ਹੁਸ਼ਿਆਰਪੁਰ, 3 ਨਵੰਬਰ (ਬਲਜਿੰਦਰਪਾਲ ਸਿੰਘ)-ਚੰਡੀਗੜ੍ਹ ਵਿਖੇ ਹੋਏ ਸੂਬਾ ਪੱਧਰੀ ਕਲਾ ਉਤਸਵ ਮੁਕਾਬਲਿਆਂ 'ਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੀ ਵਿਦਿਆਰਥਣ ਸੂਰਜ ਚੰਚਲਾ ਕੁਮਾਰੀ ਨੇ ਸੀਨੀਅਰ ਕੈਟਾਗਰੀ 'ਚ ਫੋਕ ਡਾਂਸ 'ਚ ਪਹਿਲਾ ਤੇ 7ਵੀਂ ਜਮਾਤ ਦੀ ਵਿਦਿਆਰਥਣ ਪਾਰਵੀ ਨੇ ਜੂਨੀਅਰ ਕੈਟਾਗਰੀ 'ਚ ਤੀਸਰਾ ਸਥਾਨ ਹਾਸਲ ਕਰਕੇ ਵਿਸ਼ੇਸ਼ ਉਪਲਬਧੀ ਹਾਸਲ ਕੀਤੀ | ਇਨ੍ਹਾਂ ਵਿਦਿਆਰਥਣਾਂ ਨੂੰ ਤਿਆਰੀ ਕਮਲਜੀਤ ਕੌਰ ਵਲੋਂ ਕਰਵਾਈ ਗਈ | ਪੇਂਟਿੰਗ ਮੁਕਾਬਲੇ 'ਚ ਜੂਨੀਅਰ ਕੈਟਾਗਰੀ 'ਚ ਅਨੂਪਿ੍ਆ ਜਮਾਤ ਅੱਠਵੀਂ ਨੇ ਪਹਿਲਾ ਤੇ ਸੀਨੀਅਰ ਕੈਟਾਗਰੀ 'ਚ ਪਿ੍ੰਸਕਾ ਨੇ ਦੂਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਸਕੂਲ ਦੇ ਜ਼ੋਨ ਪੱਧਰੀ ਮੁਕਾਬਲੇ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਡਰਾਮਾ ਟੀਮ ਨੇ ਹਿੱਸਾ ਲਿਆ ਤੇ ਪੂਰੇ ਪੰਜਾਬ 'ਚ ਦੂਜਾ ਸਥਾਨ ਹਾਸਲ ਕਰਕੇ ਨਾਮਨਾ ਕੀਤਾ ਜਿਸ 'ਚ ਨੀਕਿਤਾ ਕਲਸੀ, ਨੇਹਾ, ਰਿਬਿਕਾਹ, ਮਨਜੋਤ ਕੌਰ ਨੇ ਭਾਗ ਲਿਆ | ਇਸ ਟੀਮ ਦੇ ਇੰਚਾਰਜ ਅਧਿਆਪਕ ਗੁਰਦੀਪ ਕੌਰ ਤੇ ਸੁਮਨ ਲਤਾ ਦਾ ਵੀ ਪਿ੍ੰਸੀਪਲ ਰਾਜਨ ਅਰੋੜਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵਾਇਸ ਪਿ੍ੰਸੀਪਲ ਪੁਨੀਤ, ਸੁਨੀਤਾ ਚੌਧਰੀ, ਰਵਿੰਦਰ ਕੌਰ, ਅਲਕਾ, ਸਰੋਜ ਕੁਮਾਰੀ, ਸੀਮਾ ਸ਼ਰਮਾ, ਪਲਵਿੰਦਰ ਕੌਰ, ਸਰਬਜੀਤ ਕੌਰ, ਬਲਦੇਵ ਸਿੰਘ, ਕੁਲਦੀਪ ਸਿੰਘ ਗੁਰਮਿੰਦਰ ਸਿੰਘ, ਅਮਨਦੀਪ ਸਿੰਘ ਹਾਜ਼ਰ ਸਨ |