22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੰਗਾਂ ਸੰਬੰਧੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 08-12-2025
ਮਾਹਿਲਪੁਰ, 7 ਦਸੰਬਰ (ਰਜਿੰਦਰ ਸਿੰਘ)-ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸਬ-ਤਹਿਸੀਲ ਮਾਹਿਲਪੁਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਾਹਿਲਪੁਰ ਵਿਖੇ ਹੋਏ ਭਾਰੀ ਇਕੱਠ ਮੌਕੇ ਪਿ੍ੰ.ਪਿਆਰਾ ਸਿੰਘ ਸਰਪ੍ਰਸਤ, ਜਨਰਲ ਸਕੱਤਰ ਮੱਖਣ ਸਿੰਘ, ਖ਼ਜ਼ਾਨਚੀ ਬਾਬੂ ਓਮ ਦੱਤ, ਜੈ ਰਾਮ ਬਾੜੀਆਂ, ਪਿ੍ੰ. ਲਹਿੰਬਰ ਰਾਮ, ਅਤੇ ਬਲਦੇਵ ਸਿੰਘ ਢੱਕੋਂ ਦੀ ਅਗਵਾਈ ਚ ਪੰਜਾਬ ਸਰਕਾਰ ਵਿਰੱੁਧ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪੈਨਸ਼ਨਰ ਆਗੂਆਂ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਜਿਸ ਵਿਚ ਪੈਨਸ਼ਨਰਾਂ ਲਈ 2.59 ਗੁਣਾਂਕ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ, ਪੇਅ-ਕਮਿਸ਼ਨ ਦਾ ਯਕਮੁਸ਼ਤ ਬਕਾਇਆ ਅਤੇ ਹੋਰ ਕਈ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਸਰਕਾਰ ਨੇ ਟਾਲਮਟੋਲ ਦੀ ਨੀਤੀ ਅਪਣਾਈ ਹੋਈ ਹੈ | ਪਿ੍ੰ. ਮੋਹਣ ਸਿੰਘ ਅਤੇ ਪਿ੍ੰ.ਸੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਐਨ ਮੌਕੇ ਤੇ ਮੀਟਿੰਗ ਰੱਦ ਕਰ ਦਿੰਦੀ ਹੈ ਜਿਸ ਨਾਲ ਪੰਜਾਬ ਸਰਕਾਰ ਦਾ ਪੈਨਸ਼ਨਰ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ | ਪੈਨਸ਼ਨਰ ਆਗੂਆਂ ਵੱਲੋਂ ਪੰਜਾਬ ਸਰਕਾਰ ਦੇ ਨਾਲ-ਨਾਲ ਕੇਂਦਰ ਦੀ ਮੋਦੀ ਸਰਕਾਰ ਦੇ ਕਾਰਪੋਰੇਟ ਪੱਖੀ ਹੋਣ ਦੀ ਵੀ ਅਲੋਚਨਾ ਕੀਤੀ | ਆਗੂਆਂ ਨੇ ਕਿਹਾ ਕਿ ਇਸ ਸਾਲ ਵੀ ਜ਼ਿਲ੍ਹਾ ਕਮੇਟੀ ਵੱਲੋਂ 80 ਸਾਲ ਤੋਂ ਵੱਡੇ ਪੈਨਸ਼ਨਰਾਂ ਨੂੰ 17 ਦਸੰਬਰ ਨੂੰ ਭਾਰਤ ਪੈਲੇਸ ਨੇੜੇ ਪ੍ਰਭਾਤ ਚੌਂਕ ਹੁਸ਼ਿਆਰਪੁਰ ਵਿਖੇ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਜੋਗਿੰਦਰ ਸਿੰਘ, ਮੋਹਣ ਸਿੰਘ, ਰਾਮ ਸਰੂਪ, ਵਰਿੰਦਰ ਸ਼ਰਮਾ ਭਾਰਟਾ, ਲਹਿੰਬਰ ਸਿੰਘ, ਸੋਹਣ ਲਾਲ, ਅਮਰਜੀਤ ਸਿੰਘ, ਤਰਸੇਮ ਲਾਲ, ਹੰਸਰਾਜ, ਰਾਮ ਆਸਰਾ, ਸ਼ਿੰਦਰ ਪਾਲ, ਰਜਿੰਦਰ ਸਿੰਘ, ਪਿ੍ੰਸੀਪਲ ਜਰਨੈਲ ਸਿੰਘ, ਗਿਆਨੀ ਤਾਰਾ ਸਿੰਘ, ਟਹਿਲ ਸਿੰਘ, ਬਾਬਾ ਗੁਰਦੇਵ ਚੰਦ,ਦਵਿੰਦਰ ਸਿੰਘ ਡਾਂਡੀਆ, ਜਰਨੈਲ ਸਿੰਘ ਆਦਿ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡਾਂ 'ਚ ਦਿਨ ਦਿਹਾੜੇ ਹੋ ਰਹੀ ਹੈ ਨਾਜਾਇਜ਼ ਮਾਈਨਿੰਗ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੇ ਨਸ਼ਿਆਂ ਖ਼ਿਲਾਫ਼ ਕਰਵਾਏ ਜਾਗਰੂਕਤਾ ਸੈਮੀਨਾਰ <br/>
Ad Position 24