22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਬਲਾਕ ਸੰਮਤ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਸਾਬਾ ਦੀ 50 ਵੋਟਾਂ ਨਾਲ ਜਿੱਤ <br/>

Ad Position 21
No active advertisement
ਅਜੀਤ ਡੈਸਕ 19-12-2025
ਭੰਗਾਲਾ, 18 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)- 1 ਬਲਾਕ ਸੰਮਤੀ ਮੁਕੇਰੀਆਂ ਜ਼ੋਨ ਨੰਬਰ 3 ਮਹਿਤਾਬਪੁਰ ਤੋਂ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਨੇ 50 ਵੋਟਾਂ ਦੇ ਫ਼ਰਕ ਨਾਲ ਆਪਣੇ ਵਿਰੋਧੀ ਕਾਂਗਰਸ ਪਾਰਟੀ ਤੋਂ ਦਿਲਬਾਗ ਸਿੰਘ ਭੇਲਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ | ਇਨ੍ਹਾਂ ਨਾਲ ਭਾਜਪਾ ਦੇ ਉਮੀਦਵਾਰ ਗੁਰਨਾਮ ਸਿੰਘ ਜੋ ਕਿ ਤੀਜੇ ਨੰਬਰ 'ਤੇ ਅਤੇ ਚੌਥੇ ਨੰਬਰ 'ਤੇ ਈਸ਼ਵਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ | ਇਸ ਜਿੱਤ ਦੇ ਨਾਲ ਉਨ੍ਹਾਂ ਦੇ ਵੋਟਰ ਤੇ ਸਪੋਰਟਰ ਵਲੋਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ | ਬਲਾਕ ਸੰਮਤੀ ਜ਼ੋਨ ਨੰਬਰ 4 ਜੰਡਵਾਲ ਤੋਂ ਆਮ ਉਮੀਦਵਾਰ ਕੇਸਰ ਸਿੰਘ ਮੰਝਪੁਰ ਦੀ 104 ਵੋਟਾਂ ਨਾਲ ਜਿੱਤ ਹੋਈ | ਬਲਾਕ ਸੰਮਤੀ ਮੁਕੇਰੀਆਂ ਜ਼ੋਨ ਨੰਬਰ 5 ਪਿੰਡ ਜੰਡਵਾਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਕੇਸਰ ਸਿੰਘ ਮੰਜਪੁਰ 104 ਵੋਟਾਂ ਦੇ ਫ਼ਰਕ ਨਾਲ ਆਪਣੇ ਵਿਰੋਧੀ ਕਾਂਗਰਸ ਪਾਰਟੀ ਤੋਂ ਊਸ਼ਾ ਰਾਣੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ | ਇਨ੍ਹਾਂ ਨਾਲ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਾਸਟਰ ਅਤਰ ਸਿੰਘ ਜੋ ਕਿ ਤੀਜੇ ਨੰਬਰ 'ਤੇ ਰਹੇ | ਸਰਦਾਰ ਕੇਸਰ ਸਿੰਘ ਦੀ ਜਿੱਤ ਦੇ ਨਾਲ ਉਨ੍ਹਾਂ ਦੇ ਵੋਟਰ ਤੇ ਪਿੰਡ ਵਾਸੀਆਂ ਵਲੋਂ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹਨ | 3 ਬਲਾਕ ਸੰਮਤੀ ਜ਼ੋਨ ਨੰਬਰ 5 ਫ਼ਿਰੋਜ਼ਪੁਰ ਤੋਂ ਕਾਂਗਰਸ ਉਮੀਦਵਾਰ ਸਤਵੀਰ ਸਿੰਘ ਰੰਧਾਵਾ ਦੀ 380 ਵੋਟਾਂ ਨਾਲ ਜਿੱਤ ਹੋਈ | ਬਲਾਕ ਸੰਮਤੀ ਮੁਕੇਰੀਆਂ ਜ਼ੋਨ ਨੰਬਰ 5 ਪਿੰਡ ਫ਼ਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਸਤਵੀਰ ਸਿੰਘ ਰੰਧਾਵਾ 380 ਵੋਟਾਂ ਦੇ ਫ਼ਰਕ ਨਾਲ ਆਪਣੇ ਵਿਰੋਧੀ ਭਾਜਪਾ ਪਾਰਟੀ ਤੋਂ ਸੰਦੀਪ ਸਿੰਘ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ | ਇਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਕੀਤ ਸਿੰਘ ਜੋ ਕਿ ਤੀਜੇ ਨੰਬਰ 'ਤੇ ਰਹੇ |

Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਨੇ 5 'ਚੋਂ 4 ਸੀਟਾਂ ਜਿੱਤੀਆਂ <br/> ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਬਿੱਸੋ ਚੱਕ ਤੋਂ ਰਾਜਵਿੰਦਰ ਕੌਰ ਜੇਤੂ
Ad Position 24