14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਬਲਾਕ ਪੱਧਰੀ ਪ੍ਰੀ ਪ੍ਰਾਇਮਰੀ ਸੈਮੀਨਾਰਾਂ ਦਾ ਅਚਨਚੇਤ ਨਿਰੀਖਣ <br/>

Ad Position 21
No active advertisement
ਅਜੀਤ ਡੈਸਕ 04-11-2025
ਦਸੂਹਾ, 3 ਨਵੰਬਰ (ਭੁੱਲਰ)- ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਵਲੋਂ ਬਲਾਕ ਪੱਧਰੀ ਪ੍ਰੀ ਪ੍ਰਾਇਮਰੀ ਸੈਮੀਨਾਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਉਨ੍ਹਾਂ ਦਸੂਹਾ, ਜਲੋਟਾ, ਭੰੂਗਾ ਤੇ ਮੁਕੇਰੀਆਂ ਆਦਿ ਬਲਾਕਾਂ ਵਿਚ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੇ ਸੈਮੀਨਾਰਾਂ ਨੂੰ ਸੰਬੋਧਨ ਕੀਤਾ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ 22 ਬਲਾਕਾਂ ਦੇ ਵੱਖ-ਵੱਖ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਦੇ ਅਧਿਆਪਕਾਂ ਦੇ ਸੈਮੀਨਾਰ ਤਿੰਨ ਤਿੰਨ ਦਿਨਾਂ ਵਿਚ ਲਗਾਏ ਜਾ ਰਹੇ ਹਨ | ਉਨ੍ਹਾਂ ਪ੍ਰੀ ਪ੍ਰਾਇਮਰੀ ਦੇ ਅਧਿਆਪਕਾਂ ਨੂੰ ਨਵੀਆਂ ਵਿਧੀਆਂ ਰਾਹੀਂ ਦਿੱਤੀ ਜਾ ਰਹੀ ਟਰੇਨਿੰਗ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਮੌਕੇ ਸੀ.ਆਰ.ਸੀ. ਕੰਗਮਾਈ ਵਿਖੇ ਰਿਸੋਰਸ ਪਰਸਨ ਹਰਭਜਨ ਸਿੰਘ, ਰਿਸੋਰਸ ਪਰਸਨ ਜਸਬੀਰ ਸਿੰਘ, ਰਿਸਰਸ ਪਰਸਨ ਰਵੀ ਕੁਮਾਰ, ਜਗਜੀਤ ਸਿੰਘ ਸੈਂਟਰ ਹੈੱਡ ਟੀਚਰ ਰੂਪੋਵਾਲ, ਸਰਬਜੀਤ ਸਿੰਘ ਕੰਗ, ਬਲਵੰਤ ਸਿੰਘ, ਸੀ.ਐਚ.ਟੀ. ਸੰਗੀਤਾ ਬਾਸੂਦੇਵ, ਪਵਨ ਕੁਮਾਰੀ, ਤਾਜਪ੍ਰੀਤ ਕੌਰ, ਪੂਜਾ, ਹਰਸ਼, ਬਲਵੀਰ ਸਿੰਘ, ਰਾਜੇਸ਼ ਪਰਮਾਰ, ਬਲਜੀਤ ਸਿੰਘ, ਸੀ. ਐੱਚ. ਟੀ. ਰਾਜੇਸ਼ ਸ਼ਰਮਾ, ਸੀ. ਐੱਚ. ਟੀ. ਰਾਜੇਸ਼ ਅਰੋੜਾ, ਹੈੱਡ ਟੀਚਰ ਗੁਰਮੁਖ ਸਿੰਘ ਬਾਜਵਾ, ਹੈੱਡ ਟੀਚਰ ਸੁਖਵੀਰ ਸਿੰਘ ਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੂਬਾ ਪੱਧਰੀ ਕਲਾ ਉਤਸਵ ਮੁਕਾਬਲਿਆਂ 'ਚ ਰੇਲਵੇ ਮੰਡੀ ਸਕੂਲ ਵਲੋਂ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਕਾਂਗਰਸੀ ਆਗੂ ਤਰਲੋਕ ਸਿੰਘ ਸਾਹੀ ਵਲੋਂ Tਵੋਟ ਚੋਰ ਗੱਦੀ ਛੋੜU ਸੰਘਰਸ਼ 'ਚ ਯੋਗਦਾਨ <br/>
Ad Position 24