ਤਰਨ ਤਾਰਨ, 18 ਦਸੰਬਰ (ਇਕਬਾਲ ਸਿੰਘ ਸੋਢੀ)-ਗੌਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਜ਼ਿਲ੍ਹਾ ਤਰਨ ਤਾਰਨ ਨੇ ਬੁੰਗਾ ਰਾਮਗੜ੍ਹੀਆ ਵਿਖੇ ਪੈਨਸ਼ਨਰ ਦਿਵਸ ਮਨਾਇਆ | ਇਸ ਮੌਕੇ ਪਹੁੰਚੇ ਜਸਵਿੰਦਰ ਸਿੰਘ ਨੇ ਪੈਨਸ਼ਨਰ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ 17 ਦਸੰਬਰ ਨੂੰ ਡੀ.ਐੱਸ. ਨਾਕੜਾ ਕੇਸ ਦੀ ਸੁਣਵਾਈ ਦੌਰਾਨ ਛੇ ਮੈਂਬਰੀ ਸੰਵਿਧਾਨਕ ਬੈਂਚ ਵਲੋਂ ਇਤਿਹਾਸਕ ਫੈਸਲਾ ਕਰਦਿਆਂ ਸੁਪਰੀਮ ਕੋਰਟ ਦੇ ਜੱਜ ਵਾਈ.ਬੀ. ਚੰਦਰਚੂੜ੍ਹ ਨੇ ਆਦੇਸ਼ ਦਿੱਤਾ ਸੀ ਕਿ ਪੈਨਸ਼ਨ ਕੋਈ ਖੈਰਾਇਤ ਨਹੀਂ ਹੈ, ਸਗੋਂ ਇਹ ਕਿਰਤੀਆਂ ਦਾ ਸੰਵਿਧਾਨਿਕ ਅਧਿਕਾਰ ਹੈ, ਇਹ ਬੁਢਾਪੇ ਦੀ ਚਾਦਰ ਹੈ | ਸਰਕਾਰ ਆਪਣੇ ਕਰਮਚਾਰੀ ਨੂੰ ਪੈਨਸ਼ਨ ਦੇ ਕੇ ਕੋਈ ਅਹਿਸਾਨ ਨਹੀਂ ਕਰਦੀ ਸਗੋਂ ਇਨ੍ਹਾਂ ਦਾ ਅਧਿਕਾਰ ਹੈ | ਸਰਕਾਰਾਂ ਨੇ ਜਨਵਰੀ 2004 ਤੋਂ ਪੁਰਾਣੀ ਪੈਨਸ਼ਨ ਖਤਮ ਕਰਕੇ ਨਵਾਂ ਪੈਨਸ਼ਨ ਸਿਸਟਮ ਲਾਗੂ ਕਰ ਦਿੱਤਾ ਹੈ | ਨਵਾਂ ਪੈਨਸ਼ਨ ਸਿਸਟਮ ਮੁਲਾਜ਼ਮ-ਵਿਰੋਧੀ ਹੈ, ਇਸ ਦੀ ਥਾਂ ਪੁਰਾਣੀ ਪੈਨਸ਼ਨ ਲਾਗੂ ਕਰਾਉਣ ਦਾ ਇੱਕੋ ਇੱਕ ਢੰਗ ਜਥੇਬੰਦੀਆਂ ਦਾ ਸਾਂਝਾ ਫਰੰਟ ਬਣਾ ਕੇ ਸਰਕਾਰਾਂ ਵਿਰੁੱਧ ਸੰਘਰਸ਼ ਤੇਜ਼ ਕਰਨਾ ਹੈ | ਇਸ ਮੌਕੇ ਜਨਰਲ ਸਕੱਤਰ ਅਜਮੇਰ ਸਿੰਘ, ਕੈਸ਼ੀਅਰ ਕੁਲਵੰਤ ਸਿੰਘ, ਨਛੱਤਰ ਸਿੰਘ ਮੁਗਲਚੱਕ, ਇੰਦਰਜੀਤ ਸਿੰਘ ਮਰਹਾਣਾ, ਸੁਰਜੀਤ ਸਿੰਘ ਝਾਮਕਾ ਤੇ ਤਰਸੇਮ ਸਿੰਘ ਲਾਲੂ ਘੁੰਮਣ ਨੇ ਵੀ ਸੰਬੋਧਨ ਕੀਤਾ | ਸਕੱਤਰ ਸਿੰਘ ਨੇ ਆਯੁਰਵੈਦਿਕ ਦਵਾਈਆਂ ਸਬੰਧੀ ਜਾਣਕਾਰੀ ਨਾਲ ਭਰਪੂਰ ਆਪਣੀ ਕਵਿਤਾ ਪੇਸ਼ ਕਰਕੇ ਚੰਗਾ ਰੰਗ ਬੰਨਿ੍ਹਆ | ਸਮਾਗਮ ਵਿਚ ਗੁਰਦੀਪ ਸਿੰਘ ਮਾਣੋਚਾਹਲ, ਸਵਿੰਦਰਪਾਲ ਸਿੰਘ ਮਹਿਮੂਦਪੁਰ, ਕੁਲਵੰਤ ਸਿੰਘ ਗਿੱਲ, ਗੁਰਭੇਜ ਸਿੰਘ ਅਤੇ ਜਸਵਿੰਦਰ ਸਿੰਘ, ਪੰਜ ਸੀਨੀਅਰ ਸਾਥੀਆਂ ਨੂੰ ਦਸਤਾਰਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਉਪਰੰਤ ਅਗਲੇ ਦੋ ਸਾਲਾਂ ਲਈ ਜਥੇਬੰਦੀ ਦੀ ਨਵੀਂ ਚੋਣ ਸਬੰਧੀ 11 ਮੈਂਬਰੀ ਪੈਨਲ ਪੇਸ਼ ਕੀਤਾ ਗਿਆ | ਜਿਸ ਵਿਚ ਕਰਮ ਸਿੰਘ, ਅਜਮੇਰ ਸਿੰਘ, ਕੁਲਵੰਤ ਸਿੰਘ ਗਿੱਲ, ਜਸਵਿੰਦਰ ਸਿੰਘ ਮਾਣੋਚਾਹਲ, ਇੰਦਰਜੀਤ ਸਿੰਘ ਮਰਹਾਣਾ, ਨਛੱਤਰ ਸਿੰਘ ਮੁਗਲਚੱਕ, ਸੁਰਜੀਤ ਸਿੰਘ ਝਾਮਕਾ, ਡਾ.ਨਰਿੰਦਰ ਸਿੰਘ ਬਘਿਆੜੀ, ਤਰਸੇਮ ਸਿੰਘ ਲਾਲੂ ਘੁੰਮਣ, ਸਰਵਣ ਸਿੰਘ ਅਤੇ ਵਿਜੇ ਕੁਮਾਰ ਜੋਸ਼ੀ ਸ਼ਾਮਿਲ ਹਨ | ਸਮਾਗਮ ਵਿਚ ਗੁਰਨਾਮ ਸਿੰਘ, ਬਖਸੀਸ਼ ਸਿੰਘ, ਬਲਬੀਰ ਮੱਲ੍ਹੀ, ਕਸ਼ਮੀਰ ਸਿੰਘ ਢਿੱਲੋਂ, ਗਿਆਨ ਸਿੰਘ, ਮਨਜੀਤ ਸਿੰਘ, ਹਰਜੀਤ ਸਿੰਘ ਜੱਸਲ, ਰਾਜਵੀਰ ਕੁਮਾਰ, ਸਕੱਤਰ ਸਿੰਘ, ਅਜੈਬ ਸਿੰਘ, ਹੀਰਾ ਸਿੰਘ, ਜਗਤਾਰ ਸਿੰਘ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਸਰਵਣ ਸਿੰਘ, ਮੰਗਲ ਸਿੰਘ ਬੀ.ਪੀ.ਈ.ਓ, ਕੁਲਦੀਪ ਸਿੰਘ ਬਾਠ ਅਤੇ ਵਿਜੇ ਕੁਮਾਰ ਪੁੰਜ ਆਦਿ ਹਾਜ਼ਰ ਸਨ |