ਝਬਾਲ, 18 ਦਸੰਬਰ (ਸਰਬਜੀਤ ਸਿੰਘ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਅਸਥਾਨ ਗੁਰਦੁਆਰਾ ਬੀਬੀ ਵੀਰੋ ਜੀ ਝਬਾਲ ਵਿਖੇ ਭਾਈ ਗੁਰਇਕਬਾਲ ਸਿੰਘ ਮਾਤਾ ਕੌਲਾਂ ਜੀ ਟਰੱਸਟ ਵਲੋਂ ਕਰਵਾਈ ਜਾ ਰਹੀ ਸੇਵਾ 'ਚ ਵਿਦੇਸ਼ੀ ਭਾਰਤੀ ਕਰਨਬੀਰ ਸਿੰਘ ਲਾਲੀ ਅਤੇ ਡਾ. ਅਮਰਬੀਰ ਸਿੰਘ ਸੋਨੂੰ ਝਬਾਲ ਵਾਲਿਆਂ ਨੇ ਸੇਵਾ ਦੇ ਚੱਲ ਰਹੇ ਇਨ੍ਹਾਂ ਕਾਰਜਾਂ ਵਿਚ ਨਕਦ ਰਾਸ਼ੀ ਦੇ ਕੇ ਸੇਵਾ 'ਚ ਹਿੱਸਾ ਪਾਇਆ | ਇਸ ਤੋਂ ਪਹਿਲਾਂ ਕਰਨਬੀਰ ਸਿੰਘ ਲਾਲੀ ਅਤੇ ਡਾ. ਅਮਰਬੀਰ ਸਿੰਘ ਸੋਨੂੰ ਗੁਰਦੁਆਰਾ ਬੀਬੀ ਵੀਰੋ ਜੀ ਵਿਖੇ ਨਤਮਸਤਕ ਹੋਏ | ਇਸ ਮੌਕੇ ਉਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ |