14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪਿੰਡਾਂ ਵਿਚ ਭਰਵੀਆਂ ਮੀਟਿੰਗਾਂ ਦਾ ਸਿਲਸਿਲਾ ਰਹੇਗਾ ਜਾਰੀ - ਪ੍ਰੋਫੈਸਰ ਮੁਲਤਾਨੀ

ਮੁਕੇਰੀਆਂ, 14 ਅਗਸਤ (ਰਾਮਗੜ੍ਹੀਆ)- ਪਿਛਲੇ ਇਕ ਮਹੀਨੇ ‘ਆਪ’ ਆਗੂ ਪ੍ਰੋ. ਜੀ.

Ad Position 21
No active advertisement
ਅਜੀਤ ਡੈਸਕ 15-08-2026
ਮੁਕੇਰੀਆਂ, 14 ਅਗਸਤ (ਰਾਮਗੜ੍ਹੀਆ)- ਪਿਛਲੇ ਇਕ ਮਹੀਨੇ ‘ਆਪ’ ਆਗੂ ਪ੍ਰੋ. ਜੀ.ਐੱਸ. ਮੁਲਤਾਨੀ ਆਪਣੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨਾਲ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰ ਰਹੇ ਹਨ ਜਿਸ ਤਹਿਤ ਅੱਜ ਉਨ੍ਹਾਂ 90ਵੇਂ ਪਿੰਡ ਹੁਸ਼ਿਆਰਪੁਰ ਕਲੋਤਾ ਦੇ ਵਿਚ ਲੋਕਾਂ ਨਾਲ ਲੋਕ ਮਿਲਣੀ ਕੀਤੀ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੋ. ਜੀ.ਐੱਸ. ਮੁਲਤਾਨੀ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਦੇ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੰਮ ਕਰਵਾਏ ਗਏ ਹਨ, ਲੋਕਾਂ ਵਲੋਂ ਉਸ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਪ੍ਰੋ. ਮੁਲਤਾਨੀ ਨੇ ਕਿਹਾ ਕਿ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ’ ਪਾਰਟੀ ਅਤੇ ਮੇਰਾ ਪੂਰਾ ਸਾਥ ਦੇਣਗੇ। ਉਨ੍ਹਾਂ ਕਿਹਾ ਮੈਂ ਲੋਕਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਹਾਂ। ਇਸ ਮੌਕੇ ਉਨ੍ਹਾਂ ਨਾਲ ਹਰਜੀਤ ਸਿੰਘ ਸਹੋਤਾ ਮਾਰਕੀਟ ਕਮੇਟੀ ਚੇਅਰਮੈਨ, ਬੈਨੀ ਰਾਣਾ ਬਲਾਕ ਸੰਮਤੀ ਮੈਂਬਰ, ਹੈਪੀ ਅਟੱਲਗੜ੍ਹ ਬਲਾਕ ਸੰਮਤੀ ਮੈਂਬਰ, ਗੋਰਾ ਬਲਾਕ ਸੰਮਤੀ ਮੈਂਬਰ, ਪਿੰਕੀ ਦੇਵੀ ਬਲਾਕ ਸੰਮਤੀ ਮੈਂਬਰ, ਸੁਰਿੰਦਰ ਠਾਕੁਰ ਪ੍ਰਧਾਨ ਜਨਰਲ ਕੈਟਾਗਰੀ, ਹਰਮਿੰਦਰ ਚਿੱਬ ਪ੍ਰਧਾਨ ਸੋਸ਼ਲ ਮੀਡੀਆ, ਮਾਸਟਰ ਸੇਵਾ ਸਿੰਘ ਸਾਬਕਾ ਐਮ.ਸੀ ਮੁਕੇਰੀਆਂ, ਮਲਕੀਤ ਸਿੰਘ ਗੜ੍ਹੀ, ਕੈਪਟਨ ਉਦੇ ਮਾਨਸਰ, ਮਾਸਟਰ ਕੁਲਦੀਪ ਸਿੰਘ, ਸੋਨੂੰ ਕਲੋਤਾ, ਜੋਗਿੰਦਰ ਸਿੰਘ ਤੋਂ ਇਲਾਵਾ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ’ਚ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ ਅਗਲੀ ਖ਼ਬਰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣ ’ਤੇ ਔਰਤਾਂ ’ਚ ਖ਼ੁਸ਼ੀ ਦੀ ਲਹਿਰ - ਸੁਲੱਖਣ ਸਿੰਘ ਜੱਗੀ
Ad Position 24