22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

10 ਬਲਾਕ ਸੰਮਤੀਆਂ ਦੇ 208 ਜ਼ੋਨਾਂ ਦੇ ਚੋਣ ਨਤੀਜਿਆਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 19-12-2025
ਹੁਸ਼ਿਆਰਪੁਰ, 18 ਦਸੰਬਰ (ਬਲਜਿੰਦਰਪਾਲ ਸਿੰਘ/ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 10 ਬਲਾਕ ਸੰਮਤੀਆਂ ਦੇ 208 ਜ਼ੋਨਾਂ ਲਈ ਹੋਈਆਂ ਚੋਣਾਂ ਦੇ ਐਲਾਨੇ ਨਤੀਜਿਆਂ 'ਚ ਆਮ ਆਦਮੀ ਪਾਰਟੀ ਦੇ 134 ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ, ਜਿਨ੍ਹਾਂ 'ਚੋਂ 17 ਜ਼ੋਨਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲਾਂ ਹੀ ਸਰਬਸੰਮਤੀ ਨਾਲ ਜਿੱਤ ਚੁੱਕੇ ਹਨ | ਜਦਕਿ ਕਾਂਗਰਸ ਪਾਰਟੀ ਦੇ 39, ਭਾਜਪਾ ਦੇ 12, ਸ਼ੋ੍ਰਮਣੀ ਅਕਾਲੀ ਦਲ (ਬ) ਦੇ 9, ਬਸਪਾ ਦੇ 1 ਅਤੇ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਬਲਾਕ-1 'ਚ ਅਜੜਾਮ ਜ਼ੋਨ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਜਗਤਾਰ ਸਿੰਘ, ਸਿੰਗੜੀਵਾਲਾ ਜ਼ੋਨ ਤੋਂ 'ਆਪ' ਦੇ ਗੁਰਵਿੰਦਰ ਸਿੰਘ, ਡਗਾਣਾ ਕਲਾਂ ਤੋਂ 'ਆਪ' ਦੇ ਬਿਕਰਮਜੀਤ ਸਿੰਘ ਰੇਹਲ, ਲਾਚੋਵਾਲ ਜ਼ੋਨ ਤੋਂ ਕਾਂਗਰਸ ਦੀ ਮਨਪ੍ਰੀਤ ਕੌਰ, ਰੰਧਾਵਾ ਬਰੋਟਾ ਤੋਂ 'ਆਪ' ਦੀ ਕਮਲਜੀਤ ਕੌਰ, ਨਸਰਾਲਾ ਤੋਂ ਕਾਂਗਰਸ ਦੇ ਹਰਮੇਸ਼, ਧਾਮੀਆਂ ਕਲਾਂ ਤੋਂ ਕਾਂਗਰਸ ਦੀ ਪ੍ਰਵੀਨ ਕੁਮਾਰੀ, ਫੰਬੀਆਂ ਤੋਂ ਕਾਂਗਰਸ ਦੀ ਨੀਤੂ ਰਾਣੀ ਤੇ ਸੂਸ ਜ਼ੋਨ ਤੋਂ ਕਾਂਗਰਸ ਪਾਰਟੀ ਦੀ ਅਕਵਿੰਦਰ ਕੌਰ, ਮਾਣਕਢੇਰੀ ਤੋਂ 'ਆਪ' ਦੀ ਉਮੀਦਵਾਰ ਸਿਮਰ ਕੌਰ, ਖਡਿਆਲਾ ਸੈਣੀਆਂ ਤੋਂ ਕਾਂਗਰਸ ਦੀ ਬਲਵਿੰਦਰ ਕੌਰ, ਨੰਦਾਚੌਰ ਤੋਂ 'ਆਪ' ਦੀ ਬਿੰਦਰ ਕੌਰ, ਲਾਂਬੜਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਬਲਜੀਤ ਕੌਰ, ਹੁਸੈਨਪੁਰ ਗੁਰੂ ਤੋਂ 'ਆਪ' ਦੇ ਸਤਨਾਮ ਸਿੰਘ, ਢੱਡੇ ਫ਼ਤਿਹ ਸਿੰਘ ਤੋਂ 'ਆਪ' ਦੇ ਗੁਰਦੀਪ ਸਿੰਘ, ਬੈਂਸਤਾਨੀਵਾਲ ਤੋਂ ਕਾਂਗਰਸ ਦੀ ਨਰਿੰਦਰ ਕੌਰ, ਗੋਬਿੰਦਪੁਰ ਖੁਣ ਖੁਣ ਤੋਂ 'ਆਪ' ਦੀ ਅਨੁਰਾਧਾ ਦੱਤਾ, ਬਸੀ ਮਰੂਫ਼ ਹੁਸੈਨਪੁਰ ਤੋਂ 'ਆਪ' ਦੀ ਰੇਸ਼ਮ ਕੌਰ, ਸਤੌਰ ਤੋਂ ਕਾਂਗਰਸ ਦੇ ਪਰਮਜੀਤ ਸਿੰਘ, ਹਰਦੋਖਾਨਪੁਰ ਤੋਂ ਕਾਂਗਰਸ ਦੇ ਸੁਰਿੰਦਰ ਕੁਮਾਰ ਜੇਤੂ ਰਹੇ | ਇਸੇ ਤਰ੍ਹਾਂ ਹੁਸ਼ਿਆਰਪੁਰ ਬਲਾਕ-2 ਦੇ ਚੌਹਾਲ ਜ਼ੋਨ ਤੋਂ ਕਾਂਗਰਸ ਦੀ ਨਿਰਮਲਾ ਦੇਵੀ, ਆਦਮਵਾਲ ਤੋਂ 'ਆਪ' ਦੀ ਰਘਵੀਰ ਕੌਰ, ਖੜ੍ਹਕਾਂ ਤੋਂ ਕਾਂਗਰਸ ਦੇ ਵਿਸ਼ਾਲ ਕੁਮਾਰ, ਜਹਾਨਖੇਲਾਂ ਤੋਂ 'ਆਪ' ਦੇ ਮੁਕੇਸ਼ ਕੁਮਾਰ, ਨੰਗਲ ਸ਼ਹੀਦਾਂ ਤੋਂ 'ਆਪ' ਦੀ ਹਰਦੀਪ ਕੌਰ, ਬਸੀ ਗੁਲਾਮ ਹੁਸੈਨ ਤੋਂ ਕਾਂਗਰਸ ਦੀ ਚਰਨਜੀਤ ਕੌਰ, ਬਜਵਾੜਾ ਕਲਾਂ 'ਆਪ' ਦੇ ਹਰਦਰਸ਼ਨ ਕੁਮਾਰ, ਬੂਥਗੜ੍ਹ ਜ਼ੋਨ ਤੋਂ 'ਆਪ' ਦੀ ਰੀਤੂ, ਨਾਰੂ ਨੰਗਲ ਖ਼ਾਸ ਤੋਂ 'ਆਪ' ਦੇ ਮਹਿੰਦਰ ਪਾਲ, ਚੱਬੇਵਾਲ ਤੋਂ 'ਆਪ' ਦੀ ਬਲਵੰਤ ਕੌਰ, ਬਜਰਾਵਰ ਤੋਂ 'ਆਪ' ਦੇ ਕਰਨੈਲ ਸਿੰਘ, ਫੁਗਲਾਣਾ ਤੋਂ ਆਜ਼ਾਦ ਉਮੀਦਵਾਰ ਹਰਮੇਸ਼ ਕੁਮਾਰ, ਢੱਕੋਵਾਲ ਤੋਂ 'ਆਪ' ਦੀ ਉਮੀਦਵਾਰ ਸਤਵਿੰਦਰ ਕੌਰ, ਅਹਿਰਾਣਾ ਕਲਾਂ ਤੋਂ 'ਆਪ' ਦੀ ਉਮੀਦਵਾਰ ਰਣਜੀਤ ਕੌਰ, ਮੇਹਟੀਆਣਾ ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਜਸਵੰਤ ਸਿੰਘ, ਢੱਕੋਵਾਲ ਤੋਂ 'ਆਪ' ਦੀ ਸਤਵਿੰਦਰ ਕੌਰ, ਬੱਡਲਾ ਤੋਂ 'ਆਪ' ਦੀ ਬਲਜਿੰਦਰ ਕੌਰ, ਜੱਲੋਵਾਲ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਰਣਜੀਤ ਸਿੰਘ, ਰਾਜਪੁਰ ਭਾਈਆਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੋਹਣ ਸਿੰਘ, ਪੱਟੀ ਜ਼ੋਨ ਤੋਂ ਆਪ' ਦੀ ਕੁਲਵਿੰਦਰ ਕੌਰ ਜੇਤੂ ਰਹੀ | ਬਲਾਕ ਭੂੰਗਾ 'ਚ ਕੰਗਮਾਈ ਜ਼ੋਨ ਤੋਂ 'ਆਪ' ਦੀ ਰੁਪਿੰਦਰ ਕੌਰ, ਭੂੰਗਾ ਜ਼ੋਨ ਤੋਂ ਕਾਂਗਰਸ ਦੇ ਰਾਮ ਆਸਰਾ ਸਿੰਘ, ਬਰਿਆਣਾ ਤੋਂ 'ਆਪ' ਦੀ ਸੰਦੀਪ ਕੌਰ, ਸੀਕਰੀ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਜਸਵੀਰ ਕੌਰ, ਢੱਟ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਅਮਨਦੀਪ ਸਿੰਘ, ਧੂਤ ਕਲਾਂ ਤੋਂ 'ਆਪ' ਦੇ ਉਮੀਦਵਾਰ ਦਰਸ਼ਨ ਸਿੰਘ, ਜੌਹਲ ਤੋਂ ਕਾਂਗਰਸ ਦੀ ਮੀਨੂੰ, ਧੁੱਗਾ ਕਲਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਗੁਰਮਿੰਦਰਪਾਲ ਕੌਰ, ਅਰਗੋਵਾਲ ਤੋਂ ਕਾਂਗਰਸ ਦੇ ਕੁਲਜੀਤ ਸਿੰਘ, ਡੱਫਰ ਤੋਂ ਕਾਂਗਰਸ ਦੇ ਕੁਲਵਿੰਦਰ ਸਿੰਘ, ਜਮਸ਼ੇਰ ਚਡਿਆਲ ਤੋਂ ਕਾਂਗਰਸ ਦੇ ਹਰਦੀਪ ਸਿੰਘ, ਗੋਂਦਪੁਰ ਤੋਂ 'ਆਪ' ਦੇ ਪ੍ਰਦੀਪ ਸਿੰਘ, ਪੰਡੋਰੀ ਸੂਮਲਾ ਤੋਂ 'ਆਪ' ਦੇ ਜਗਜੀਤ ਸਿੰਘ, ਪੰਡੋਰੀ ਅਟਵਾਲ ਤੋਂ 'ਆਪ' ਦੇ ਨਰਿੰਦਰ ਸਿੰਘ, ਮਨਹੋਤਾ ਤੋਂ 'ਆਪ' ਦੀ ਸੁਰਿੰਦਰ ਕੌਰ, ਢੋਲਵਾਹਾ ਤੋਂ 'ਆਪ' ਦੇ ਰਾਧਾ ਸ਼ਰਮਾ, ਜਨੌੜੀ ਤੋਂ ਭਾਜਪਾ ਦੇ ਦਵਿੰਦਰ ਸਿੰਘ, ਮਹਿੰਗਰੋਵਾਲ ਤੋਂ 'ਆਪ' ਦੇ ਰਜਿੰਦਰ ਕੁਮਾਰ, ਬਸੀ ਬੱਲੋ ਤੋਂ 'ਆਪ' ਦੀ ਕੁਸਮ ਕੁਮਾਰੀ, ਆਦਮਵਾਲ ਗੜ੍ਹੀ ਤੋਂ ਕਾਂਗਰਸ ਦੀ ਰੇਖਾ ਜਸਵਾਲ, ਦਾਰਾਪੁਰ ਤੋਂ ਕਾਂਗਰਸ ਦੀ ਕਮਲਜੀਤ ਕੌਰ, ਬੀਰਮਪੁਰ ਤੋਂ 'ਆਪ' ਦੇ ਮਨਜਿੰਦਰ ਸਿੰਘ, ਮਿਰਜ਼ਾਪੁਰ ਤੋਂ 'ਆਪ' ਦੀ ਕਿਰਨ ਬਾਲਾ ਜੇਤੂ ਰਹੇ | ਬਲਾਕ ਗੜ੍ਹਸ਼ੰਕਰ 'ਚ ਹੈਬੋਵਾਲ ਜ਼ੋਨ ਤੋਂ 'ਆਪ' ਦੇ ਪਰਵਿੰਦਰ ਕੁਮਾਰ, ਅਚਲਪੁਰ ਤੋਂ ਕਾਂਗਰਸ ਦੇ ਕੁਲਦੀਪ ਸਿੰਘ, ਮਾਨਸੋਵਾਲ ਤੋਂ ਕਾਂਗਰਸ ਦੇ ਕਮਲ ਕਿਸ਼ੋਰ, ਬੀਣੇਵਾਲ ਤੋਂ ਆਜ਼ਾਦ ਉਮੀਦਵਾਰ ਮੋਹਨ ਲਾਲ, ਬਡਿਆਰ ਤੋਂ ਕਾਂਗਰਸ ਦੇ ਸਰਵਣ ਕੁਮਾਰ, ਗੜ੍ਹੀ ਤੋਂ 'ਆਪ' ਦੇ ਪਰਮਜੀਤ ਪਾਲ, ਰੋਡ ਮਜ਼ਾਰਾ ਤੋਂ 'ਆਪ' ਦੀ ਵੰਦਨਾ, ਚੱਕ ਫੁੱਲੂ ਤੋਂ 'ਆਪ' ਦੇ ਕੁਲਦੀਪ ਕੁਮਾਰ, ਸਿੰਬਲੀ ਤੋਂ 'ਆਪ' ਦੀ ਸਤਵੀਰ ਕੌਰ, ਸਮੁੰਦੜਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਨਿਸ਼ਾਨ ਸਿੰਘ, ਪਨਾਮ ਤੋਂ 'ਆਪ' ਦੇ ਸੋਹਣ ਲਾਲ, ਬਸਿਆਲਾ ਤੋਂ 'ਆਪ' ਦੀ ਸੁਖਵਿੰਦਰ ਕੌਰ, ਡਘਾਮ ਤੋਂ 'ਆਪ' ਦੀ ਮਨਜੀਤ ਕੌਰ, ਗੋਲੀਆਂ ਤੋਂ ਕਾਂਗਰਸ ਦੇ ਕਮਲਜੀਤ, ਪਾਹਲੇਵਾਲ ਤੋਂ 'ਆਪ' ਦੇ ਅਮਨ ਰਾਣਾ, ਰਾਮਪੁਰ ਤੋਂ ਭਾਜਪਾ ਦੇ ਸਤੀਸ਼ ਕੁਮਾਰ, ਭਦਰਾਣਾ ਤੋਂ ਕਾਂਗਰਸ ਦੇ ਪ੍ਰਦੀਪ ਕੁਮਾਰ, ਕੁੱਕੜਾਂ ਤੋਂ 'ਆਪ' ਦੇ ਤਜਿੰਦਰ ਸਿੰਘ, ਸੈਲਾ ਖੁਰਦ ਤੋਂ 'ਆਪ' ਦੀ ਜਸਪਾਲ ਕੌਰ, ਪੋਸੀ ਤੋਂ 'ਆਪ' ਦੀ ਨਰਿੰਦਰ ਕੌਰ, ਪੱਦੀ ਸੂਰਾ ਸਿੰਘ ਤੋਂ 'ਆਪ' ਦੀ ਜਸਪ੍ਰੀਤ ਕੌਰ, ਮੋਰਾਂਵਾਲੀ ਤੋਂ 'ਆਪ' ਦੀ ਬਲਵਿੰਦਰ ਕੌਰ, ਬਿੰਜੋਂ ਤੋਂ 'ਆਪ' ਦੀ ਰਾਣੀ, ਮਜ਼ਾਰਾ ਡੀਂਗਰੀਆਂ ਤੋਂ 'ਆਪ' ਗੁਲਸ਼ਨ ਦੇਵੀ ਨੇ ਚੋਣ ਜਿੱਤੀ | ਬਲਾਕ ਮਾਹਿਲਪੁਰ 'ਚ ਅਜਨੌਹਾ ਜ਼ੋਨ ਤੋਂ 'ਆਪ' ਦੀ ਮਮਤਾ ਰਾਣੀ, ਨਡਾਲੋਂ ਤੋਂ 'ਆਪ' ਦੇ ਰਣਵੀਰ ਸਿੰਘ, ਪੰਡੋਰੀ ਗੰਗਾ ਸਿੰਘ ਤੋਂ 'ਆਪ' ਦੀ ਅਨੂ ਦੇਵੀ, ਹਕੂਮਤਪੁਰ ਤੋਂ 'ਆਪ' ਦੀ ਗੁਰਦੀਪ ਕੌਰ, ਸਰਹਾਲਾ ਕਲਾਂ ਤੋਂ 'ਆਪ' ਦੀ ਮੰਜੂ, ਭਾਮ ਤੋਂ 'ਆਪ' ਦੀ ਰਣਜੀਤ ਕੌਰ, ਚੱਕ ਕਟਾਰੂ ਤੋਂ 'ਆਪ' ਦੀ ਨਵਪ੍ਰੀਤ ਕੌਰ, ਬਾੜੀਆਂ ਕਲਾਂ ਤੋਂ 'ਆਪ' ਦੇ ਦਵਿੰਦਰ ਸਿੰਘ, ਕਾਲੇਵਾਲ ਭਗਤਾਂ ਤੋਂ 'ਆਪ' ਦੀ ਰਜਨੀ, ਜੇਜੋਂ ਤੋਂ 'ਆਪ' ਦੇ ਦਾਰਾ, ਮੂਗੋਵਾਲ ਤੋਂ 'ਆਪ' ਦੇ ਪਵਨਦੀਪ ਸਿੰਘ, ਟੂਟੋਮਜਾਰਾ ਤੋਂ 'ਆਪ' ਦੇ ਦਵਿੰਦਰ ਸਿੰਘ, ਲੰਗੇਰੀ ਤੋਂ ਬਸਪਾ ਦੇ ਗੁਰਦਾਵਰ ਰਾਮ, ਕੋਟਫ਼ਤੂਹੀ ਤੋਂ 'ਆਪ' ਦੀ ਸੁਖਵਿੰਦਰ ਕੌਰ, ਬਿਛੋਹੀ ਤੋਂ 'ਆਪ' ਦੇ ਰਜਿੰਦਰ ਸਿੰਘ ਜੇਤੂ ਰਹੇ | ਬਲਾਕ ਟਾਂਡਾ 'ਚ ਮੁਰਾਦਪੁਰ ਨਰਿਆਲ ਤੋਂ ਕਾਂਗਰਸ ਦੀ ਮਨਜੀਤ ਕੌਰ, ਮਿਆਣੀ ਤੋਂ ਕਾਂਗਰਸ ਦੇ ਪਰਵਿੰਦਰ ਕੁਮਾਰ, ਸਹਿਬਾਜਪੁਰ ਤੋਂ ਕਾਂਗਰਸ ਦੀ ਕੁਲਦੀਪ ਕੌਰ, ਭੂਰਪੁਰ ਤੋਂ 'ਆਪ' ਦੇ ਵਰਿੰਦਰ ਸਿੰਘ, ਜਲਾਲਪੁਰ ਜ਼ੋਨ ਤੋਂ 'ਆਪ' ਦੇ ਲਖਵਿੰਦਰ ਸਿੰਘ, ਟਾਹਲੀ ਤੋਂ 'ਆਪ' ਦੀ ਹਰਜਿੰਦਰ ਕੌਰ, ਤਲਵੰਡੀ ਡੱਡੀਆਂ ਤੋਂ 'ਆਪ' ਦੇ ਰਿੰਕੂ ਤੇਜੀ, ਜਹੂਰਾ ਤੋਂ 'ਆਪ' ਦੀ ਜਸਵਿੰਦਰ ਕੌਰ, ਧੀਰੇਵਾਲ ਤੋਂ 'ਆਪ' ਦੇ ਅਤਿੰਦਰਪਾਲ ਸਿੰਘ, ਜੋਰਾ ਤੋਂ 'ਆਪ' ਦੀ ਗਗਨਦੀਪ ਕੌਰ, ਘੋੜੇਵਾਹਾ ਤੋਂ ਕਾਂਗਰਸ ਦੇ ਬਲਵਿੰਦਰ ਪਾਲ, ਕੰਧਾਲਾ ਜੱਟਾਂ ਤੋਂ 