22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਨੌਸਰਬਾਜ਼ ਔਰਤਾਂ ਨੇ ਇੰਗਲੈਂਡ ਵਾਸੀ ਔਰਤ ਦੇ ਪਰਸ 'ਚੋਂ 3 ਲੱਖ ਉਡਾਏ

Ad Position 21
No active advertisement
ਅਜੀਤ ਡੈਸਕ 19-12-2025
ਕੋਟਫ਼ਤੂਹੀ, 18 ਦਸੰਬਰ (ਅਵਤਾਰ ਸਿੰਘ ਅਟਵਾਲ)-ਸਥਾਨਕ ਬਾਜ਼ਾਰ ਵਿਚ ਦੋ ਨੌਸਰਬਾਜ਼ ਔਰਤਾਂ ਇਕ ਰੈਡੀਮੇਡ ਸੋਅਰੂਮ 'ਤੇ ਸਮਾਨ ਖ਼ਰੀਦ ਕਰਦੀ ਇੰਗਲੈਂਡ ਤੋ ਆਈ ਔਰਤ ਦੇ ਬੈਗ ਵਿਚ ਵਿਦੇਸ਼ੀ ਕਰੰਸੀ ਜੋ ਲਗਭਗ 3 ਕੁ ਲੱਖ ਰੁਪਏ ਦੀ ਬਣਦੀ ਹੈ, ਨਾਟਕੀ ਢੰਗ ਨਾਲ ਚੋਰੀ ਕਰ ਕੇ ਫ਼ਰਾਰ ਹੋ ਗਈਆਂ | ਪ੍ਰਾਪਤ ਜਾਣਕਾਰੀ ਅਨੁਸਾਰ ਜਥੇ. ਇਕਬਾਲ ਸਿੰਘ ਖੇੜਾ, ਗੁਰਚਰਨ ਸਿੰਘ ਸਰਹਾਲਾ ਕਲਾ, ਸੁਰਿੰਦਰ ਸਿੰਘ ਖੈਰੜ, ਪਰਮਜੀਤ ਸਿੰਘ ਰੱਕੜ, ਕਰਨ ਬੈਸ ਖੇੜਾ, ਰਾਜੇਸ਼ ਕੁਮਾਰ ਅਰੋੜਾ, ਕੁਲਵੰਤ ਸਿੰਘ ਖੈਰੜ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਰਿਸ਼ਤੇਦਾਰ ਕੁੱਝ ਦਿਨ ਪਹਿਲਾ ਇੰਗਲੈਂਡ ਤੋ ਆਈ ਸੁਰਜੀਤ ਕੌਰ ਨਿਵਾਸੀ ਢਾਂਡਾ ਖ਼ੁਰਦ ਬੀਤੇ ਦਿਨ ਸਥਾਨਕ ਬਾਜ਼ਾਰ ਵਿਚ ਸਮਾਨ ਖ਼ਰੀਦਣ ਤੇ ਵਿਦੇਸ਼ੀ ਕਰੰਸੀ ਚੇਂਜ ਕਰਵਾਉਣ ਆਈ ਪਰ ਉਨ੍ਹਾਂ ਕੋਲ ਕੁੱਝ ਭਾਰਤੀ ਰੁਪਏ ਹੋਣ ਕਰਕੇ ਉਹ ਇਕ ਰੈਡੀਮੇਡ ਕੱਪੜਿਆਂ ਦੇ ਸੋਅਰੂਮ 'ਤੇ ਆਈ ਤੇ ਕੱਪੜੇ ਵੇਖਣ ਲੱਗੀ ਤਾ ਉਸ ਦੇ ਪਿੱਛੇ ਪਹਿਲਾ ਤੋ ਘਾਤ ਲਗਾ ਕੇ ਦੋ ਔਰਤਾਂ ਆਈਆ ਉਹ ਵੀ ਕੱਪੜੇ ਵੇਖਣ ਦਾ ਬਹਾਨਾ ਬਣਾ ਕੇ ਉਸ ਦੇ ਆਸ ਪਾਸ ਆਈਆ ਤੇ ਕੁੱਝ ਦੀ ਮਿੰਟਾਂ ਵਿਚ ਉਸ ਦੇ ਬੈਗ ਵਿਚੋਂ ਲਗਭਗ ਵਿਦੇਸ਼ੀ ਕਰੰਸੀ ਜੋ ਲਗਭਗ 3 ਲੱਖ ਰੁਪਏ ਦੇ ਕਰੀਬ ਬਣਦੀ ਸੀ, ਲੈ ਕੇ ਨਾਟਕੀ ਢੰਗ ਨਾਲ ਚੋਰੀ ਕਰ ਕੇ ਰਫ਼ੂ ਚੱਕਰ ਹੋ ਗਈਆ, ਜਿਸ ਦੇ ਸਬੰਧ ਵਿਚ ਸੀ. ਸੀ. ਕੈਮਰਿਆਂ ਦੀ ਫੁਟੇਜ ਅਨੁਸਾਰ ਇਹ ਔਰਤਾਂ ਘਟਨਾ ਨੂੰ ਅੰਜਾਮ ਦੇਣ ਤੋ ਬਾਅਦ ਥੋੜਾ ਪਿੱਛੇ ਇਕ ਥਰੀ ਵੀਲਰ ਵਿਚ ਆਈਆ ਤੇ ਉਸ ਵਿਚ ਬੈਠ ਕੇ ਰਫ਼ੂ ਚੱਕਰ ਹੋ ਗਈਆ, ਇਹ ਨੌਸਰਬਾਜ਼ ਔਰਤਾਂ ਜੋ ਨਾਲ ਲੱਗਦੇ ਸ਼ਹਿਰਾਂ ਤੋ ਆ ਕੇ ਇਸ ਤਰ੍ਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਹਨ | ਜਦਕਿ ਇਸ ਬਾਜ਼ਾਰ ਵਿਚ ਪਹਿਲਾ ਵੀ ਇਹ ਔਰਤਾਂ ਇਸ ਤਰ੍ਹਾਂ ਦੀਆ ਚੋਰੀਆਂ ਨੂੰ ਅੰਜਾਮ ਦੇ ਚੁੱਕੀਆਂ ਹਨ ਪਰ ਉਨ੍ਹਾਂ ਵਾਰੇ 'ਚ ਅੱਜ ਤੱਕ ਪਤਾ ਨਹੀ ਲੱਗ ਸਕਿਆ |
Ad Position 22
No active advertisement
ਪਿਛਲੀ ਖ਼ਬਰ ਕਾਰ ਸਵਾਰ ਲੁਟੇਰਿਆਂ ਨੇ ਬਜ਼ੁਰਗ ਤੋਂ ਨਕਦੀ ਲੁੱਟੀ ਅਗਲੀ ਖ਼ਬਰ ਪੰਚਾਇਤ ਸੰਮਤੀ ਚੋਣਾਂ 'ਚ ਕਾਂਗਰਸ ਪਾਰਟੀ ਨੇ 5 'ਚੋਂ 4 ਸੀਟਾਂ ਜਿੱਤੀਆਂ <br/>
Ad Position 24