ਹਾਜੀਪੁਰ, 3 ਨਵੰਬਰ (ਜੋਗਿੰਦਰ ਸਿੰਘ)- ਦੂਨ ਪਬਲਿਕ ਸਕੂਲ ਹਾਜੀਪੁਰ ਦੇ ਵਿਦਿਆਰਥੀਆਂ ਨੂੰ ਗੁਰਪੁਰਬ ਮਨਾਉਣ ਲਈ ਭਜਨਗੜ੍ਹ ਗੁਰਦੁਆਰੇ ਲਿਜਾਇਆ ਗਿਆ | ਗੁਰਪੁਰਬ ਦੇ ਸ਼ੁੱਭ ਮੌਕੇ 'ਤੇ ਦੂਨ ਪਬਲਿਕ ਸਕੂਲ ਹਾਜੀਪੁਰ ਦੇ ਵਿਦਿਆਰਥੀਆਂ ਨੂੰ ਭਜਨਗੜ੍ਹ ਗੁਰਦੁਆਰੇ ਸਾਹਿਬ ਲਿਜਾਇਆ ਗਿਆ ਉੱਥੇ ਵਿਦਿਆਰਥੀਆਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸੁਣੀਆਂ ਅਤੇ ਭਜਨਾਂ ਅਤੇ ਕੀਰਤਨਾਂ ਵਿਚ ਹਿੱਸਾ ਲਿਆ | ਇਸ ਮੌਕੇ ਵਿਦਿਆਰਥੀਆਂ ਨੇ ਗੁਰਬਾਣੀ ਪਾਠ ਸੁਣੇ, ਗੁਰੂ ਦੇ ਸੰਦੇਸ਼ਾਂ ਨੂੰ ਗ੍ਰਹਿਣ ਕੀਤਾ ਅਤੇ ਸੇਵਾ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਲੰਗਰ ਛਕਿਆ | ਗੁਰਦੁਆਰਾ ਕਮੇਟੀ ਨੇ ਸਕੂਲ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ | ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿਚ ਅਧਿਆਤਮਿਕਤਾ, ਮਨੁੱਖਤਾ ਅਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਨੂੰ ਪੈਦਾ ਕਰਨਾ ਸੀ | ਸਕੂਲ ਪਿ੍ੰਸੀਪਲ ਸੰਜੁਕਤਾ ਮੰਜੂਮਦਾਰ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਉਨ੍ਹਾਂ ਦੇ ਮਾਰਗ 'ਤੇ ਚੱਲਣ ਲਈ ਉਤਸ਼ਾਹਿਤ ਕੀਤਾ | ਸਕੂਲ ਪ੍ਰਬੰਧਕਾਂ ਸ੍ਰੀ ਰੋਹਿਤ ਕਟਾਣਾ ਅਤੇ ਸ੍ਰੀਮਤੀ ਰਿਚਾ ਕਟਾਣਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿਚ ਨੈਤਿਕਤਾ ਅਤੇ ਕਦਰਾਂ-ਕੀਮਤਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੇ ਹਨ |