'ਆਪ' ਦੀ ਪਵਨਦੀਪ ਕੌਰ, ਝਾਵਾਂ ਤੋਂ 'ਆਪ' ਦੇ ਸੁਖਵਿੰਦਰ ਸਿੰਘ, ਜਾਜਾ ਤੋਂ 'ਆਪ' ਦੇ ਕਮਲਜੀਤ ਸਿੰਘ, ਬੁੱਢੀ ਪਿੰਡ ਤੋਂ 'ਆਪ' ਦੇ ਗਗਨਪ੍ਰੀਤ ਸਿੰਘ, ਹਰਸੀਪਿੰਡ ਤੋਂ 'ਆਪ' ਲਵਦੀਪ ਸਿੰਘ, ਮੂਨਕ ਕਲਾਂ ਤੋਂ ਕਾਂਗਰਸ ਦੀ ਪਰਵਿੰਦਰ ਕੌਰ, ਲੋਧੀ ਚੱਕ ਤੋਂ 'ਆਪ' ਦੀ ਨੀਲਮ ਬਾਲਾ, ਖੁੱਡਾ ਤੋਂ 'ਆਪ' ਦੀ ਮਨਦੀਪ ਕੌਰ, ਖੋਖਰ ਦਵਾਖਰੀ ਤੋਂ 'ਆਪ' ਦੀ ਬਲਜੀਤ ਕੌਰ ਨੇ ਚੋਣ ਜਿੱਤੀ | ਇਸੇ ਤਰ੍ਹਾਂ ਬਲਾਕ ਦਸੂਹਾ 'ਚ ਸੰਸਾਰਪੁਰ ਜ਼ੋਨ ਤੋਂ ਕਾਂਗਰਸ ਦੇ ਰਮੇਸ਼ ਕੁਮਾਰ, ਪੱਸੀ ਕੱਢੀ ਤੋਂ 'ਆਪ' ਦੀ ਊਸ਼ਾ ਦੇਵੀ, ਬਡਲਾ ਤੋਂ 'ਆਪ' ਦੇ ਜਸਪਾਲ, ਬਿੱਸੋ ਚੱਕ ਤੋਂ 'ਆਪ' ਦੀ ਰਣਜੀਤ ਕੌਰ, ਮੀਰਪੁਰ ਤੋਂ 'ਆਪ' ਦੇ ਗਗਨਦੀਪ ਸਿੰਘ, ਕੱਲੋਵਾਲ ਤੋਂ 'ਆਪ' ਦੇ ਗੁਰਪ੍ਰੀਤ ਸਿੰਘ, ਪੰਨਵਾ ਤੋਂ 'ਆਪ' ਦੀ ਮਨਜੀਤ ਕੌਰ, ਰਛਪਾਲਮਾਂ ਤੋਂ 'ਆਪ' ਦੀ ਉਮੀਦਵਾਰ ਪਰਮਜੀਤ ਕੌਰ, ਘੋਗਰਾ ਤੋਂ ਕਾਂਗਰਸ ਦੀ ਉਮੀਦਵਾਰ ਮਨਜਿੰਦਰ ਕੌਰ, ਮੀਆਂ ਦਾ ਪਿੰਡ ਤੋਂ 'ਆਪ' ਦੇ ਉਮੀਦਵਾਰ ਬਲਵੀਰ ਸਿੰਘ, ਹਿੰਮਤਪੁਰ ਤੋਂ 'ਆਪ' ਦੇ ਪਰਮਜੀਤ ਸਿੰਘ, ਉਸਮਾਨ ਸ਼ਹੀਦ ਤੋਂ 'ਆਪ' ਦੇ ਹਰਮਨਦੀਪ ਸਿੰਘ, ਬੇਗਮਪੁਰ ਤੋਂ 'ਆਪ' ਦੀ ਸੁਖਵਿੰਦਰ ਕੌਰ, ਹਮਜ਼ਾ ਤੋਂ 'ਆਪ' ਦੀ ਡਿੰਪਲ ਕੌਰ, ਝਿੰਗੜਾ ਕਲਾਂ ਤੋਂ 'ਆਪ' ਦੇ ਦੀਦਾਰ ਸਿੰਘ, ਆਲਮਪੁਰ ਤੋਂ 'ਆਪ' ਦੇ ਗੁਰਜੀਤ ਸਿੰਘ, ਚੱਕ ਬਾਮੂ ਤੋਂ 'ਆਪ' ਦੀ ਗੁਰਮੀਤ ਕੌਰ, ਬੋਦਲ ਤੋਂ 'ਆਪ' ਦੀ ਰਿਪੂਦਮਨ ਕੌਰ ਜੇਤੂ ਰਹੇ | ਬਲਾਕ ਹਾਜੀਪੁਰ 'ਚ ਗੇਰਾ ਜ਼ੋਨ ਤੋਂ 'ਆਪ' ਦੇ ਅਜੇ ਕੁਮਾਰ ਸ਼ਰਮਾ, ਭਵਨਾਲ ਤੋਂ 