ਹੁਸ਼ਿਆਰਪੁਰ, 18 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੇ 25 ਜ਼ੋਨਾਂ ਦੀ ਹੋਈ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਲੋਂ 22 ਜ਼ੋਨਾਂ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ ਗਈ, ਜਦਕਿ ਕਾਂਗਰਸ ਪਾਰਟੀ ਨੂੰ ਸਿਰਫ਼ 3 ਸੀਟਾਂ ਹੀ ਮਿਲ ਸਕੀਆਂ | ਇਸ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਇਕ ਵੀ ਸੀਟ ਜਿੱਤਣ 'ਚ ਨਾਕਾਮ ਰਿਹਾ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬੀਣੇਵਾਲ ਤੋਂ ਆਮ ਆਦਮੀ ਪਾਰਟੀ ਦੇ ਹਰਭਜ ਸਿੰਘ 1035 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਇਸੇ ਤਰ੍ਹਾਂ ਜ਼ੋਨ ਪਨਾਮ ਤੋਂ ਆਮ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ 646 ਵੋਟਾਂ ਦੇ ਫ਼ਰਕ ਨਾਲ, ਸੈਲਾ ਖ਼ੁਰਦ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਇੰਦਰਜੀਤ ਸਿੰਘ ਨੇ 2522 ਵੋਟਾਂ ਦੇ ਫ਼ਰਕ ਨਾਲ, ਟੂਟੋਮਜਾਰਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਚਰਨਜੀਤ ਕੌਰ ਨੇ 1764 ਵੋਟਾਂ ਦੇ ਫ਼ਰਕ ਨਾਲ, ਬਰਿਆਣਾ ਕਲਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਚਰਨਜੀਤ ਸਿੰਘ ਬੰਟੀ ਮੱਲ੍ਹੀ ਨੇ 7419 ਵੋਟਾਂ ਦੇ ਫ਼ਰਕ ਨਾਲ, ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੀ ਵਿੱਕੀ ਸ਼ਰਮਾ ਨੇ 1654 ਵੋਟਾਂ ਦੇ ਫ਼ਰਕ ਨਾਲ, ਪੰਡੋਰੀ ਬੀਬੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਕੁਲਵਿੰਦਰ ਕੌਰ ਨੇ 3624 ਵੋਟਾਂ ਦੇ ਫ਼ਰਕ ਨਾਲ, ਜਹਾਨਖੇਲਾਂ ਤੋਂ ਆਮ ਆਦਮੀ ਪਾਰਟੀ ਦੇ ਕੁਲਜੀਤ ਸਿੰਘ 1713 ਵੋਟਾਂ ਦੇ ਫ਼ਰਕ ਨਾਲ, ਹਰਦੋਖਾਨਪੁਰ ਤੋਂ ਆਮ ਆਦਮੀ ਪਾਰਟੀ ਦੀ ਰਣਜੀਤ ਕੌਰ ਨੇ 15 ਵੋਟਾਂ ਦੇ ਫ਼ਰਕ ਨਾਲ, ਭੂੰਗਾ ਤੋਂ ਆਮ ਆਦਮੀ ਪਾਰਟੀ ਦੇ ਰਾਮ ਪਾਲ ਨੇ 1661 ਵੋਟਾਂ ਦੇ ਫ਼ਰਕ ਨਾਲ, ਕੰਧਾਲਾ ਜੱਟਾਂ ਤੋਂ ਆਮ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ ਨਰਵਾਲ ਨੇ 2065 ਵੋਟਾਂ ਦੇ ਫ਼ਰਕ ਨਾਲ, ਜਾਜਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਗਗਨਦੀਪ ਕੌਰ ਨੇ 263 ਵੋਟਾਂ ਦੇ ਫ਼ਰਕ ਨਾਲ, ਮਿਆਣੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਰਜਿੰਦਰ ਸਿੰਘ ਮਾਰਸ਼ਲ ਨੇ 1868 ਵੋਟਾਂ ਦੇ ਫ਼ਰਕ ਨਾਲ, ਝਿੰਗੜ ਕਲਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਨਵਦੀਪ ਪਾਲ ਸਿੰਘ ਨੇ 4624 ਵੋਟਾਂ ਦੇ ਫ਼ਰਕ ਨਾਲ, ਘੋਗਰਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਕੁਲਵਿੰਦਰ ਕੌਰ ਨੇ 2866 ਵੋਟਾਂ ਦੇ ਫ਼ਰਕ ਨਾਲ, ਅਮਰੋਹ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੇ 113 ਵੋਟਾਂ ਦੇ ਫ਼ਰਕ ਨਾਲ, ਨੰਗਲ ਬਿਹਾਲਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਸੰਗੀਤਾ ਕੁਮਾਰੀ ਨੇ 2310 ਵੋਟਾਂ ਦੇ ਫ਼ਰਕ ਨਾਲ, ਨੌਸ਼ਹਿਰਾ ਪੱਤਣ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਪਵਨਦੀਪ ਕੌਰ ਨੇ 1238 ਵੋਟਾਂ ਦੇ ਫ਼ਰਕ ਨਾਲ, ਭਾਮ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਵਿਪਨ ਕੁਮਾਰ ਨੇ 4039 ਵੋਟਾਂ ਦੇ ਫ਼ਰਕ ਨਾਲ, ਖਡਿਆਲਾ ਸੈਣੀਆਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਇੰਦਰਜੀਤ ਕੌਰ ਨੇ 1568 ਵੋਟਾਂ ਦੇ ਫ਼ਰਕ ਨਾਲ, ਸੰਸਾਰਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੀ ਸੋਮਾ ਦੇਵੀ ਨੇ 3146 ਵੋਟਾਂ ਦੇ ਫ਼ਰਕ ਨਾਲ, ਡੱਫਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੇ 955 ਵੋਟਾਂ ਦੇ ਫ਼ਰਕ ਨਾਲ, ਹਾਜੀਪੁਰ ਜ਼ੋਨ ਤੋਂ ਕਾਂਗਰਸ ਪਾਰਟੀ ਦੇ ਕਿਸ਼ੋਰ ਕੁਮਾਰ ਨੇ 201 ਵੋਟਾਂ ਦੇ ਫ਼ਰਕ ਨਾਲ, ਭੰਗਾਲਾ ਜ਼ੋਨ ਤੋਂ ਕਾਂਗਰਸ ਪਾਰਟੀ ਦੇ ਬੇਅੰਤ ਸਿੰਘ ਨੇ 2608 ਵੋਟਾਂ ਦੇ ਫ਼ਰਕ ਨਾਲ, ਨੰਦਾਚੌਰ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਕਮਲਜੀਤ ਕੌਰ ਨੇ 1220 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ |