15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਡੀ. ਏ. ਵੀ. ਬੀ. ਐੱਡ. ਕਾਲਜ ਦਾ ਮੈਗਜ਼ੀਨ 'ਸ਼ਿਕਸ਼ੋਦਯਾ 2024-25' ਜਾਰੀ <br/>

Ad Position 21
No active advertisement
ਅਜੀਤ ਡੈਸਕ 20-12-2025
ਹੁਸ਼ਿਆਰਪੁਰ, 19 ਦਸੰਬਰ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ.ਐਮ.ਭੱਲਾ ਦੇ ਮਾਰਗ ਦਰਸ਼ਨ ਵਿਚ ਚੱਲ ਰਹੀ ਸੰਸਥਾ ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਅਤੇ ਕਾਲਜ ਪਿ੍ੰਸੀਪਲ ਡਾ. ਵਿਧੀ ਭੱਲਾ ਦੀ ਅਗਵਾਈ ਵਿਚ ਸਾਲਾਨਾ ਮੈਗਜ਼ੀਨ 'ਸ਼ਿਕਸ਼ੋਦਯਾ 2024-25' ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਉਪ-ਪ੍ਰਧਾਨ ਵਾਈ.ਪੀ. ਜੋਸ਼ੀ, ਵਿਜੈ ਬੱਗਾ ਵਿਸ਼ੇਸ਼ ਰੂਪ 'ਚ ਹਾਜ਼ਰ ਸਨ | ਪ੍ਰਧਾਨ ਡਾ. ਅਨੂਪ ਕੁਮਾਰ ਨੇ ਕਿਹਾ ਕਿ ਕਾਲਜ ਮੈਗਜ਼ੀਨ ਕਾਲਜ ਗਤੀਵਿਧੀਆਂ ਦਾ ਦਰਪਣ ਹੁੰਦੇ ਹਨ | ਉਨ੍ਹਾਂ ਕਾਲਜ ਪਿ੍ੰਸੀਪਲ ਡਾ. ਵਿਧੀ ਭੱਲਾ, ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਹਰਵਿੰਦਰ ਕੌਰ, ਸਹਿ-ਸੰਪਾਦਕ ਡਾ. ਨਰੇਸ਼ ਕੁਮਾਰ, ਸਟਾਫ਼ ਸੰਪਾਦਕਾਂ ਡਾ. ਮੋਨਿਕਾ, ਮੈਡਮ ਰੋਮਾ ਰਲਹਨ, ਡਾ.ਅਰਚਨਾ ਵਾਸੁਦੇਵ, ਡਾ. ਚੇਤਨਾ ਸ਼ਰਮਾ, ਡਾ:ਪੂਨਮ ਸੈਣੀ, ਡਾ.ਹਰਪ੍ਰੀਤ ਸਿੰਘ, ਮੈਡਮ ਪਿ੍ਆ ਸ਼ਰਮਾ, ਮੈਡਮ ਅਨੀਤਾ ਦੇਵੀ ਅਤੇ ਵਿਦਿਆਰਥੀ ਸੰਪਾਦਕਾਂ ਨੂੰ ਮੈਗਜ਼ੀਨ ਦੇ ਸਫਲਤਾਪੂਰਵਕ ਜਾਰੀ ਕਰਨ 'ਤੇ ਵਧਾਈ ਦਿੱਤੀ | ਕਾਲਜ ਪਿ੍ੰਸੀਪਲ ਡਾ. ਵਿਧੀ ਭੱਲਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ 'ਸ਼ਿਕਸ਼ੋਦਯਾ 2024-25' ਨੋਂ ਸੈਕਸ਼ਨਾਂ ਪੰਜਾਬੀ, ਹਿੰਦੀ, ਇੰਗਲਿਸ਼, ਮੈਥੈਮੇਟਿਕਸ, ਕੰਪਿਊਟਰ, ਸਮਾਜਿਕ ਵਿਗਿਆਨ, ਪਰਫਾਰਮਿੰਗ ਆਰਟ, ਸਾਇੰਸ ਅਤੇ ਨਿਊਜ਼ ਵਿਚ ਸੰਪਾਦਿਤ ਪੂਰੇ ਅਕਾਦਮਿਕ ਸਾਲ ਨੂੰ ਦਰਸਾਉਂਦਾ ਮੈਗਜ਼ੀਨ ਹੈ ਅਤੇ ਇਹ ਸੈਸ਼ਨ 2024-25 ਦੀਆਂ ਕਾਲਜ ਵਿਚ ਅਕਾਦਮਿਕ, ਕਲਚਰਲ, ਖੇਡ ਅਤੇ ਵਿਗਿਆਨ ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਸੰਗ੍ਰਹਿ ਹੈ | ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ.ਐਮ. ਭੱਲਾ ਨੇ ਪਿ੍ੰਸੀਪਲ ਡਾ. ਵਿਧੀ ਭੱਲਾ ਅਤੇ ਕਾਲਜ ਦੇ ਸਮੂਹਿਕ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਨੂੰ ਮੈਗਜ਼ੀਨ 'ਸ਼ਿਕਸ਼ੋਦਯਾ' ਦੇ ਰਿਲੀਜ਼ ਲਈ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰਾਜਾ ਗਿੱਲ ਦੀ ਅਗਵਾਈ ਹੇਠ ਜੇਤੂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖ... ਅਗਲੀ ਖ਼ਬਰ ਵਿਧਾਇਕ ਸਰਕਾਰੀਆ ਵਲੋਂ ਰਾਜਾਸਾਂਸੀ ਪਰਿਵਾਰ ਨਾਲ ਦੁੱਖ ਸਾਂਝਾ
Ad Position 24