'ਆਪ' ਦੇ ਮਲਕੀਤ ਸਿੰਘ, ਸਰਿਆਣਾ ਤੋਂ ਭਾਜਪਾ ਦੀ ਨਰੇਸ਼ ਕੁਮਾਰੀ, ਸੰਧਵਾਲ ਤੋਂ ਕਾਂਗਰਸ ਦੀ ਦਰਸ਼ਨਾ ਦੇਵੀ, ਬਹਿਬਲ ਮੰਜ ਤੋਂ ਕਾਂਗਰਸ ਦੀ ਸੁਨੀਤਾ ਦੇਵੀ, ਧਾਮੀਆਂ ਤੋਂ 'ਆਪ' ਉਮੀਦਵਾਰ ਸੁਖਦੇਵ ਸਿੰਘ, ਬਰਿਆਹ ਤੋਂ 'ਆਪ' ਦੀ ਉਮੀਦਵਾਰ ਰਾਣੋ ਕੁਮਾਰੀ, ਰੈਲੀ ਤੋਂ 'ਆਪ' ਉਮੀਦਵਾਰ ਸੁਨੀਤਾ ਦੇਵੀ, ਮੁਰਾਦਪੁਰ ਅਵਾਣਾ ਤੋਂ 'ਆਪ' ਉਮੀਦਵਾਰ ਮਨਜਿੰਦਰ ਸਿੰਘ, ਸਿੰਘੋਵਾਲ ਤੋਂ 'ਆਪ' ਦੀ ਜੀਵਨ ਕੁਮਾਰੀ, ਹਾਜੀਪੁਰ ਤੋਂ ਭਾਜਪਾ ਦੇ ਪਵਨ ਕੁਮਾਰ, ਨੰਗਲ ਬਿਹਾਲਾ ਤੋਂ 'ਆਪ' ਦੇ ਹੀਰਾ ਲਾਲ, ਕੌਲਪੁਰ ਤੋਂ 'ਆਪ' ਦੀ ਡਿੰਪਲ, ਚੰਗਰਵਾਂ ਤੋਂ 'ਆਪ' ਦੀ ਚੰਚਲਾ ਦੇਵੀ, ਬੰਕਰਾਪੁਰ ਤੋਂ 'ਆਪ' ਦੇ ਰਾਕੇਸ਼ ਕੁਮਾਰ, ਬਹਿਜੋਗਨ ਤੋਂ ਕਾਂਗਰਸ ਦੀ ਸ਼ਸ਼ੀ ਬਾਲਾ, ਬੂੱਢਾਵੜ ਤੋਂ ਕਾਂਗਰਸ ਦੇ ਪ੍ਰਦੀਪ ਸਿੰਘ, ਚਨੌਰ ਤੋਂ 'ਆਪ' ਦੇ ਅਮਰਜੀਤ ਸਿੰਘ ਜੇਤੂ ਰਹੇ | ਬਲਾਕ ਮੁਕੇਰੀਆਂ 'ਚ ਜ਼ੋਨ ਕੋਟਲੀ ਖਾਸ ਤੋਂ 'ਆਪ' ਦੀ ਸੁਰਿੰਦਰ ਕੌਰ, ਹਰਸੋ ਮਾਨਸਰ ਤੋਂ ਕਾਂਗਰਸ ਦੇ ਤਾਰਾ ਸਿੰਘ, ਮਹਿਤਾਬਪੁਰ ਤੋਂ ਆਜ਼ਾਦ ਉਮੀਦਵਾਰ ਵਿਕਰਮ ਸਿੰਘ, ਜੰਡਵਾਲ ਤੋਂ 'ਆਪ' ਉਮੀਦਵਾਰ ਕੇਸਰ ਸਿੰਘ, ਫਿਰੋਜਪੁਰ ਤੋਂ ਕਾਂਗਰਸ ਦੇ ਸਤਵੀਰ ਸਿੰਘ, ਨਵਾਂ ਭੰਗਾਲਾ ਤੋਂ ਭਾਜਪਾ ਦੀ ਰੀਟਾ ਰਾਣੀ, ਧੌਲਾ ਖੇੜਾ ਤੋਂ ਭਾਜਪਾ ਦੀ ਮੀਨਾਕਸ਼ੀ ਦੇਵੀ, ਬੱਧੂਪੁਰ ਜ਼ੋਨ ਤੋਂ 'ਆਪ' ਦੀ ਪਿੰਕੀ ਦੇਵੀ, ਨੌਸ਼ਹਿਰਾ ਪੱਤਣ ਤੋਂ 'ਆਪ' ਉਮੀਦਵਾਰ ਪ੍ਰਦੀਪ ਕੌਰ, ਖਿਚਿਆਂ ਤੋਂ ਭਾਜਪਾ ਉਮੀਦਵਾਰ ਰਮੇਸ਼ ਚੰਦਰ, ਮਹਿੰਦੀਪੁਰ ਤੋਂ 'ਆਪ' ਉਮੀਦਵਾਰ ਕੁਲਦੀਪ ਕੌਰ, ਬਗਰੋਲੀ ਤੋਂ 'ਆਪ' ਦੇ ਰਵਿੰਦਰ ਸਿੰਘ, ਸੰਗੋ ਸਤਰਾਲਾ ਤੋਂ 'ਆਪ' ਦੇ ਵਰਿੰਦਰ ਰਾਣਾ, ਧਨੋਆ ਤੋਂ 'ਆਪ' ਦੀ ਸਰਬਜੀਤ ਕੌਰ, ਉਮਰਪੁਰ ਤੋਂ 'ਆਪ' ਦੇ ਜਸਵੀਰ ਸਿੰਘ, ਐਮਾ ਮਾਂਗਟ ਤੋਂ 'ਆਪ' ਦੇ ਹਰਪ੍ਰੀਤ ਸਿੰਘ, ਪੰਡੋਰੀ ਤੋਂ 'ਆਪ' ਦੀ ਨੀਲਮ ਸ਼ਰਮਾ ਜੇਤੂ ਰਹੀ | ਇਸੇ ਤਰ੍ਹਾ ਬਲਾਕ ਤਲਵਾੜਾ 'ਚ ਜ਼ੋਨ ਭਵਨੌਰ ਤੋਂ ਭਾਜਪਾ ਦੀ ਸੰਜੋਗਤਾ ਕੁਮਾਰੀ, ਬਰਿੰਗਲੀ ਤੋਂ ਕਾਂਗਰਸ ਦੀ ਨਿਰਮਲਾ ਦੇਵੀ, ਅਮਰੋਹ ਤੋਂ ਭਾਜਪਾ ਦੀ ਕਰੁਨਾ ਠਾਕੁਰ, ਭਟੇੜ ਤੋਂ ਭਾਜਪਾ ਦੀ ਰਾਧਾ ਰਾਣੀ, ਭੰਬੋਤਾੜ ਤੋਂ ਕਾਂਗਰਸ ਦੇ ਨਰਿੰਦਰ ਸਿੰਘ , ਬਹਿਮਾਵਾ ਤੋਂ 'ਆਪ' ਉਮੀਦਵਾਰ ਰਜ਼ਨੀਸ਼ ਕੁਮਾਰ, ਬਹਿਨੰਗਲ ਤੋਂ 'ਆਪ' ਉਮੀਦਵਾਰ ਗੌਤਮ ਕੁਮਾਰ, ਰਜਵਾਲ ਜ਼ੋਨ ਤੋਂ 'ਆਪ' ਦੇ ਰਾਮ ਕੁਮਾਰ, ਬਹਿਰੰਗਾ ਤੋਂ 'ਆਪ' ਦੇ ਮਨਮੋਹਨ ਸਿੰਘ, ਲੱਬਰ ਤੋਂ 'ਆਪ' ਦੇ ਜਰਨੈਲ ਸਿੰਘ, ਰੱਕੜੀ ਦਤਾਰਪੁਰ ਤੋਂ 'ਆਪ' ਦੇ ਅਰੁਣ ਕੰਦਰਾ, ਦੇਪੁਰ ਤੋਂ ਭਾਜਪਾ ਦੀ ਸੋਨੀਆ ਧਾਲੀਵਾਲ, ਬਡਾਲਾ ਤੋਂ ਭਾਜਪਾ ਦੀ ਅਨੀਤਾ ਦੇਵੀ, ਨਿੱਕੂ ਚੱਕ ਤੋਂ 'ਆਪ' ਦੇ ਰਣਜੀਤ ਸਿੰਘ, ਜੁਗਿਆਲ ਤੋਂ 'ਆਪ' ਦੇ ਸੁਰਿੰਦਰ ਸਿੰਘ ਜੇਤੂ ਰਹੇ |
Ad Position 22
No active advertisement
ਪਿਛਲੀ ਖ਼ਬਰ ਸੰਮਤੀ ਜ਼ੋਨ ਢੱਟ ਤੋਂ ਅਕਾਲੀ ਉਮੀਦਵਾਰ ਅਮਨਦੀਪ ਸਿੰਘ ਹੁਸੈਨਪੁਰ ਰਿਹਾ ਜੇਤੂ ਅਗਲੀ ਖ਼ਬਰ - ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਦੇ 25 ਜ਼ੋਨਾਂ ਦੇ ਨਤੀਜੇ ਐਲਾਨੇ - 22 ਜ਼ੋਨਾਂ 'ਤੇ 'ਆਪ' ਤੇ ਤਿੰਨਾਂ 'ਤੇ ਕਾਂਗਰਸ...
Ad Position 24