14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕਾਂਗਰਸੀ ਆਗੂ ਤਰਲੋਕ ਸਿੰਘ ਸਾਹੀ ਵਲੋਂ Tਵੋਟ ਚੋਰ ਗੱਦੀ ਛੋੜU ਸੰਘਰਸ਼ 'ਚ ਯੋਗਦਾਨ <br/>

Ad Position 21
No active advertisement
ਅਜੀਤ ਡੈਸਕ 04-11-2025
ਦਸੂਹਾ, 3 ਨਵੰਬਰ (ਕੌਸ਼ਲ)- ਕਾਂਗਰਸ ਆਗੂ ਤਰਲੋਕ ਸਿੰਘ ਸਾਹੀ ਨੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ Tਵੋਟ ਚੋਰ ਗੱਦੀ ਛੋੜ ਸੰਘਰਸ਼U ਤਹਿਤ ਆਪਣਾ ਵੱਡਾ ਯੋਗਦਾਨ ਪਾਉਂਦੇ ਹੋਏ ਕੁੱਲ 11300 ਫਾਰਮ ਜਮਾ ਕਰਵਾਏ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਸੰਘਰਸ਼ ਰਾਹੁਲ ਗਾਂਧੀ ਵਲੋਂ ਚਲਾਇਆ ਗਿਆ ਇਕ ਲੋਕਤੰਤਰ ਬਚਾਓ ਮੁਹਿੰਮ ਹੈ, ਜਿਸ ਵਿਚ ਹਰ ਕਾਂਗਰਸੀ ਵਰਕਰ ਨੂੰ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ | ਤਰਲੋਕ ਸਿੰਘ ਸਾਹੀ ਨੇ ਕਿਹਾ ਕਿ ਇਹ 11300 ਫਾਰਮ ਲੋਕਾਂ ਦੇ ਭਰੋਸੇ ਅਤੇ ਇਨਸਾਫ਼ ਦੀ ਆਵਾਜ਼ ਹਨ, ਜੋ ਲੋਕਤੰਤਰ ਦੀ ਰੱਖਿਆ ਲਈ ਭੇਜੇ ਗਏ ਹਨ | ਉਨ੍ਹਾਂ ਨੇ ਦੱਸਿਆ ਕਿ ਪੰਜਾਬ ਭਰ ਵਿਚ ਇਸ ਸੰਘਰਸ਼ ਨੂੰ ਬਹੁਤ ਜ਼ਬਰਦਸਤ ਜਵਾਬ ਮਿਲ ਰਿਹਾ ਹੈ ਅਤੇ ਲੋਕਾਂ ਵਿਚ ਮੌਜੂਦਾ ਹਕੂਮਤ ਦੇ ਖ਼ਿਲਾਫ਼ ਗ਼ੁੱਸਾ ਵਧ ਰਿਹਾ ਹੈ | ਉਨ੍ਹਾਂ ਨੇ ਕਾਂਗਰਸ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਰਾਹੁਲ ਗਾਂਧੀ ਦੇ ਇਸ ਸੰਘਰਸ਼ ਨਾਲ ਜੋੜਨ ਅਤੇ ਲੋਕਤੰਤਰ ਦੀ ਰੱਖਿਆ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨ | ਇਸ ਮੌਕੇ ਤਰਲੋਕ ਸਿੰਘ ਸ਼ਾਹੀ ਨੇ ਕਿਹਾ ਵੋਟ ਚੋਰ ਗੱਦੀ ਛੋਹ ਕੇਵਲ ਨਾਅਰਾ ਨਹੀਂ, ਸਗੋਂ ਇਹ ਲੋਕਾਂ ਦੀ ਆਵਾਜ਼ ਹੈ ਜੋ ਹਰ ਪੱਖੋਂ ਗੂੰਜ ਰਹੀ ਹੈ | ਕਾਂਗਰਸ ਸਚਾਈ, ਇਨਸਾਫ਼ ਅਤੇ ਲੋਕਤੰਤਰ ਦੀ ਰੱਖਿਆ ਲਈ ਹਮੇਸ਼ਾ ਖੜੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਬਲਾਕ ਪੱਧਰੀ ਪ੍ਰੀ ਪ੍ਰਾਇਮਰੀ ਸੈਮੀਨਾਰਾਂ ਦਾ ਅਚਨਚੇਤ ਨਿਰੀਖਣ <br/> ਅਗਲੀ ਖ਼ਬਰ ਅਕਾਲ ਅਕੈਡਮੀ ਢੋਟੀਆਂ 'ਚ ਰੂਹਾਨੀ ਸਮਾਗਮ ਕਰਵਾਇਆ <br/>
Ad Position 24