22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਅਨੁਰਾਜਬੀਰ ਕੌਰ ਨੈਸ਼ਨਲ ਫੈਪ ਐਵਾਰਡ ਅਤੇ ਨੈਸ਼ਨਲ ਆਈ.ਜੀ.ਟੀ ਐਵਾਰਡ ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 19-12-2025
ਨੌਸ਼ਹਿਰਾ ਪਨੂੰਆ, 18 ਦਸੰਬਰ (ਦੀਪਕ ਮੈਣੀ)- ਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ ਅਨੁਰਾਜਬੀਰ ਕੌਰ ਬਾਰ੍ਹਵੀਂ ਕਮਰਸ ਜਿਸ ਨੇ ਲਗਾਤਾਰ ਦੋ ਸਾਲ ਰਗਬੀ ਦੀ ਸਟੇਟ ਗੋਲਡ ਰਹਿ ਕੇ ਸਕੂਲ ਦਾ ਇਲਾਕੇ ਦਾ ਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ, ਉੱਥੇ ਹੀ ਪਿਛਲੇ ਹੀ ਦਿਨਾਂ 'ਚ ਫੈਪ ਐਵਾਰਡ 2025 ਦੇ ਲਈ ਬੈਸਟ ਸਟੂਡੈਂਟ ਕੈਟਾਗਿਰੀ ਵਿਚ ਸਨਮਾਨਿਤ ਕੀਤਾ ਗਿਆ | ਉਸ ਉਪਰੰਤ ਆਈ.ਜੀ.ਟੀ. ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਐਵਾਰਡ ਪ੍ਰੋਗਰਾਮ ਦਿੱਲੀ 'ਚ ਹੋਇਆ | ਜਿਸ ਵਿਚ ਇੰਡੀਅਨ ਕਿ੍ਕਟ ਟੀਮ ਦੇ ਸਾਬਕਾ ਵਿਕਟ ਕੀਪਰ ਨਾਇਨ ਮੋਂਗੀਆ ਵਲੋੋਂ ਅਨੁਰਾਜਬੀਰ ਕੌਰ ਨੂੰ ਬੈਸਟ ਯੀਅਰ ਪਲੇਅਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਨੈਸ਼ਨਲ ਪਬਲਿਕ ਸਕੂਲ ਦੇ ਲਈ ਇਹ ਬੜੀ ਸਨਮਾਨ ਦੀ ਗੱਲ ਹੈ ਕਿ ਨੂੰ ਅਨੁਰਾਜਬੀਰ ਕੌਰ ਨੂੰ ਦੋ ਦੋ ਨੈਸ਼ਨਲ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਵਨੀਤ ਕੌਰ ਨੇ ਅਤੇ ਮੈਨੇਜਮੈਂਟ ਦੇ ਮੈਂਬਰ ਰਵਿੰਦਰ ਪਾਲ ਸਿੰਘ ਮੈਣੀ ਨੇ ਅਨੁਰਾਜਬੀਰ ਕੌਰ ਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ | ਇਸ ਮੌਕੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਪਿੱਦੀ ਵਿਖੇ ਸੋਸ਼ਲ ਮੀਡੀਆ ਦੇ ਬੁਰੇ ਪ੍ਰਭਾਵਾਂ ਸੰਬੰਧੀ ਸੈਮੀਨਾਰ
Ad Position 24