ਮੁਕੇਰੀਆਂ, 3 ਨਵੰਬਰ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਵਿਦਿਆਲਯ (ਐਸ.ਪੀ.ਐਨ. ਕਾਲਜ) ਮੁਕੇਰੀਆਂ ਦੇ ਕਰੀਅਰ ਕਾਊਾਸਲਿੰਗ ਸੈੱਲ ਵਲੋਂ ਕੰਪਿਊਟਰ ਸਾਇੰਸ ਵਿਭਾਗ ਦੇ ਸਹਿਯੋਗ ਨਾਲ ਆਈ.ਟੀ. ਸੈਕਟਰ ਵਿੱਚ ਉਪਲੱਬਧ ਕਰੀਅਰ ਦੇ ਮੌਕਿਆਂ ਬਾਰੇ ਇਕ ਵਿਸ਼ੇਸ਼ ਕਰੀਅਰ ਕਾਉਂਸਲਿੰਗ ਸੈਸ਼ਨ ਕਰਵਾਇਆ ਗਿਆ | ਇਹ ਸੈਸ਼ਨ ਅਲਫਾ ਆਈ.ਟੀ., ਮੋਹਾਲੀ ਦੀ ਟੀਮ ਵਲੋਂ ਕਰਵਾਇਆ ਗਿਆ, ਜੋ ਆਈ.ਟੀ. ਖੇਤਰ ਵਿਚ ਪ੍ਰੋਫੈਸ਼ਨਲ ਟਰੇਨਿੰਗ ਤੇ ਪਲੇਸਮੈਂਟ ਲਈ ਪ੍ਰਸਿੱਧ ਸੰਸਥਾਂ ਹੈ | ਇਸ ਸੈਸ਼ਨ ਦੇ ਰਿਸੋਰਸ ਪਰਸਨ ਪੰਕਜ ਸ਼ਰਮਾ ਅਤੇ ਵਿਵੇਕ (ਅਲਫਾ ਆਈ.ਟੀ., ਮੋਹਾਲੀ) ਨੇ ਵਿਦਿਆਰਥੀਆਂ ਨਾਲ ਸੰਵਾਦ ਕਰਦਿਆਂ ਉਨ੍ਹਾਂ ਨੂੰ ਸਾਫਟਵੇਅਰ ਡਿਵੈਲਪਮੈਂਟ, ਵੈਬ ਡਿਜ਼ਾਈਨਿੰਗ, ਮੋਬਾਇਲ ਐਪ ਡਿਵੈਲਪਮੈਂਟ, ਸਾਇਬਰ ਸੁਰੱਖਿਆ, ਆਰਟੀਫੀਸ਼ਲ ਇੰਟੈਲੀਜੈਂਸੀ ਤੇ ਡਾਟਾ ਐਨਾਲਿਟਿਕਸ ਵਰਗੇ ਖੇਤਰਾਂ ਵਿਚ ਨਵੇਂ ਰੁਝਾਨਾਂ ਤੇ ਵਿਸਤਿ੍ਤ ਜਾਣਕਾਰੀ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਅੱਪਡੇਟ ਰਹਿਣ, ਸਿੱਖਣ ਦੀ ਲਗਨ ਬਰਕਰਾਰ ਰੱਖਣ ਤੇ ਆਪਣੀਆਂ ਤਕਨੀਕੀ ਤੇ ਸੰਚਾਰਕ ਯੋਗਤਾਵਾਂ ਨੂੰ ਮਜ਼ਬੂਤ ਬਣਾਉਣ ਦੀ ਸਲਾਹ ਦਿੱਤੀ | ਕਰੀਅਰ ਕਾਊਾਸਲਿੰਗ ਸੈੱਲ ਦੇ ਇੰਚਾਰਜ ਪ੍ਰੋ. ਪੰਕਜ ਸਰੀਨ ਨੇ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਤੇ ਅਲਫਾ ਆਈ.ਟੀ. ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਆਈ.ਟੀ. ਖੇਤਰ ਦੀ ਵਧਦੀ ਮਹੱਤਤਾ 'ਤੇ ਰੌਸ਼ਨੀ ਪਾਈ ਤੇ ਵਿਦਿਆਰਥੀਆਂ ਨੂੰ ਉਦਯੋਗਿਕ ਹੁਨਰ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਪਿ੍ੰਸੀਪਲ ਡਾਕਟਰ ਸਮੀਰ ਸ਼ਰਮਾ ਤੇ ਕਾਲਜ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਅਜਿਹੇ ਪ੍ਰਯੋਗਾਤਮਕ ਤੇ ਕਰੀਅਰ-ਕੇਂਦਰਤ ਪ੍ਰੋਗਰਾਮ ਸੰਭਵ ਹੋ ਸਕਦੇ ਹਨ | ਕਾਲਜ ਪਿ੍ੰਸੀਪਲ ਡਾਕਟਰ ਸਮੀਰ ਸ਼ਰਮਾ ਨੇ ਕਰੀਅਰ ਕਾਊਾਸਲਿੰਗ ਸੈੱਲ ਤੇ ਕੰਪਿਊਟਰ ਸਾਇੰਸ ਵਿਭਾਗ ਨੂੰ ਅਜਿਹੇ ਜਾਣਕਾਰੀ ਭਰਪੂਰ 'ਤੇ ਪ੍ਰੇਰਕ ਸੈਸ਼ਨ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਨੇ ਕਿਹਾ ਕਿ ਆਈ.ਟੀ. ਖੇਤਰ ਅੱਜ ਦੇ ਸਮੇਂ ਵਿਚ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ ਅਤੇ ਇਸ ਖੇਤਰ ਵਿਚ ਕਰੀਅਰ ਦੇ ਅਸੀਮ ਮੌਕੇ ਉਪਲੱਬਧ ਹਨ | ਪ੍ਰੋਗਰਾਮ ਦੀ ਸਮਾਪਤੀ ਪ੍ਰਸ਼ਣੋਤਰੀ ਸੈਸ਼ਨ ਨਾਲ ਹੋਈ, ਜਿਸ ਵਿਚ ਵਿਦਿਆਰਥੀਆਂ ਨੇ ਜੋਸ਼ ਨਾਲ ਹਿੱਸਾ ਲਿਆ | ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਇਆ ਕਿਉਂਕਿ ਇਸ ਨੇ ਉਨ੍ਹਾਂ ਨੂੰ ਆਈ.ਟੀ. ਉਦਯੋਗ ਦੇ ਵੱਖ-ਵੱਖ ਕਰੀਅਰ ਮੌਕਿਆਂ ਤੇ ਪ੍ਰੋਫੈਸ਼ਨਲ ਵਿਕਾਸ ਦੇ ਖੇਤਰ ਬਾਰੇ ਸਪੱਸ਼ਟ ਦਿ੍ਸ਼ਟੀ ਪ੍ਰਦਾਨ ਕੀਤੀ | ਪ੍ਰੋ. ਪੰਕਜ ਸਰੀਨ ਨੇ ਕਾਲਜ ਪ੍ਰਬੰਧਕ ਕਮੇਟੀ ਤੇ ਪਿ੍ੰਸੀਪਲ ਡਾਕਟਰ ਸਮੀਰ ਸ਼ਰਮਾ ਦਾ ਸਮੇਂ-ਸਮੇਂ 'ਤੇ ਵਿਸ਼ੇਸ਼ ਸਹਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਪ੍ਰੋ. ਪਰਵੀਨ, ਪ੍ਰੋ. ਪੂਜਾ, ਪ੍ਰੋ. ਗਰੀਮਾ ਤੇ ਪ੍ਰੋ. ਨਵਪ੍ਰੀਤ ਵੀ ਹਾਜ਼ਰ ਸਨ | ਸੈਸ਼ਨ ਵਿਚ 50 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਈ.ਟੀ. ਖੇਤਰ ਦੀ ਵਿਸਤਿ੍ਤ ਜਾਣਕਾਰੀ ਪ੍ਰਾਪਤ ਕੀਤੀ |