28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਮਨੀ ਚੇਂਜਰ ਦੀ ਦੁਕਾਨ 'ਤੇ ਹੋਈ ਲੁੱਟ ਨੂੰ ਲੈ ਕੇ ਦੁਕਾਨਦਾਰਾਂ ਵਲੋਂ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ <br/>

Ad Position 21
No active advertisement
ਅਜੀਤ ਡੈਸਕ 18-12-2025

ਮਾਹਿਲਪੁਰ, 17 ਦਸੰਬਰ (ਰਜਿੰਦਰ ਸਿੰਘ)-ਦੇਰ ਸ਼ਾਮ ਮਾਹਿਲਪੁਰ ਸ਼ਹਿਰ ਦੇ ਫਗਵਾੜਾ ਰੋਡ 'ਤੇ ਇੱਕ ਮਨੀ ਚੇਜਰ ਦੀ ਦੁਕਾਨ 'ਤੇ ਪਿਸਤੌਲ ਦੀ ਨੋਕ ਅਤੇ ਤੇਜ ਹਥਿਆਰ ਨਾਲ ਹੋਈ ਲੱਖਾਂ ਦੀ ਲੁੱਟ ਕਾਰਨ ਦੁਕਾਨਦਾਰਾਂ 'ਚ ਸਹਿਮ ਦਾ ਮਾਹੌਲ ਬਣ ਗਿਆ ਹੈ | ਜਿਸ ਨੂੰ ਲੈ ਕੇ ਗ਼ੁੱਸੇ 'ਚ ਆਏ ਦੁਕਾਨਦਾਰਾਂ ਨੇ ਮਾਹਿਲਪੁਰ ਦੇ ਮੇਨ ਚੌਂਕ 'ਚ ਟ੍ਰੈਫਿਕ ਜਾਮ ਕਰ ਦਿੱਤਾ | ਜਾਣਕਾਰੀ ਅਨੁਸਾਰ ਦੁਕਾਨਦਾਰਾਂ ਵਲੋਂ ਯੂਨੀਅਨ ਦੇ ਪ੍ਰਧਾਨ ਨਰੇਸ਼ ਕੁਮਾਰ ਲਵਲੀ ਦੀ ਅਗਵਾਈ ਹੇਠ ਮੇਨ ਚੌਂਕ 'ਚ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਦੋ ਘੰਟੇ ਦੇ ਕਰੀਬ ਟਰੈਫ਼ਿਕ ਜਾਮ ਕੀਤਾ | ਇਸ ਮੌਕੇ ਦੁਕਾਨਦਾਰ ਚੇਤਨ ਸੈਣੀ, ਮੁਨੀਸ਼ ਕੁਮਾਰ, ਵਿਜੈ ਕੁਮਾਰ, ਰੀਟਾ ਰਾਣੀ, ਮਦਨ ਹਾਂਡਾ, ਵਿੱਕੀ ਤਨੇਜਾ, ਅਮਰਜੀਤ ਸਿੰਘ ਭਾਜਪਾ ਆਗੂ, ਚੌਧਰੀ ਗੁਰਨਾਮ ਸਿੰਘ ਬਸਪਾ ਆਗੂ, ਤਲਵਿੰਦਰ ਸਿੰਘ ਹੀਰ, ਨਿਤਿਨ ਵਰਮਾ, ਰਸ਼ਪਾਲ ਲਾਲੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਹਿਲਪੁਰ ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਖ਼ੁਫ਼ੀਆ ਵਿਭਾਗ ਅਤੇ ਪ੍ਰਸ਼ਾਸਨ ਇਨ ਨੂੰ ਰੋਕਣ ਵਿਚ ਬੂਰੀ ਤਰ੍ਹਾਂ ਅਸਫਲ ਹੈ | ਉਨ੍ਹਾਂ ਕਿਹਾ ਕਿ ਹੁਣ ਬੀਤੀ ਸ਼ਾਮ ਹੋਈ ਹਥਿਆਰ ਬੰਦ ਲੁਟੇਰਿਆਂ ਵਲੋਂ ਮਨੀ ਚੇਜਰ ਦੀ ਵਿਜੈ ਕੁਮਾਰ ਦੀ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਨੇ ਕੁੱਟਮਾਰ ਕਰਕੇ ਲੱਖਾਂ ਰੁਪਏ ਲੁੱਟ ਕੇ ਲੈ ਗਏ ਅਤੇ ਹਥਿਆਰਬੰਦਾਂ ਦੀਆਂ ਤਸਵੀਰਾਂ ਵੀ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਏ, ਪਰ ਫਿਰ ਵੀ ਦੋਸ਼ੀ ਪੁਲਿਸ ਦੀ ਗਿ੍ਫ਼ਤ ਤੋਂ ਦੂਰ ਹਨ | ਦੋ ਘੰਟੇ ਤੱਕ ਜਾਮ ਲੱਗਣ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਥਾਣਾ ਮਾਹਿਲਪੁਰ ਮੁਖੀ ਮਦਨ ਸਿੰਘ ਵਲੋਂ ਜਾਮ ਖੁਲ੍ਹਵਾਉਣ ਦੀ ਕੋਸ਼ਿਸ਼ ਕੀਤੀ, ਪਰ ਧਰਨਾਕਾਰੀ ਆਪਣੀ ਜ਼ਿੱਦ 'ਤੇ ਅੜੇ ਰਹੇ | ਡੀ.ਐਸ.ਪੀ. ਜਗੀਰ ਸਿੰਘ ਹੁਸ਼ਿਆਰਪੁਰ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀਆਂ ਨੂੰ ਦੋ ਦਿਨ 'ਚ ਗਿ੍ਫ਼ਤਾਰ ਕਰਨ ਦਾ ਭਰੋਸਾ ਦੇਣ 'ਤੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਤੇ ਟ੍ਰੈਫਿਕ ਨੂੰ ਚਾਲੂ ਕੀਤਾ | ਇਸ ਮੌਕੇ ਬਸਪਾ ਪ੍ਰਧਾਨ ਪੰਜਾਬ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ ਅਤੇ ਇਸ ਲੁੱਟ ਨੇ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਦਿੱਤੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਚੁਟਕਲੇ ਸੁਣਾਉਣ ਦੀ ਬਜਾਏ ਪੰਜਾਬ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਵੱਲ ਧਿਆਨ ਦੇਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਨਕਲੀ ਦੇਸੀ ਘਿਓ ਦੀ ਚੈਕਿੰਗ <br/> ਅਗਲੀ ਖ਼ਬਰ ਮੈਡੀਕਲ 'ਚ ਸੀਟ ਦਿਵਾਉਣ ਦਾ ਝਾਂਸਾ ਦੇ ਕੇ 68 ਲੱਖ 35 ਹਜ਼ਾਰ ਠੱਗੇ, ਡਾਕਟਰ ਨਾਮਜ਼ਦ
Ad Position 24