ਅੱਡਾ ਸਰਾਂ, 20 ਦਸੰਬਰ (ਹਰਜਿੰਦਰ ਸਿੰਘ ਮਸੀਤੀ)-ਪੰਚਾਇਤ ਸੰਮਤੀ ਚੋਣ ਬੁੱਢੀ ਪਿੰਡ ਤੋਂ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਗਗਨਪ੍ਰੀਤ ਸਿੰਘ ਮੋਹਾਂ ਦੀ ਜਿੱਤ 'ਤੇ ਪਾਰਟੀ ਦੇ ਆਗੂਆਂ, ਵੋਟਰਾਂ ਤੇ ਸਪੋਟਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਸੂਬੇ ਦੇ ਸੂਝਵਾਨ ਵੋਟਰਾਂ ਨੇ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੇ ਮੋਹਰ ਲਗਾਈ ਹੈ ਤੇ ਹਲਕੇ ਵਿਚ ਚੱਲ ਰਹੇ ਕੰਮਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ ਤੇ ਵਿਕਾਸ ਦੇ ਕੰਮਾਂ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਆਪਣੀ ਜਿੱਤ 'ਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਗਗਨਪ੍ਰੀਤ ਸਿੰਘ ਨੇ ਕਿਹਾ ਕਿ ਉਹ ਜ਼ੋਨ ਅਧੀਨ ਆਉਂਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਹਿਣਗੇ | ਇਸ ਮੌਕੇ ਦਾਰਾ ਸਿੰਘ , ਸਤਨਾਮ ਸਿੰਘ, ਦਲਵੀਰ ਸਿੰਘ, ਜਸਵੀਰ ਸਿੰਘ ਬੱਬੂ, ਪਵਿੱਤਰ ਸਿੰਘ, ਸਰਪੰਚ ਸਤਵਿੰਦਰ ਕੌਰ ,ਰਸ਼ਪਾਲ ਸਿੰਘ, ਸੱਤੀ ਚੌਹਾਨ, ਰਵੀਪਾਲ ਫ਼ੌਜੀ, ਜਸਵਿੰਦਰ ਸਿੰਘ ,ਬਲਜੀਤ ਸਿੰਘ, ਹਰਮਨਪ੍ਰੀਤ ਸਿੰਘ ਬੁੱਢੀ ਪਿੰਡ ,ਚੌਧਰੀ ਸੰਦੀਪ ਕੁਮਾਰ, ਕੋਚ ਪਾਲ ਸਿੰਘ ,ਗੁਰਮੇਲ ਸਿੰਘ, ਜਸਪਾਲ ਰਾਏ, ਪਰਮਾਨੰਦ ਦਿਵੇਦੀ, ਦਲਜੀਤ ਸਿੰਘ ਨੰਗਲ ਖੂੰਗਾ, ਹੈਪੀ ਨੰਗਲ ਖੂੰਗਾ, ਜਸਪਾਲ ਸਿੰਘ, ਮਨਜੀਤ ਕੌਰ ,ਰੂਪ ਲਾਲ, ਅਤਿੰਦਰਪਾਲ ਸਿੰਘ ,ਸੁਖਵੀਰ ਸਿੰਘ ਚੌਹਾਨ, ਜਸਬੀਰ ਸਿੰਘ ਚੌਹਾਨ, ਪ੍ਰਧਾਨ ਗੁਰਦੇਵ ਸਿੰਘ ਮਸੀਤੀ, ਪਿ੍ਥੀਪਾਲ ਸਿੰਘ, ਗੁਰਕੀਰਤ ਸਿੰਘ, ਮਨਦੀਪ ਸਿੰਘ ਕੈਨੇਡਾ, ਲਖਵੀਰ ਸਿੰਘ, ਸਰਵਨ ਸਿੰਘ, ਮਾ: ਅਵਤਾਰ ਸਿੰਘ ਮਸੀਤੀ, ਲਖਵਿੰਦਰ ਸਿੰਘ ਮਸੀਤੀ, ਨਰਿੰਦਰ ਸਿੰਘ, ਰਵੀਪਾਲ ਬਲਜੀਤ ਸਿੰਘ ,ਸੁਖਤੇਸ ਸਿੰਘ ਰਾਜਾ, ਸਰਬਜੀਤ ਸਿੰਘ ਤੇ ਹੋਰ ਸਮਰਥਕਾਂ ਨੇ ਗਗਨਪ੍ਰੀਤ ਸਿੰਘ ਦੀ ਜਿੱਤ ਤੇ ਖ਼ੁਸ਼ੀ ਪ੍ਰਗਟ ਕੀਤੀ |