13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਮਖਸੂਸਪੁਰ ਚ ਮੈਗਾ ਮੈਡੀਕਲ ਕੈਂਪ ਲਗਾਇਆ

ਕੋਟਫ਼ਤੂਹੀ, 13 ਅਕਤੂਬਰ (ਅਟਵਾਲ)-ਗੁਰੂ ਨਾਨਕ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਮੁਖਸ਼ੂਸਪੁਰ ਵਲੋਂ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਮੈਗਾ ਮੈਡੀਕਲ ਕੈਂਪ ਲਗਾਇਆ, ਜਿਸ ’ਚ ਛਾਤੀ ਦੇ ਰੋਗਾਂ ਦੇ ਡਾਕਟਰ, ਈ. ਐਨ.

Ad Position 21
No active advertisement
ਅਜੀਤ ਡੈਸਕ 14-10-2026
ਕੋਟਫ਼ਤੂਹੀ, 13 ਅਕਤੂਬਰ (ਅਟਵਾਲ)-ਗੁਰੂ ਨਾਨਕ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਮੁਖਸ਼ੂਸਪੁਰ ਵਲੋਂ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਮੈਗਾ ਮੈਡੀਕਲ ਕੈਂਪ ਲਗਾਇਆ, ਜਿਸ ’ਚ ਛਾਤੀ ਦੇ ਰੋਗਾਂ ਦੇ ਡਾਕਟਰ, ਈ. ਐਨ. ਟੀ., ਅੱਖਾਂ ਜਨਰਲ ਰੋਗਾਂ ਦੇ, ਹੱਡੀਆਂ ਦੇ ਮਾਹਿਰ ਡਾਕਟਰਾਂ ਨੇ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਖੂਨ ਦੇ ਮੁਫ਼ਤ ਟੈੱਸਟ ਵੀ ਕੀਤੇ ਗਏ ਕੈਂਪ ਦੀ ਵਿਸ਼ੇਸ਼ਤਾ ਇਹ ਸੀ ਕਿ ਕੈਂਪ ’ਚ ਗਦੂਦਾਂ ਦੀ ਕੈਂਸਰ ਸੰਬੰਧੀ ਜਾਂਚ, ਇਸਤਰੀਆਂ ਦੀ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਵੀ ਕੀਤੀ ਗਈ ਵੱਡੀ ਗਿਣਤੀ ’ਚ ਲੋਕਾਂ ਨੇ ਪਹੁੰਚ ਕੇ ਇਸ ਕੈਂਪ ਦਾ ਫ਼ਾਇਦਾ ਉਠਾਇਆ। ਕੈਂਪ ’ਚ ਹਲਕਾ ਵਿਧਾਇਕ ਚੱਬੇਵਾਲ ਡਾ. ਇਸਾਂਕ ਕੁਮਾਰ, ਅਵਿਨਾਸ਼ ਰਾਏ ਖੰਨਾ, ਸੰਜੀਵ ਕੁਮਾਰ ਪਚਨੰਗਲ, ਸੁਸਾਇਟੀ ਦੇ ਚੇਅਰਮੈਨ ਦੇਬੀ ਮੁਖਸ਼ੂਸਪੁਰੀ, ਪ੍ਰਧਾਨ ਪਰਮਜੀਤ ਸਿੰਘ, ਹਰਮਿੰਦਰ ਸਿੰਘ ਸੰਧੂ, ਜਸਵੀਰ ਸਿੰਘ, ਰਾਜ ਰਾਣਾ, ਬਲਵਿੰਦਰ ਸਿੰਘ,ਅਨਮੋਲ ਸੋਨੀ, ਮਾਸਟਰ ਇੰਦਰਜੀਤ ਸਿੰਘ ਵਜੀਦਪੁਰ, ਗੁਰਜੀਤ ਸਿੰਘ ਜੀਤਾ, ਅਮਰਜੀਤ ਸਿੰਘ ਚੇਲਾ, ਗੁਰਜੀਤ ਸਿੰਘ, ਜਸ਼ਨਦੀਪ ਸਿੰਘ ਦਾਤਾ, ਹਰਭਜਨ ਸਿੰਘ, ਪੁਸ਼ਪਿੰਦਰ ਸਿੰਘ ਕੈਨੇਡਾ, ਡਾਕਟਰ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਪਿੰਡ ਬ੍ਰਿੰਗਲੀ ਦਾ ਛਿੰਝ ਮੇਲਾ ਅਗਲੀ ਖ਼ਬਰ ਪੰਜਾਬ ਦੇ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਮੁੱਖ ਮੰਤਰੀ ਤੁਰੰਤ ਅਸਤੀਫ਼ਾ ਦੇਣ-ਅਮਰਪਾਲ ਕਾਕਾ
Ad Position 24