14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

-ਅਪਰਾਧਨਾਮਾ- ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਵੱਖ-ਵੱਖ ਮਾਮਲੇ ਦਰਜ

Ad Position 21
No active advertisement
ਅਜੀਤ ਡੈਸਕ 04-11-2025
ਨਵਾਂਸ਼ਹਿਰ, 3 ਨਵੰਬਰ (ਜਸਬੀਰ ਸਿੰਘ ਨੂਰਪੁਰ) - ਏ.ਐਸ.ਆਈ. ਰਛਪਾਲ ਰਾਮ ਅਨੁਸਾਰ ਉਹ ਪਿੰਡ ਹਿਆਲਾ ਹੁੰਦੇ ਹੋਏ ਨਹਿਰ ਤੋਂ ਪਿੰਡ ਘੱਕੇਵਾਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਘੱਕੇਵਾਲ ਹੈੱਡ ਤੋਂ ਥੋੜਾ ਪਿੱਛੇ ਪੁੱਜੀ ਤਾਂ ਵਿਅਕਤੀ ਖੜ੍ਹਾ ਦਿਖਾਈ ਦਿੱਤਾ | ਜਿਸ ਨੇ ਇੱਕ ਬੋਰਾ ਪਲਾਸਟਿਕ ਵਜ਼ਨਦਾਰ ਰੰਗ ਪੀਲਾ ਫੜਿ੍ਹਆ ਹੋਇਆ ਸੀ, ਜੋ ਸਾਹਮਣੇ ਤੋਂ ਪੁਲਿਸ ਪਾਰਟੀ ਦੀ ਗੱਡੀ ਆਉਂਦੀ ਦੇਖ ਕੇ ਯਕਦਮ ਘਬਰਾ ਕੇ ਦਾਰਾਪੁਰ ਸਾਇਡ ਨੂੰ ਮੁੜ ਕੇ ਤੇਜ਼ ਕਦਮੀਂ ਚਲ ਪਿਆ ਜਿਸਨੇ ਬੋਰਾ ਪਲਾਸਟਿਕ ਵਜ਼ਨਦਾਰ ਰੰਗ ਪੀਲਾ ਨੂੰ ਨਜ਼ਦੀਕ ਹੀ ਰੱਖ ਕੇ ਪੇਸ਼ਾਬ ਕਰਨ ਦੇ ਬਹਾਨੇ ਬੈਠ ਗਿਆ | ਜਿਸਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਬੀਰਬਲ ਉਰਫ ਬੀਰਾ ਪੁੱਤਰ ਸੂਰਤੀ ਰਾਮ ਵਾਸੀ ਪਿੰਡ ਬਘੋਰਾਂ ਥਾਣਾ ਸਦਰ ਨਵਾਂਸ਼ਹਿਰ ਦੱਸਿਆ, ਜਿਸਦੇ ਬੋਰਾ ਪਲਾਸਟਿਕ ਵਜ਼ਨਦਾਰ ਰੰਗ ਪੀਲਾ ਵਿੱਚੋਂ 02 ਕਿਲੋ 500 ਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ |
20 ਨਸ਼ੀਲੇ ਕੈਪਸੂਲ ਬਰਾਮਦ
ਨਵਾਂਸ਼ਹਿਰ - ਹੈੱਡ ਕਾਂਸਟੇਬਲ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਪਿੰਡ ਲੱਖਪੁਰ ਵੱਲ੍ਹ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਦੀ ਗੱਡੀ ਮਜਾਰੀ ਪਿੰਡ ਤੋਂ ਥੋੜਾ ਅੱਗੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਕੇ ਤੇਜ਼ ਕਦਮੀ ਤੁਰ ਪਿਆ ਤੇ ਆਪਣੇ ਪਹਿਨੇ ਹੋਏ ਪਜਾਮੇ ਦੀ ਜੇਬ ਵਿੱਚੋ ਇੱਕ ਮੋਮੀ ਪਾਰਦਰਸ਼ੀ ਲਿਫਾਫੇ ਨੂੰ ਸੜਕ ਦੇ ਕਿਨਾਰੇ ਸੁੱਟ ਦਿੱਤਾ ਜਿਸ ਨੇ ਆਪਣਾ ਨਾਮ ਲਵਲੀ ਪੁੱਤਰ ਰਣਜੀਤ ਸਿੰਘ ਉਰਫ ਜੀਤਾ ਵਾਸੀ ਲੱਖਪੁਰ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਲਵਲੀ ਉਕਤ ਵੱਲੋਂ ਸੁੱਟੇ ਲਿਫਾਫਾ ਪਾਰਦਰਸ਼ੀ ਨੂੰ ਚੁੱਕ ਕੇ ਚੈੱਕ ਕੀਤਾ ਤਾਂ 20 ਨਸ਼ੀਲੇ ਕੈਪਸੂਲ ਬਰਾਮਦ ਕੀਤੇ |
3 ਗ੍ਰਾਮ ਹੈਰੋਇਨ ਸਮੇਤ ਔਰਤ ਗਿ੍ਫਤਾਰ
ਨਵਾਂਸ਼ਹਿਰ - ਨਵਾਂਸ਼ਹਿਰ ਸਿਟੀ ਪੁਲਿਸ ਨੇ ਤਿੰਨ ਗ੍ਰਾਮ ਹੈਰੋਇਨ ਸਮੇਤ ਕਥਿਤ ਦੋਸ਼ੀ ਕਾਬੂ ਕੀਤਾ | ਕੇਵਲ ਕਿ੍ਸ਼ਨ ਅਨੁਸਾਰ ਉਹ ਬਾਈਪਾਸ ਹੁੰਦੇ ਹੋਏ ਦੁਰਗਾਪੁਰ ਰੋਡ 'ਤੇ ਸਥਿਤ ਡਰੇਨ ਪੁੱਲੀ ਲੰਘ ਕੇ ਥੋੜਾ ਅੱਗੇ ਪੁੱਜੇ ਤਾਂ ਇੱਕ ਔਰਤ ਦੁਰਗਾਪੁਰ ਸਾਈਡ ਤੋਂ ਪੈਦਲ ਆਉਂਦੀ ਦਿਖਾਈ ਦਿੱਤੀ ਜਿਸਨੇ ਆਪਣੇ ਹੱਥ ਵਿੱਚ ਫੜ੍ਹੀ ਇੱਕ ਮੋਮੀ ਪਾਰਦਰਸ਼ੀ ਲਿਫਾਫੀ ਸੜਕ ਦੇ ਕਿਨਾਰੇ ਘਾਹ ਫੁਸ ਵਿੱਚ ਸੁੱਟ ਦਿੱਤੀ ਤੇ ਜਿਸ ਨੇ ਆਪਣਾ ਨਾਮ ਬੀਰੋ ਪਤਨੀ ਸੁਖਾ ਵਾਸੀ ਗੜ੍ਹੰਸ਼ਕਰ ਰੋਡ ਕੱਲਰਾ ਮੁਹੱਲਾ ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਜਿਸ ਵੱਲੋਂ ਸੁੱਟੀ ਹੋਈ ਪਾਰਦਰਸ਼ੀ ਮੋਮੀ ਲਿਫਾਫੀ ਪਾਸ ਪੁੱਜ ਕੇ ਪਾਰਦਰਸ਼ੀ ਮੋਮੀ ਲਿਫਾਫੀ ਨੂੰ ਚੁੱਕ ਕੇ ਚੈੱਕ ਕੀਤਾ ਜੋ ਹੈਰੋਇਨ ਬ੍ਰਾਮਦ ਹੋਈ ਜਿਸ ਦਾ ਕੰਪਿਊਟਰ ਕੰਡੇ ਨਾਲ ਵਜਨ ਕਰਨ 'ਤੇ 03 ਗ੍ਰਾਮ ਹੈਰੋਇਨ ਬ੍ਰਾਮਦ ਹੋਈ |
ਹੈਰੋਇਨ ਸਮੇਤ ਕਾਬੂ
ਨਵਾਂਸ਼ਹਿਰ - ਹੈੱਡ ਕਾਂਸਟੇਬਲ ਲਖਵਿੰਦਰ ਕੌਰ ਨੇ ਦੱਸਿਆ ਕਿ ਉਹ ਪਿੰਡ ਕਰੀਹਾ ਵੱਲ ਨੂੰ ਜਾ ਰਹੇ ਸੀ ਤਾਂ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ | ਜੋ ਸਾਹਮਣੇ ਤੋਂ ਆ ਰਹੀ ਗੱਡੀ ਵਿੱਚ ਬੈਠੇ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਵੱਲ੍ਹ ਨੂੰ ਮੁੜ ਪਿਆ ਜਿਸ ਨੇ ਦੇਖਦੇ-ਦੇਖਦੇ ਆਪਣੀ ਪਹਿਨੀ ਹੋਈ ਪੈਂਟ ਦੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਸੜਕ ਦੇ ਕਿਨਾਰੇ ਲੱਗੇ ਦਰੱਖਤਾਂ ਹੇਠ ਘਾਹ ਫੂਸ ਵਿੱਚ ਸੁੱਟ ਦਿੱਤੀ ਅਤੇ ਜਿਸ ਨੇ ਆਪਣਾ ਨਾਮ ਹਰਜਿੰਦਰ ਕੁਮਾਰ ਉਰਫ ਕਾਲਾ ਪੁੱਤਰ ਗੁਰਮੇਲ ਰਾਮ ਵਾਸੀ ਲੰਗੜੋਆ ਥਾਣਾ ਸਦਰ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ, ਜਿਸ ਵੱਲੋਂ ਸੁੱਟੀ ਪਾਰਦਰਸ਼ੀ ਮੋਮੀ ਲਿਫਾਫੀ ਦੀ ਤਲਾਸ਼ੀ ਹਸਬ ਜਾਬਤਾ ਅਮਲ ਵਿੱਚ ਲਿਆਦੀ ਤਾਂ ਮੋਮੀ ਲਿਫਾਫੀ ਵਿੱਚੋ 3.15 ਗ੍ਰਾਮ ਹੈਰੋਇਨ ਬ੍ਰਾਮਦ ਹੋਈ |
ਹੈਰੋਇਨ ਸਮੇਤ ਔਰਤ ਗਿ੍ਫਤਾਰ
ਨਵਾਂਸ਼ਹਿਰ - ਇੰਸਪੈਕਟਰ ਨਰੇਸ਼ ਕੁਮਾਰੀ ਅਨੁਸਾਰ ਉਹ ਪਿੰਡ ਗੜੁਪੜ ਪੁੱਜੇ ਜਿੱਥੇ ਕਥਿਤ ਦੋਸ਼ੀ ਨਿਰਮਲ ਰਾਮ ਪੁੱਤਰ ਪਿਆਰਾ ਲਾਲ ਦੇ ਘਰ 'ਤੇ ਰੇਡ ਕੀਤੀ ਗਈ | ਤਾਂ ਜਦੋਂ ਪੁਲਿਸ ਪਾਰਟੀ ਨਿਰਮਲ ਰਾਮ ਦੇ ਘਰ ਅੰਦਰ ਪੁੱਜੀ ਤਾਂ ਸਾਹਮਣੇ ਇੱਕ ਔਰਤ ਘਰ ਅੰਦਰ ਟੇਬਲ ਕੋਲ ਖੜ੍ਹੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿਛਲੇ ਕਮਰੇ ਵੱਲ ਭੱਜਣ ਲੱਗੀ | ਜਿਸਨੇ ਆਪਣਾ ਨਾਮ ਜਸਵਿੰਦਰ ਕੌਰ ਪਤਨੀ ਨਿਰਮਲ ਰਾਮ ਵਾਸੀ ਗੜੁਪੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਜਸਵਿੰਦਰ ਕੌਰ ਵਲੋਂ ਟੇਬਲ 'ਤੇ ਸੁੱਟੀ ਚੀਜ਼ ਨੂੰ ਚੁੱਕ ਕੇ ਚੈੱਕ ਕੀਤਾ ਤਾਂ ਇੱਕ ਕਾਲੇ ਰੰਗ ਦੇ ਲਿਫਾਫਾ ਟੁੱਕੜੇ ਵਿਚੋਂ ਹੈਰੋਇਨ ਬਰਾਮਦ ਹੋਈ | ਬਰਾਮਦ ਹੈਰੋਇਨ ਦਾ ਆਪਣੇ ਪਾਸ ਮੌਜੂਦ ਇਲੈਕਟ੍ਰੋਨਿਕ ਕੰਡੇ ਨਾਲ ਵਜ਼ਨ ਕੀਤਾ ਜੋ ਸਮੇਤ ਕਾਲੇ ਰੰਗ ਦੇ ਲਿਫਾਫਾ ਟੁੱਕੜੇ 6.42 ਗ੍ਰਾਮ ਹੈਰੋਇਨ ਹੋਈ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦਿੱਲੀ ਦਰਬਾਰ ਦੀ ਗੁਲਾਮ, ਕਿਸਾਨਾਂ ਤੇ ਪੱਛੜੇ ਵਰਗਾਂ ਨਾਲ ਕੀਤਾ ਧੋਖਾ- ਹਰਸਿਮਰਤ <br/> ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਚੋਣ ਹੋਈ, ਈਸ਼ਵਰੀ ਦੇਵੀ ਬਣੀ ਬਲਾਕ ਪ੍ਰਧਾਨ
Ad Position 24