ਮਾਹਿਲਪੁਰ, 18 ਦਸੰਬਰ (ਰਜਿੰਦਰ ਸਿੰਘ)-ਬੀਤੇ ਦਿਨ ਦਿਨ ਦਿਹਾੜੇ ਮਾਹਿਲਪੁਰ ਵਿਖੇ ਕੈਨਰਾ ਬੈਂਕ ਦੇ ਸਾਹਮਣੇ ਅਣਪਛਾਤੇ ਕਾਰ ਸਵਾਰ 4 ਵਿਅਕਤੀਆਂ ਵਲੋਂ ਇੱਕ ਬਜ਼ੁਰਗ ਨੂੰ ਨਿਸ਼ਾਨਾ ਬਣਾਉਂਦੇ ਹੋਏ 7000 ਰੁਪਏ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਵਾਰਡ ਨੰਬਰ-3 ਦੇ ਵਸਨੀਕ ਰਤਨ ਸਿੰਘ ਅਜੀਮਲ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੰਮ ਕੈਨੇਰਾ ਬੈਂਕ ਦੇ ਸਾਹਮਣੀ ਵਾਲੀ ਗਲੀ 'ਚ ਜਾ ਰਿਹਾ ਸੀ ਤਾਂ ਅਚਾਨਕ ਇੱਕ ਆਲਟੋ ਕਾਰ ਰੁਕੀ ਜਿਸ 'ਚ ਕਰੀਬ ਚਾਰ ਵਿਅਕਤੀ ਸਵਾਰ ਸਨ | ਉਨ੍ਹਾਂ ਵਿਚੋਂ ਇਕ ਵਿਅਕਤੀ ਮੇਰੇ ਕੋਲੋਂ 50-50 ਰੁਪਏ ਦੇ ਟੁੱਟੇ ਪੈਸੇ ਮੰਗਣ ਲੱਗਾ | ਉਨ੍ਹਾਂ ਦੱਸਿਆ ਮੈਂ ਉਨ੍ਹਾਂ ਦੀ ਮਜਬੂਰੀ ਨੂੰ ਦੇਖਦੇ ਹੋਏ ਹੋਏ ਪਹਿਨੀ ਹੋਈ ਸ਼ਰਟ 'ਚੋ ਸਾਰੇ ਰੁਪਏ ਕੱਢ ਕੇ ਉਨ੍ਹਾਂ ਨੂੰ 50-50 ਰੁਪਏ ਦੇਣ ਲੱਗਾ ਤਾਂ ਉਨ੍ਹਾਂ ਨੇ ਸੋ ਰੁਪਏ ਥੱਲੇ ਸੁੱਟ ਕੇ ਮੈਨੂੰ ਕਹਿਣ ਲੱਗੇ ਕਿ ਅੰਕਲ ਜੀ ਤੁਹਾਡੇ ਰੁਪਏ ਥੱਲੇ ਡਿਗ ਗਏ | ਉਨ੍ਹਾਂ ਦੱਸਿਆ ਜਦੋਂ ਥੱਲੇ ਨੂੰ ਝੁਕਿਆ ਤਾਂ ਮੇਰੇ ਹੱਥ ਫੜੇ 7000 ਰੁਪਏ ਉਹ ਖੋਹ ਕੇ ਉਹ ਗੜ੍ਹਸ਼ੰਕਰ ਵੱਲ ਨੂੰ ਕਾਰ 'ਚ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਨਾਲ ਦੁਕਾਨ 'ਚ ਕਰਦੇ ਜੱਸੀ ਵਾਸੀ ਲੰਗੇਰੀ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਕਾਬੂ ਨਹੀ ਆਏ | ਇਸ ਸਬੰਧੀ ਥਾਣਾ ਮਾਹਿਲਪੁਰ ਨੂੰ ਸੁਚਿਤ ਕਰ ਦਿੱਤਾ ਹੈ |