22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਨੇ 5 'ਚੋਂ 4 ਸੀਟਾਂ ਜਿੱਤੀਆਂ <br/>

Ad Position 21
No active advertisement
ਅਜੀਤ ਡੈਸਕ 19-12-2025
ਬੀਣੇਵਾਲ, 18 ਦਸੰਬਰ (ਬੈਜ ਚੌਧਰੀ)-ਪੰਚਾਇਤ ਸੰਮਤੀ ਬਲਾਕ ਗੜ੍ਹਸ਼ੰਕਰ ਦੇ ਬੀਤ ਇਲਾਕੇ ਵਿਚ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਨੇ 5 ਵਿਚੋਂ 4 ਸੀਟਾਂ ਜਿੱਤ ਦਰਜ਼ ਕੀਤੀ ਜਦਕਿ ਆਮ ਆਦਮੀ ਪਾਰਟੀ ਨੂੰ ਸਿਰਫ਼ ਇਕ ਸੀਟ ਹੀ ਮਿਲੀ | ਜਾਣਕਾਰੀ ਮੁਤਾਬਿਕ ਜ਼ੋਨ-1 ਹੈਬੋਵਾਲ ਤੋ ਆਪ ਦੇ ਪਰਵਿੰਦਰ ਕੁਮਾਰ ਜਿੱਤੇ | ਇਸ ਜ਼ੋਨ ਵਿਚ ਪਰਵਿੰਦਰ ਕੁਮਾਰ ਨੂੰ 1206 ਵੋਟਾਂ, ਕਾਂਗਰਸ ਦੇ ਭੁਪਿੰਦਰ ਕੁਮਾਰ ਨੂੰ 510 ਵੋਟਾਂ, ਭਾਜਪਾ ਦੇ ਦੇਵ ਰਾਜ ਨੂੰ 423 ਵੋਟਾਂ ਅਤੇ ਬਸਪਾ ਦੇ ਬਿਪਨ ਕੁਮਾਰ ਨੂੰ 148 ਵੋਟਾਂ ਪਈਆਂ | ਜ਼ੋਨ-2 ਅਚਲਪੁਰ ਦੀ ਸੀਟ ਕਾਂਗਰਸ ਦੇ ਕੁਲਦੀਪ ਸਿੰਘ ਜੱਸਲ ਨੇ ਜਿੱਤੀ, ਕੁਲਦੀਪ ਸਿੰਘ ਜੱਸਲ ਨੂੰ 1292 ਵੋਟਾਂ, ਫੰੁਮਣ ਸਿੰਘ ਆਪ ਨੂੰ 1155 ਵੋਟਾਂ ਤੇ ਭਾਜਪਾ ਦੇ ਜਸਵਿੰਦਰ ਸਿੰਘ ਸੋਨੂੰ ਨੂੰ 383 ਵੋਟਾਂ ਪਈਆਂ | ਜ਼ੋਨ-3 ਮਾਨਸੋਵਾਲ ਤੋਂ ਕਾਂਗਰਸ ਦੇ ਕਮਲ ਕਿਸ਼ੋਰ ਕਟਾਰੀਆ ਜੇਤੂ ਰਹੇ | ਕਮਲ ਕਿਸ਼ੋਰ ਕਟਾਰੀਆ ਨੂੰ 1252 ਵੋਟਾਂ, ਆਪ ਦੇ ਬਲਵੀਰ ਸਿੰਘ ਨੂੰ 901 ਵੋਟਾਂ ਤੇ ਭਾਜਪਾ ਦੇ ਕਰਨ ਕੁਮਾਰ ਨੂੰ 737 ਵੋਟਾਂ ਮਿਲੀਆਂ | ਜ਼ੋਨ-4 ਬੀਣੇਵਾਲ ਤੋਂ ਕਾਂਗਰਸ ਪਾਰਟੀ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਕਾਮਰੇਡ ਮੋਹਨ ਲਾਲ ਨੇ ਜਿੱਤ ਦਰਜ ਕੀਤੀ | ਮੋਹਨ ਲਾਲ ਨੂੰ 852 ਵੋਟਾਂ, ਭਾਜਪਾ ਦੇ ਨਿਰੰਜਣ ਸਿੰਘ ਨੂੰ 586 ਵੋਟਾਂ ਤੇ ਆਪ ਦਾ ਉਮੀਦਵਾਰ ਰਾਮ ਲਾਲ ਇਸ ਜ਼ੋਨ ਵਿਚ 517 ਵੋਟਾਂ ਲੈ ਕੇ ਤੀਸਰੇ ਨੰਬਰ 'ਤੇ ਰਿਹਾ | ਜ਼ੋਨ-5 ਭਡਿਆਰ ਤੋਂ ਕਾਂਗਰਸ ਦੇ ਉਮੀਦਵਾਰ ਸਰਵਣ ਕੁਮਾਰ ਕਸਾਣਾ ਨੇ ਜਿੱਤ ਦਰਜ ਕੀਤੀ | ਸਰਵਣ ਕਸਾਣਾ ਨੂੰ 1570 ਵੋਟਾਂ, ਆਪ ਦੇ ਰਾਮ ਸਾਹ ਸਰਪੰਚ ਨੂੰ 1261 ਵੋਟਾਂ ਤੇ ਭਾਜਪਾ ਦੇ ਯਸ਼ ਪਾਲ ਮੀਲੂ ਨੂੰ 372 ਵੋਟਾਂ ਹੀ ਮਿਲੀਆਂ |

Ad Position 22
No active advertisement
ਪਿਛਲੀ ਖ਼ਬਰ ਨੌਸਰਬਾਜ਼ ਔਰਤਾਂ ਨੇ ਇੰਗਲੈਂਡ ਵਾਸੀ ਔਰਤ ਦੇ ਪਰਸ 'ਚੋਂ 3 ਲੱਖ ਉਡਾਏ ਅਗਲੀ ਖ਼ਬਰ ਬਲਾਕ ਸੰਮਤ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਸਾਬਾ ਦੀ 50 ਵੋਟਾਂ ਨਾਲ ਜਿੱਤ <br/>
Ad Position 24