05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵਣ ਜੀਵ ਵਿਭਾਗ ਨੇ ਜ਼ਖ਼ਮੀ ਤੇਂਦੂੰਏ ਨੂੰ ਬਚਾਇਆ

Ad Position 21
No active advertisement
ਅਜੀਤ ਡੈਸਕ 23-11-2025
ਨੰਗਲ ਬਿਹਾਲਾਂ, 22 ਨਵੰਬਰ (ਵਿਨੋਦ ਮਹਾਜਨ)- ਬੀਤੇ ਐਤਵਾਰ ਦੀ ਦੇਰ ਸ਼ਾਮ ਨੂੰ ਦਗਣ ਪਿੰਡ ਦੇ ਨਜ਼ਦੀਕ ਹਾਈਡਲ ਨਹਿਰ ਦੇ ਪੁਲ 'ਤੇ ਬਾਘ ਦੇਖੇ ਜਾਣ ਦੀ ਖ਼ਬਰ ਬੀਤੇ ਦਿਨ ਉਸ ਵੇਲੇ ਸੱਚ ਸਾਬਤ ਹੋਈ ਜਦੋਂ ਪਿੰਡ ਗੁੱਜਰ ਕਤਰਾਲੇ ਦੇ ਖੇਤਾਂ ਵਿਚੋਂ ਵਣ ਜੀਵ ਵਿਭਾਗ ਵਲੋਂ ਇਕ ਜ਼ਖ਼ਮੀ ਤੇਂਦੂੰਏ ਦਾ ਰੈਸਕੂ ਕੀਤਾ ਗਿਆ | ਇਸ ਸੰਬੰਧ ਵਿਚ 18 ਨਵੰਬਰ ਮੰਗਲਵਾਰ ਨੂੰ 'ਅਜੀਤ' ਵਿਚ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ | ਦਗਣ ਨਜ਼ਦੀਕ ਹਾਈਡਲ ਨਹਿਰ ਦੇ ਪੁਲ 'ਤੇ ਰਾਹਗੀਰਾਂ ਵਲੋਂ ਤਿੰਨ ਬਾਘ (ਤੇਂਦੂੰਏ) ਦੇਖੇ ਜਾਣ ਦਾ ਦਾਅਵਾ ਕੀਤਾ ਗਿਆ ਸੀ ਜਿਸ ਕਾਰਨ ਨਜ਼ਦੀਕੀ ਪਿੰਡਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ | ਬੀਤੇ ਦਿਨ ਗੁੱਜਰ ਕਤਰਾਲੇ ਦੇ ਕਿਸਾਨ ਅਨਿਲ ਕੁਮਾਰ ਨੇ ਆਪਣੇ ਖੇਤਾਂ ਵਿਚ ਤੇਂਦੂੰਆ ਦੇਖਿਆ ਤੇ ਪਿੰਡ ਆ ਕੇ ਰੌਲਾ ਪਾਇਆ ਅਤੇ ਇਸ ਦੀ ਸੂਚਨਾ ਸਰਪੰਚ ਮਦਨ ਲਾਲ ਅਤੇ ਥਾਣਾ ਮੁਕੇਰੀਆਂ ਵਿਖੇ ਦਿੱਤੀ | ਇਲਾਕੇ ਵਿਚ ਤੇਂਦੰੂਆ ਆਉਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ | ਲੋਕਾਂ ਵਲੋਂ ਕਾਫ਼ੀ ਦੂਰ ਤੋਂ ਮੋਬਾਈਲ 'ਤੇ ਤੇਂਦੂੰਏ ਦੀ ਵੀਡੀਉ ਬਣਾਈਾ ਤਾਂ ਦੇਖਿਆ ਕਿ ਉਹ ਜ਼ਖ਼ਮੀ ਹਾਲਤ ਵਿਚ ਖੇਤ ਵਿਚ ਬੈਠਾ ਹੈ ਅਤੇ ਲੱਤ 'ਤੇ ਸੱਟ ਲੱਗਣ ਦੀ ਵਜ੍ਹਾ ਕਾਰਨ ਚੱਲਣ ਵਿਚ ਅਸਮਰਥ ਸੀ | ਖੇਤਾਂ ਵਿਚ ਜੰਗਲੀ ਸੂਰਾਂ ਤੋਂ ਫ਼ਸਲ ਬਚਾਉਣ ਲਈ ਲੱਗੇ ਟਰੈਪ ਵਿਚ ਫਸ ਕੇ ਉਸ ਦੀ ਲੱਤ ਜ਼ਖ਼ਮੀ ਹੋ ਗਈ ਸੀ | ਮੁਕੇਰੀਆਂ ਪੁਲਿਸ ਵਲੋਂ ਤੁਰੰਤ ਇਸ ਦੀ ਸੂਚਨਾ ਵਨ ਜੀਵ ਵਿਭਾਗ ਨੂੰ ਦਿੱਤੀ, ਜਿਨ੍ਹਾਂ ਨੇ ਤੇਂਦੂੰਏ ਨੂੰ ਬੇਹੋਸ਼ ਕਰਕੇ ਉਸ ਦਾ ਰੈਸਕੂ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੁਰਾਣਾ ਸ਼ਾਲਾ ਪੁਲਿਸ ਵਲੋਂ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਸ਼ਹੀਦੀ ਦਿਵਸ 'ਤੇ ਪਿੰਡ ਧਨੋਆ ਦੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈਆਂ ਨਤਮਸਤਕ
Ad Position 24
No active advertisement