨਾ ਪੈਦਾ ਕਰਦੇ ਹਨ |