22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡਾਂ 'ਚ ਦਿਨ ਦਿਹਾੜੇ ਹੋ ਰਹੀ ਹੈ ਨਾਜਾਇਜ਼ ਮਾਈਨਿੰਗ

Ad Position 21
No active advertisement
ਅਜੀਤ ਡੈਸਕ 08-12-2025
ਹੁਸ਼ਿਆਰਪੁਰ, 7 ਦਸੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵਿਰੋਧੀ ਪਾਰਟੀ ਦੀ ਸਰਕਾਰ 'ਤੇ ਮਾਈਨਿੰਗ ਅਤੇ ਨਸ਼ੇ ਨੂੰ ਲੈ ਕੇ ਅਨੇਕਾਂ ਹਮਲੇ ਕੀਤੇ ਜਾਂਦੇ ਸਨ ਅਤੇ ਲੋਕਾਂ ਨਾਲ ਆਪ ਦੀ ਸਰਕਾਰ ਬਣਨ 'ਤੇ ਨਸ਼ੇ ਨੂੰ ਜੜੋ ਖ਼ਤਮ ਕਰਨ ਅਤੇ ਮਾਈਨਿੰਗ ਨੂੰ ਸਭ ਤੋਂ ਪਹਿਲਾਂ ਠੱਲ੍ਹ ਪਾਉਣ ਦੀ ਗੱਲ ਕੀਤੀ ਜਾਂਦੀ ਸੀ ਪਰੰਤੂ ਸਰਕਾਰ ਬਣਨ ਤੋਂ ਬਾਅਦ ਵੀ ਕੋਈ ਅਜਿਹੀ ਠੋਸ ਨੀਤੀ ਨਹੀਂ ਅਪਣਾਈ ਗਈ ਜਿਸ ਨਾਲ ਨਸ਼ੇ ਦੇ ਕਾਰੋਬਾਰ ਅਤੇ ਮਾਈਨਿੰਗ ਨੂੰ ਰੋਕਿਆ ਜਾ ਸਕੇ ਬਲਕਿ ਇਹ ਧੰਦਾ ਦਿਨ ਰਾਤ ਚੱਲ ਰਿਹਾ ਹੈ | ਜੇਕਰ ਗੱਲ ਕਰੀਏ ਹੁਸ਼ਿਆਰਪੁਰ ਦੀ ਤਾਂ ਹੁਸ਼ਿਆਰਪੁਰ ਦੇ ਨੇੜੇ-ਤੇੜੇ ਦੇ ਪਿੰਡਾਂ 'ਚ ਮਾਈਨਿੰਗ ਦਾ ਧੰਦਾ ਜ਼ੋਰਾਂ ਸ਼ੋਰਾ ਨਾਲ ਚੱਲ ਰਿਹਾ ਹੈ | ਜਦੋਂ ਇਸ ਸੰਬੰਧੀ ਪਿੰਡ ਨਾਰਾ , ਡਾਡਾ, ਬਜਵਾੜਾ ਜਾਂ ਹੋਰ ਨੇੜੇ ਦੇ ਪਿੰਡਾਂ ਦਾ ਦੌਰਾ ਕੀਤਾ ਤਾਂ ਦਿਨੇ ਦਿਹਾੜੇ ਰੇਤ ਮਾਫ਼ੀਆ ਵੱਲੋਂ ਮਾਈਨਿੰਗ ਕੀਤੀ ਜਾ ਰਹੀ ਸੀ | ਇਸ ਸਬੰਧੀ ਲੋਕਾਂ ਨੇ ਕਿਹਾ ਕਿ ਇਹ ਹੋ ਰਹੀ ਮਾਈਨਿੰਗ ਨਾਲ ਸੜਕਾਂ ਦਾ ਵੀ ਬੁਰੀ ਤਰ੍ਹਾਂ ਨੁਕਸਾਨ ਹੋ ਰਿਹਾ ਹੈ ਅਤੇ ਜੇਕਰ ਇਸਦੀ ਸ਼ਿਕਾਇਤ ਉੱਚ ਅਫ਼ਸਰਾਂ ਨੂੰ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਵੀ ਟਾਲਾ ਵੱਟ ਲਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਰੋਜ਼ਾਨਾ ਹੋ ਰਹੀ ਮਾਈਨਿੰਗ ਤੋਂ ਪਿੰਡ ਵਾਸੀ ਡਾਢੇ ਪਰੇਸ਼ਾਨ ਹਨ ਕਿਉਂਕਿ ਰੇਤ ਤੇ ਭਰੇ ਵੱਡੇ ਟਿੱਪਰ ਕਈ ਵਾਰ ਹਾਦਸਿਆਂ ਦਾ ਕਾਰਨ ਬਣਦੇ ਹਨ | ਇਸ ਸੰਬੰਧੀ ਜਦੋਂ ਥਾਣਾ ਸਦਰ ਦੇ ਐਸ.ਐਚ.ਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਆਈ ਹੈ ਅਤੇ ਜਦੋਂ ਉਨ੍ਹਾਂ ਨੂੰ ਸ਼ਿਕਾਇਤ ਮਿਲਦੀ ਹੈ ਤਾਂ ਉਹ ਤੁਰੰਤ ਕਾਰਵਾਈ ਕਰਦੇ ਹਨ ਅਤੇ ਜੇਕਰ ਉਹ ਪੁਲਿਸ ਪਾਰਟੀ ਸਮੇਤ ਉਝ ਵੀ ਚੈੱਕ ਕਰਨ ਜਾਂਦੇ ਹਨ ਤਾਂ ਮੌਕੇ ਤੇ ਕੁੱਝ ਨਹੀਂ ਮਿਲਦਾ | ਇਸ ਦੌਰਾਨ ਜਦੋਂ ਉਕਤ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਦਿਨ ਵਿਚ ਹੀ ਲੋਕ ਰੇਤਾ ਭਰਦੇ ਨਜ਼ਰ ਆਏ | ਫਿਰ ਪੁਲਿਸ ਨੂੰ ਇਹ ਲੋਕ ਕਿਉਂ ਨਹੀਂ ਦਿਖਾਈ ਦਿੰਦੇ | ਇਸ ਸਬੰਧੀ ਜਦੋਂ ਮਾਈਨਿੰਗ ਅਫਸਰ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪੁਲਿਸ ਨੂੰ ਨਾਲ ਲੈ ਕੇ ਸਮੇਂ ਸਮੇਂ ਤੇ ਇਹਨਾਂ ਰੇਤੇ ਦੇ ਸਾਈਟਾਂ ਦੇ ਉੱਤੇ ਜਾ ਕੇ ਰੇਡ ਕਰਦੇ ਹਨ ਪਰ ਲੋਕਾਂ ਕੋਲ ਮਿੱਟੀ ਚੁੱਕਣ ਦੀ ਪਰਮਿਸ਼ਨ ਹੁੰਦੀ ਹੈ ਪਰ ਲੋਕ ਮਿੱਟੀ ਦੀ ਆੜ ਵਿਚ ਉੱਥੋਂ ਰੇਤੇ ਦੀ ਮਾਈਨਿੰਗ ਕਰਦੇ ਹਨ | ਇਲਾਕੇ ਦੇ ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਤੁਰੰਤ ਬੰਦ ਕਰਵਾਇਆ ਜਾਵੇ ਨਹੀਂ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਧੱਕੇਸ਼ਾਹੀ ਦਾ ਇਤਿਹਾਸ ਲਿਖਣ ਵਾਲੀ ਕਾਂਗਰਸ ਨਾ ਸਿਖਾਵੇ ਨੈਤਿਕਤਾ- ਧਾਲੀਵਾਲ ਅਗਲੀ ਖ਼ਬਰ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਮੰਗਾਂ ਸੰਬੰਧੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ <br/>
Ad Position 24