14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਡੀ. ਏ. ਵੀ. ਕਾਲਜ ’ਚ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ

ਗੜ੍ਹਸ਼ੰਕਰ, 14 ਅਗਸਤ (ਧਾਲੀਵਾਲ)- ਡੀ. ਏ.

Ad Position 21
No active advertisement
ਡੀ.ਏ.ਵੀ. ਕਾਲਜ ਵਿਖੇ ਯੁਵਾ ਦਿਵਸ ਮਨਾਉਣ ਸਮੇਂ ਪੋਸਟਰ ਮੇਕਿੰਗ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨਾਲ ਪਿ੍ਰੰਸੀਪਲ ਡਾ. ਕਵਲ ਇੰਦਰ ਕੌਰ। ਤਸਵੀਰ : ਧਾਲੀਵਾਲ 15-08-2026
ਗੜ੍ਹਸ਼ੰਕਰ, 14 ਅਗਸਤ (ਧਾਲੀਵਾਲ)- ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਗੜ੍ਹਸ਼ੰਕਰ ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਨੇ ਵੱਖ-ਵੱਖ ਰਚਨਾਤਮਕ ਗਤੀਵਿਧੀਆਂ ਵਿਚ ਭਾਗ ਲਿਆ। ਪੋਸਟਰ ਮੇਕਿੰਗ ਵਿਚ ਹਿੱਸਾ ਲੈਂਦਿਆਂ ਵਿਦਿਆਰਥਣਾਂ ਨੇ ਨੌਜਵਾਨਾਂ ਦੀ ਭੂਮਿਕਾ, ਸਮਾਜਿਕ ਜ਼ਿੰਮੇਵਾਰੀ ਅਤੇ ਇਕ ਬੇਹੱਤਰ ਭਵਿੱਖ ਨਾਲ ਸਬੰਧਤ ਸੁੰਦਰ ਤੇ ਸੰਦੇਸ਼ ਪੂਰਨ ਪੋਸਟਰ ਤਿਆਰ ਕੀਤੇ। ਵਿਦਿਆਰਥਣਾਂ ਨੇ ਆਪਣੇ ਚਿਹਰੇ ਉੱਤੇ ਯੁਵਾ ਦਿਵਸ ਦਾ ਪ੍ਰਤੀਕ ਬਣਾ ਕੇ ਯੁਵਾ ਸ਼ਕਤੀ ਅਤੇ ਆਪਣੇ ਵਿਚਾਰਾਂ ਨੂੰ ਰਚਨਾਤਮਕ ਢੰਗ ਨਾਲ ਪ੍ਰਗਟ ਕੀਤਾ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥਣਾਂ ਨੂੰ ਆਪਣੀ ਸਿਰਜਣਾਤਮਕਤਾ, ਆਤਮ ਵਿਸ਼ਵਾਸ ਅਤੇ ਸਮਾਜਿਕ ਜਾਗਰੁਕਤਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ। ਕਾਲਜ ਪ੍ਰਿੰਸੀਪਲ ਡਾ. ਕੰਵਲ ਇੰਦਰ ਕੌਰ ਨੇ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕੀਤੀ।
Ad Position 22
No active advertisement
ਪਿਛਲੀ ਖ਼ਬਰ ਹਰਬੰਸ ਰਾਣਾ ਯੂ.ਕੇ. ਵਲੋਂ ਕੰਨਿਆ ਵਿਦਿਆਲਿਆ ਦੀਆਂ ਵਿਦਿਆਰਥਣਾਂ ਨੂੰ ਵਰਦੀਆਂ ਭੇਟ ਅਗਲੀ ਖ਼ਬਰ ਪਿੰਡਾਂ ਵਿਚ ਭਰਵੀਆਂ ਮੀਟਿੰਗਾਂ ਦਾ ਸਿਲਸਿਲਾ ਰਹੇਗਾ ਜਾਰੀ - ਪ੍ਰੋਫੈਸਰ ਮੁਲਤਾਨੀ
Ad Position 24