15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਧਾਮੀ ਦੇ 5ਵੀਂ ਵਾਰ ਪ੍ਰਧਾਨ ਬਣਨ ਨਾਲ ਸਿੱਖ ਕੌਮ 'ਚ ਖ਼ੁਸ਼ੀ ਦੀ ਲਹਿਰ-ਠੰਡਲ <br/>

Ad Position 21
No active advertisement
ਅਜੀਤ ਡੈਸਕ 04-11-2025
ਹੁਸ਼ਿਆਰਪੁਰ, 3 ਨਵੰਬਰ (ਨਰਿੰਦਰ ਸਿੰਘ ਬੱਡਲਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਦੌਰਾਨ 5ਵੀਂ ਵਾਰ ਪ੍ਰਧਾਨ ਬਣਨ 'ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵਧਾਈ ਦਿੰਦਿਆਂ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਨਾਲ ਸਿੱਖ ਕੌਮ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਐਡਵੋਕੇਟ ਧਾਮੀ ਇਮਾਨਦਾਰ ਅਤੇ ਸੱਚੇ ਸੁੱਚੇ ਅਕਸ ਵਾਲੇ ਆਗੂਆਂ 'ਚ ਗਿਣੇ ਜਾਂਦੇ ਹਨ ਜਿਨ੍ਹਾਂ ਨੇ ਲੰਬਾ ਸਮਾਂ ਸ਼ੋ੍ਰਮਣੀ ਅਕਾਲੀ ਦਲ ਅਤੇ ਸ਼ੋ੍ਰਮਣੀ ਕਮੇਟੀ 'ਚ ਵੱਖ ਵੱਖ ਅਹੁਦਿਆਂ 'ਤੇ ਸੇਵਾਵਾਂ ਨਿਭਾਈਆਂ ਹਨ | ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਐਡਵੋਕੇਟ ਧਾਮੀ ਹਮੇਸ਼ਾ ਪੰਥ ਅਤੇ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਯਤਨਸ਼ੀਲ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਕੁੱਝ ਅਜਿਹੇ ਅਹਿਮ ਫ਼ੈਸਲੇ ਲਏ ਹਨ ਜਿਨ੍ਹਾਂ ਨਾਲ ਸਿੱਖ ਕੌਮ ਦਾ ਮਾਣ ਵਧਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਪਈ ਹੜ੍ਹਾਂ ਦੀ ਮਾਰ ਦੇ ਚੱਲਦਿਆਂ ਉਨ੍ਹਾਂ ਦੀ ਅਗਵਾਈ 'ਚ ਸ਼ੋ੍ਰਮਣੀ ਕਮੇਟੀ ਨੇ ਆਪਣਾ ਅਹਿਮ ਯੋਗਦਾਨ ਪਾਇਆ ਹੈ |

Ad Position 22
No active advertisement
ਪਿਛਲੀ ਖ਼ਬਰ ਐਡ. ਧਾਮੀ ਦੇ ਪੰਜਵੀਂ ਵਾਰ ਐੱਸ.ਜੀ.ਪੀ.ਸੀ. ਪ੍ਰਧਾਨ ਬਣਨ ਨਾਲ ਸਿੱਖ ਪੰਥ 'ਚ ਖ਼ੁਸ਼ੀ ਦੀ ਲਹਿਰ - ਰਵਿੰਦਰ ਸਿੰਘ ਚੱਕ <... ਅਗਲੀ ਖ਼ਬਰ ਗੁਰਦੁਆਰਾ ਸੰਗਤਸਰ ਖਨੌੜਾ ਦੀ ਇਮਾਰਤ ਦਾ ਉਦਘਾਟਨ ਕੱਲ੍ਹ <br/>
Ad Position 24