ਜ਼ਿਲ੍ਹਾ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਯੂਥ ਅਗੇਂਸਟ ਡਰੱਗਜ਼ ਵਿਸ਼ੇ 'ਤੇ ਸੈਮੀਨਾਰ
ਅਜੀਤ ਡੈਸਕ
22-12-2025
ਹੁਸ਼ਿਆਰਪੁਰ, 21 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਰਾਜਿੰਦਰ ਅਗਰਵਾਲ ਅਤੇ ਚੀਫ਼ ਜੁਡੀਸ਼ੀਅਲ ਮੈਜਿਸਟਰੈਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਨੀਰਜ ਗੋਇਲ ਵੱਲੋਂ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਹੁਕਮਾਂ ਅਨੁਸਾਰ ਯੁੱਧ ਅਗੇਂਸਟ ਡਰੱਗ ਐਂਟੀ ਡਰੱਗ ਐਵਾਰਨੈਸ ਤਹਿਤ ਅੱਜ ਜ਼ਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਕੇਂਦਰ ਦੇ ਕਾਂਊਸਲਰ ਪ੍ਰਸ਼ਾਂਤਾ ਦੀ ਹਾਜ਼ਰੀ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਤੋਂ ਐਡਵੋਕੇਟ ਰੁਪਿਕਾ ਠਾਕੁਰ ਅਸਿਸਟੈਂਟ ਲੀਗਲ ਏਡ ਡਿਫੈਂਸ ਕਾਉੰਸਲ,ਐਡਵੋਕੇਟ ਨਿਹਾਰੀਕਾ ਅਸਿਸਟੈਂਟ ਲੀਗਲ ਡਿਫੈਂਸ ਕਾਉੰਸਲ ਵੱਲੋਂ ਮਰੀਜ਼ਾਂ ਨਾਲ ਨਸ਼ਾ ਖੋਰੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ | ਇਸ ਮੌਕੇ ਐਡਵੋਕੇਟ ਰੁਪਿਕਾ ਠਾਕੁਰ ਨੇ ਕਿਹਾ ਕਿ ਨਸ਼ਾ ਖ਼ੋਰੀ ਨਾਲ ਗ੍ਰਹਿਸਤ ਵਿਅਕਤੀ ਆਪਣੀ ਸਰੀਰਕ, ਮਾਨਸਿਕ, ਆਰਥਿਕ, ਸਮਾਜਿਕ ਸ਼ਕਤੀ ਖੋਹ ਬੈਠਦਾ ਹੈ | ਇਸ ਲਈ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ | ਇਸ ਮੌਕੇ ਤੇ ਐਡਵੋਕੇਟ ਨਿਹਾਰੀਕਾ ਨੇ ਕਿਹਾ ਕਿ ਸਾਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ, ਆਪਣੇ ਸਕਿੱਲ ਨੂੰ ਬਾਹਰ ਕੱਢਣ ਦੀ ਜ਼ਰੂਰਤ, ਨਸ਼ਿਆਂ ਤੋਂ ਦੂਰ ਅਤੇ ਨਵੀਂ ਸੋਚ ਨਵੀਂ ਵਿਚਾਰਧਾਰਾ 'ਤੇ ਕੰਮ ਕਰਨ ਦੀ ਜ਼ਰੂਰਤ ਹੈ | ਇਸ ਮੌਕੇ ਐਡਵੋਕੇਟਸ ਵੱਲੋਂ 10-15 ਮਰੀਜ਼ਾਂ ਨਾਲ ਵਿਅਕਤੀਗਤ ਕਾਉਸਲਿੰਗ ਵੀਂ ਕੀਤੀ ਗਈ | ਇਸ ਮੌਕੇ ਨਸ਼ੇ ਤੋਂ ਦੂਰ ਰਹਿਣ ਦੀ ਸਹੁੰ ਵੀਂ ਚੁਕਾਈ ਗਈ | ਇਸ ਦੌਰਾਨ ਵਿਸ਼ਾਲ ਠਾਕੁਰ ਸਟਾਫ਼ ਨਰਸ ਤੇ ਮਰੀਜ਼ ਹਾਜ਼ਰ ਸੀ |