ਤਰਨ ਤਾਰਨ, 18 ਦਸੰਬਰ (ਹਰਿੰਦਰ ਸਿੰਘ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਸ਼ੁਰੂ ਕੀਤੀ ਗਈ ਯੂਥ ਅਗੇਂਸਟ ਡਰੱਗ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ ਕੰਵਲਜੀਤ ਸਿੰਘ ਬਾਜਵਾ ਪਿ੍ੰਸੀਪਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੀ ਅਗਵਾਈ ਹੇਠ ਸੇਵਾ ਦੇਵੀ ਐੱਸ.ਡੀ. ਕਾਲਜ ਤਰਨ ਤਾਰਨ ਵਿਖੇ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਦੀ ਪ੍ਰਧਾਨਗੀ ਪਿ੍ੰਸੀਪਲ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਵਲੋਂ ਕੀਤੀ ਗਈ | ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਇਕ ਨੁੱਕੜ ਨਾਟਕ ਪੇਸ਼ ਕੀਤਾ ਗਿਆ | ਸੇਵਾ ਦੇਵੀ ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਤਰਨ ਤਾਰਨ ਦੇ ਬੱਚਿਆਂ ਵਲੋਂ ਨਸ਼ਿਆਂ ਵਿਰੁੱਧ ਡਰਾਇੰਗ ਵੀ ਬਣਾਈਆਂ ਗਈਆ | ਇਸ ਤੋਂ ਇਲਾਵਾ ਨਸ਼ਿਆਂ ਵਿਰੁੱਧ ਸਹੁੰ ਵੀ ਚੁਕਾਈ ਗਈ | ਸੇਵਾ ਦੇਵੀ ਐੱਸ.ਡੀ. ਕਾਲਜ ਆਫ਼ ਐਜੂਕੇਸ਼ਨ ਤਰਨ ਤਾਰਨ ਵਿਖੇ ਮੈਡੀਕਲ ਕੈਂਪ ਅਤੇ ਬਲੱਡ ਡੋਨੇਸ਼ਨ ਕੈਂਪ ਵੀ ਲਗਾਇਆ ਗਿਆ | ਇਸ ਮੌਕੇ ਪਿ੍ੰਸੀਪਲ ਜ਼ਿਲ੍ਹਾ ਤੇ ਸੈਸ਼ਨ ਜੱਜ ਤਰਨ ਤਾਰਨ ਕੰਵਲਜੀਤ ਸਿੰਘ ਬਾਜਵਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨਸ਼ਿਆਂ ਖਿਲਾਫ਼ ਚਲਾਏ ਜਾ ਰਹੇ ਅਭਿਆਨ ਦਾ ਹਿੱਸਾ ਬਣਨ ਅਤੇ ਜਿੱਥੇ ਖੁਦ ਨਸ਼ਿਆਂ ਤੋਂ ਬਚਣ, ਉਥੇ ਹੋਰ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕਰਨ | ਇਸ ਮੌਕੇ ਮਿਸ ਸ਼ਿਲਪਾ ਚੀਫ਼ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ, ਮਿਸ ਅਮਨਦੀਪ ਕੌਰ ਡਿਪਟੀ ਲੀਗਲ ਏਡ ਡੀਫੈਂਸ ਕੌਸਲ ਤਰਨ ਤਾਰਨ, ਮਿਸ ਮਨਪ੍ਰੀਤ ਕੌਰ ਸਹਾਇਕ ਲੀਗਲ ਏਡ ਡੀਫੈਂਸ ਕੌਸਲ ਤਰਨ ਤਾਰਨ, ਗੁਰਕੀਰਤ ਸਿੰਘ ਸਹਾਇਕ ਲੀਗਲ ਏਡ ਡੀਫੈਂਸ ਕੌਸਲ ਤਰਨ ਤਾਰਨ, ਰਨਕਰਨਬੀਰ ਸਿੰਘ ਸਹਾਇਕ ਲੀਗਲ ਏਡ ਡੀਫੈਂਸ ਕੌਸਲ ਤਰਨ ਤਾਰਨ, ਵਿਨੋਦ ਕੁਮਾਰ ਖੰਨਾ ਪ੍ਰਧਾਨ ਸੇਵਾ ਦੇਵੀ ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਤਰਨ ਤਾਰਨ, ਜਤਿੰਦਰ ਕੁਮਾਰ ਸੂਦ ਜਨਰਲ ਸਕੱਤਰ ਸੇਵਾ ਦੇਵੀ ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਤਰਨ ਤਾਰਨ, ਅਨਿਲ ਕਪੂਰ ਮੈਨੈਜ਼ਰ ਡਾਇਰੈਕਟਰ, ਡਾ. ਨੀਤੂ ਮੱਕਰ ਪਿ੍ੰਸੀਪਲ ਸੇਵਾ ਦੇਵੀ ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਤਰਨ ਤਾਰਨ, ਸੁਖਬੀਰ ਕੌਰ ਅਡੀਸ਼ਨਲ ਸਿਵਲ ਸਰਜਨ ਤਰਨ ਤਾਰਨ, ਸੁਰਿੰਦਰ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਤਰਨ ਤਾਰਨ, ਜਪਜੀਤ ਸਿੰਘ ਨਸ਼ਾ ਛਡਾਉ ਕੇਂਦਰ ਠਰੂ ਤਰਨ ਤਾਰਨ ਅਤੇ ਸੇਵਾ ਦੇਵੀ ਐਸ.ਡੀ. ਕਾਲਜ ਆਫ਼ ਐਜੂਕੇਸ਼ਨ ਤਰਨ ਤਾਰਨ ਦਾ ਸਾਰਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |