10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪੰਚਾਇਤੀ ਸੰਮਤੀ ਗੜ੍ਹਸ਼ੰਕਰ ਦੇ 25 ਜ਼ੋਨਾਂ ਤੋਂ 76 ਉਮੀਦਵਾਰ ਚੋਣ ਮੈਦਾਨ 'ਚ, 'ਆਪ' ਤੇ ਕਾਂਗਰਸ ਆਹਮੋ-ਸਾਹਮਣੇ <br/>

Ad Position 21
No active advertisement
ਅਜੀਤ ਡੈਸਕ 07-12-2025
ਗੜ੍ਹਸ਼ੰਕਰ, 6 ਦਸੰਬਰ (ਧਾਲੀਵਾਲ)- ਪੰਚਾਇਤ ਸੰਮਤੀ ਗੜ੍ਹਸ਼ੰਕਰ ਦੇ 25 ਜ਼ੋਨਾਂ ਲਈ ਨਾਮਜ਼ਦਗੀ ਪੇਪਰ ਦਾਖਲ ਕਰਨ ਵਾਲੇ 82 ਉਮੀਦਵਾਰਾਂ ਵਿਚੋਂ 6 ਉਮੀਦਵਾਰਾਂ ਵਲੋਂ ਅੱਜ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈ ਲਏ ਗਏ ਹਨ, ਜਿਸ ਨਾਲ ਹੁਣ 76 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ 25, ਕਾਂਗਰਸ ਦੇ 22, ਭਾਜਪਾ ਦੇ 14, ਬਸਪਾ ਦੇ 7 ਤੇ ਅਕਾਲੀ ਦਲ ਦੇ 4 ਅਤੇ 4 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ | ਇਨ੍ਹਾਂ ਚੋਣਾਂ ਵਿਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨਾਲ 22 ਉਮੀਦਵਾਰ ਦੇ ਕੇ ਕਾਂਗਰਸ ਆਹਮੋ ਸਾਹਮਣੇ ਨਜ਼ਰ ਆ ਰਹੀ | ਇੱਥੇ ਭਾਜਪਾ ਸਿਰਫ਼ 14 ਜ਼ੋਨਾਂ 'ਤੇ ਹੀ ਉਮੀਦਵਾਰ ਉਤਾਰ ਸਕੀ, ਉੱਥੇ ਸ਼੍ਰੋਮਣੀ ਅਕਾਲੀ ਦਲ ਸਿਰਫ਼ 4 ਜ਼ੋਨ 'ਤੇ ਉਮੀਦਵਾਰ ਦੇਣ ਕਾਰਨ ਬਸਪਾ ਤੋਂ ਵੀ ਪੱਛੜ ਗਿਆ ਹੈ | ਜਿਨ੍ਹਾਂ 6 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਵਾਪਸ ਲਏ ਗਏ ਹਨ ਉਨ੍ਹਾਂ ਵਿਚ ਭਡਿਆਰ ਜ਼ੋਨ ਤੋਂ ਸ਼ਾਮ ਲਾਲ ਕਾਂਗਰਸ, ਰੋਡ ਮਜ਼ਾਰਾ ਜ਼ੋਨ ਤੋਂ ਸੁਰਿੰਦਰ ਕੌਰ ਕਾਂਗਰਸ, ਗੋਲੀਆਂ ਜ਼ੋਨ ਤੋਂ ਸੁਨੀਤਾ ਬਸਪਾ, ਮੋਰਾਂਵਾਲੀ ਜ਼ੋਨ ਤੋਂ ਕਿਰਨ ਬਾਲਾ ਕਾਂਗਰਸ, ਮਜਾਰਾ ਡੀਂਗਰੀਆਂ ਤੋਂ ਕਸ਼ਮੀਰ ਕੌਰ ਤੇ ਸੰਗੀਤ ਕਾਂਗਰਸੀ ਉਮੀਦਵਾਰ ਸ਼ਾਮਿਲ ਹਨ | ਜਿਹੜੇ 76 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ ਉਨ੍ਹਾਂ ਵਿਚ ਹੈਬੋਵਾਲ ਜ਼ੋਨ ਤੋਂ ਕਾਂਗਰਸ ਵਲੋਂ ਭੁਪਿੰਦਰ ਸਿੰਘ, 'ਆਪ' ਵਲੋਂ ਪਰਵਿੰਦਰ ਕੁਮਾਰ, ਬਸਪਾ ਵਲੋਂ ਬਿਪਨ ਕੁਮਾਰ, ਭਾਜਪਾ ਵਲੋਂ ਦੇਵ ਰਾਜ, ਅਚਲਪੁਰ ਜ਼ੋਨ ਤੋਂ 'ਆਪ' ਵਲੋਂ ਫੁੰਮਣ ਸਿੰਘ, ਕਾਂਗਰਸ ਵਲੋਂ ਕੁਲਦੀਪ ਸਿੰਘ, ਭਾਜਪਾ ਵਲੋਂ ਜਸਵਿੰਦਰ ਸਿੰਘ, ਮਾਨਸੋਵਾਲ ਜ਼ੋਨ ਤੋਂ 'ਆਪ' ਵਲੋਂ ਬਲਵੀਰ ਸਿੰਘ, ਕਾਂਗਰਸ ਵਲੋਂ ਕਮਲ ਕਿਸ਼ੋਰ, ਭਾਜਪਾ ਵਲੋਂ ਕਰਨ ਕੁਮਾਰ, ਬੀਣੇਵਾਲ ਜ਼ੋਨ ਤੋਂ ਭਾਜਪਾ ਵਲੋਂ ਨਿਰੰਜਣ ਸਿੰਘ, ਮੋਹਣ ਲਾਲ ਆਜ਼ਾਦ, 'ਆਪ' ਵਲੋਂ ਰਾਮ ਲਾਲ, ਭਡਿਆਰ ਜ਼ੋਨ ਤੋਂ ਕਾਂਗਰਸ ਵਲੋਂ ਸਰਬਨ ਕੁਮਾਰ, 'ਆਪ' ਵਲੋਂ ਰਾਮ ਸ਼ਾਹ, ਭਾਜਪਾ ਵਲੋਂ ਯਸ਼ਪਾਲ ਸਿੰਘ, ਗੜ੍ਹੀ ਜ਼ੋਨ ਤੋਂ ਬਸਪਾ ਵਲੋਂ ਕਸ਼ਮੀਰ ਸਿੰਘ, 'ਆਪ' ਵਲੋਂ ਪਰਮਜੀਤ ਪਾਲ, ਕਾਂਗਰਸ ਵਲੋਂ ਬਹਾਦਰ ਲਾਲ, ਭਾਜਪਾ ਵਲੋਂ ਸਤਨਾਮ ਸਿੰਘ, ਰੋਡ ਮਜਾਰਾ ਜ਼ੋਨ ਤੋਂ ਆਪ ਵਲੋਂ ਵੰਧਨਾ, ਬਸਪਾ ਵਲੋਂ ਪ੍ਰਵੀਨ, ਕਾਂਗਰਸ ਵਲੋ ਕਮਲਜੀਤ ਕੌਰ, ਚੱਕ ਫੁੱਲੂ ਜ਼ੋਨ ਤੋਂ ਆਪ ਵਲੋਂ ਕੁਲਦੀਪ ਕੁਮਾਰ, ਕਾਂਗਰਸ ਵਲੋਂ ਬਿਸ਼ੰਬਰ ਕੁਮਾਰ, ਸੁੰਦਰ ਕੁਮਾਰ ਆਜ਼ਾਦ, ਭਾਜਪਾ ਵਲੋਂ ਅਮਰਜੀਤ, ਸਿੰਬਲੀ ਜ਼ੋਨ ਤੋਂ ਕਾਂਗਰਸ ਵਲੋਂ ਮਹਿੰਦਰ ਕੌਰ, 'ਆਪ' ਵਲੋਂ ਸਤਵੀਰ ਕੌਰ, ਸ਼੍ਰੋਮਣੀ ਅਕਾਲੀ ਦਲ ਵਲੋਂ ਜਗਦੀਪ ਕੌਰ, ਸਮੁੰਦੜਾ ਜ਼ੋਨ ਤੋਂ 'ਆਪ' ਵਲੋਂ ਅਨੂਪ ਕੁਮਾਰ, ਕਾਂਗਰਸ ਵਲੋਂ ਪ੍ਰਭਾਤ ਕੁਮਾਰ ਸਿੰਘ, ਸ਼੍ਰੋਮਣੀ ਅਕਾਲੀ ਦਲ ਵਲੋਂ ਨਿਸ਼ਾਨ ਸਿੰਘ, ਬਸਪਾ ਵਲੋਂ ਰਾਮ ਜਸ, ਪਨਾਮ ਜ਼ੋਨ ਤੋਂ 'ਆਪ' ਵਲੋਂ ਸੋਹਣ ਲਾਲ, ਭਾਜਪਾ ਵਲੋਂ ਗੁਰਦੀਪ ਕੌਰ, ਕਾਂਗਰਸ ਵਲੋਂ ਜੋਗ ਰਾਜ, ਬਸਿਆਲਾ ਜ਼ੋਨ ਤੋਂ 'ਆਪ' ਵਲੋਂ ਸੁਖਵਿੰਦਰ ਕੌਰ ਤੇ ਕਾਂਗਰਸ ਵਲੋਂ ਅਮਨਦੀਪ ਕੌਰ, ਡਘਾਮ ਜ਼ੋਨ ਤੋਂ ਕਾਂਗਰਸ ਵਲੋਂ ਪਰਮਜੀਤ ਕੌਰ, 'ਆਪ' ਵਲੋਂ ਮਨਜੀਤ ਕੌਰ, ਸਤਿੰਦਰ ਕੌਰ ਆਜ਼ਾਦ, ਗੋਲੀਆਂ ਜ਼ੋਨ ਤੋਂ ਕਾਂਗਰਸ ਵਲੋਂ ਕਮਲਜੀਤ, 'ਆਪ' ਵਲੋਂ ਸਵੀਨਾ ਰਾਣੀ, ਭਾਜਪਾ ਵਲੋਂ ਨੀਲਮ ਰਾਣੀ, ਪਾਹਲੇਵਾਲ ਜ਼ੋਨ ਤੋਂ ਬਸਪਾ ਵਲੋਂ ਲਖਵੀਰ ਚੰਦ, 'ਆਪ' ਵਲੋਂ ਅਮਨ ਰਾਣਾ, ਭਾਜਪਾ ਵਲੋਂ ਗੁਲਸ਼ਨ ਕੁਮਾਰ, ਰਾਮਪੁਰ ਜ਼ੋਨ ਤੋਂ ਕਾਂਗਰਸ ਵਲੋਂ ਲਖਵਿੰਦਰ ਕੁਮਾਰ, 'ਆਪ' ਵਲੋਂ ਅਨੂ ਦੇਵੀ, ਭਾਜਪਾ ਵਲੋਂ ਸਤੀਸ਼ ਕੁਮਾਰ, ਪਦਰਾਣਾ ਜ਼ੋਨ ਤੋਂ ਬਸਪਾ ਵਲੋਂ ਮਨਜੀਤ ਝੱਲੀ, ਕਾਂਗਰਸ ਵਲੋਂ ਸੁਰਜੀਤ ਕੁਮਾਰ, 'ਆਪ' ਵਲੋਂ ਅਮਨਦੀਪ ਅਜ਼ਾਦ, ਭਾਜਪਾ ਵਲੋਂ ਸ਼ਸ਼ੀ ਕੁਮਾਰ, ਕੁੱਕੜਾਂ ਜ਼ੋਨ ਤੋਂ ਕਾਂਗਰਸ ਵਲੋਂ ਮਲਕੀਤ ਸਿੰਘ, ਇੰਦਰਜੀਤ ਸਿੰਘ ਆਜ਼ਾਦ, 'ਆਪ' ਵਲੋਂ ਤੇਜਿੰਦਰ ਸਿੰਘ, ਸੈਲਾ ਖੁਰਦ ਜ਼ੋਨ ਤੋਂ ਆਪ ਵਲੋਂ ਜਸਪਾਲ ਕੌਰ, ਕਾਂਗਰਸ ਵਲੋਂ ਮਨਜੀਤ ਕੌਰ, ਭਾਜਪਾ ਵਲੋਂ ਪੁਨੀਤਾ ਸੂਦ, ਸੈਲਾ ਕਲਾਂ ਜ਼ੋਨ ਤੋਂ 'ਆਪ' ਵਲੋਂ ਮਨਜੀਤ ਕੌਰ, ਭਾਜਪਾ ਵਲੋਂ ਰੋਸ਼ਨੀ ਦੇਵੀ, ਕਾਂਗਰਸ ਵਲੋਂ ਅਮਨਦੀਪ ਕੌਰ, ਪੋਸੀ ਜ਼ੋਨ ਤੋਂ ਕਾਂਗਰਸ ਵਲੋਂ ਪਰਮਜੀਤ ਕੌਰ, 'ਆਪ' ਵਲੋਂ ਨਰਿੰਦਰ ਕੌਰ, ਪੱਦੀ ਸੂਰਾ ਸਿੰਘ ਜ਼ੋਨ ਤੋਂ ਆਪ ਵਲੋਂ ਜਸਪ੍ਰੀਤ ਕੌਰ, ਕਾਂਗਰਸ ਵਲੋਂ ਸ਼ਿੰਦੋ, ਮੋਰਾਂਵਾਲੀ ਜ਼ੋਨ ਤੋਂ 'ਆਪ' ਵਲੋਂ ਬਲਵਿੰਦਰ ਕੌਰ, ਕਾਂਗਰਸ ਵਲੋਂ ਰੁਪਿੰਦਰ ਕੌਰ , ਸ਼੍ਰੋਮਣੀ ਅਕਾਲੀ ਦਲ ਵਲੋਂ ਬਲਜੀਤ ਕੌਰ ਮਲਵੈਤ, ਬਿੰਜੋ ਜ਼ੋਨ ਤੋਂ ਕਾਂਗਰਸ ਵਲੋਂ ਕੋਮਲ, 'ਆਪ' ਵਲੋਂ ਰਾਣੀ, ਸ਼੍ਰੋਮਣੀ ਅਕਾਲੀ ਦਲ ਵਲੋਂ ਕੁਲਵਿੰਦਰ ਕੌਰ, ਮਜਾਰਾ ਡੀਂਗਰੀਆਂ ਜ਼ੋਨ ਤੋਂ ਬਸਪਾ ਵਲੋਂ ਰਾਜਵਿੰਦਰ ਕੌਰ, 'ਆਪ' ਵਲੋਂ ਗੁਲਸ਼ਨ ਦੇਵੀ ਚੋਣ ਮੈਦਾਨ ਵਿਚ ਹਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਵਰਕਰ ਕਰ ਰਹੇ ਲੋਕਤੰਤਰ ਦੀ ਹੱਤਿਆ-ਖੰਨਾ ਅਗਲੀ ਖ਼ਬਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣ ਵਿਚ ਕਾਂਗਰਸੀ ਉਮੀਦਵਾਰਾਂ ਦੀ ਹੋਵੇਗੀ ਇਤਿਹਾਸਿਕ ਜਿੱਤ - ਸਰਬਜੋਤ ਸਾਬੀ <br...
Ad Position 24