ਨਸਰਾਲਾ, 21 ਦਸੰਬਰ (ਸਤਵੰਤ ਸਿੰਘ ਥਿਆੜਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ ਤੇ ਬਾਬਾ ਸਤਪਾਲ ਸਿੰਘ ਸਾਹਰੀ ਵਾਲਿਆਂ ਦੀਆਂ ਸ਼ੁੱਭ ਅਸੀਸਾਂ ਦਾ ਸਦਕਾ ਭਾਈ ਮਲਕੀਤ ਸਿੰਘ ਖ਼ਾਨਪੁਰ ਥਿਆੜੇ ਵਾਲਿਆਂ ਅਤੇ ਗੁਰਸ਼ਬਦ ਪ੍ਰਕਾਸ਼ ਪ੍ਰਚਾਰਕ ਜਥੇ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ, ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜ਼ਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪਹਿਲਾ ਮਹਾਨ ਸ਼ਹੀਦੀ ਸਮਾਗਮ ਨਵੀਂ ਆਬਾਦੀ ਗੋਬਿੰਦਗੜ੍ਹ ਪਿੰਡ ਖ਼ਾਨਪੁਰ ਥਿਆੜਾ ਵਿਖੇ ਕਰਵਾਇਆ ਗਿਆ | ਇਸ ਮੌਕੇ ਪਹਿਲਾਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਖੁੱਲੇ੍ਹ ਪੰਡਾਲ ਵਿਚ ਦੀਵਾਨ ਸਜਾਏ ਗਏ | ਸਮਾਗਮ ਦੀ ਅਰੰਭਤਾ ਭਾਈ ਪਰਮਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਰੂਪਦੇਵ ਸਾਹਿਬ ਮੇਘੋਵਾਲ ਗੰਜ਼ਿਆਂ ਵਾਲਿਆਂ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਕੀਤੀ ਗਈ | ਬਾਅਦ ਵਿਚ ਭਾਈ ਕੁਲਵਿੰਦਰ ਸਿੰਘ ਕੰਗਮਾਈ ਵਾਲੇ, ਬਾਬਾ ਤਰਨਜੀਤ ਸਿੰਘ ਨਿੱਕੇ ਘੁੰਮਣਾਂ ਵਾਲੇ ਅਤੇ ਬਾਬਾ ਗੁਰਮੀਤ ਸਿੰਘ ਮੰਡੀ ਗੋਬਿੰਦਗੜ੍ਹ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਜੀ ਦੇ ਪਰਿਵਾਰ ਵਿਛੋੜੇ ਦਾ ਇਤਿਹਾਸ ਤੇ ਸਾਕਾ ਸਰਹਿੰਦ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਬਾਬਾ ਅਮਰਜੀਤ ਸਿੰਘ ਹਰਖੋਵਾਲ ਵਾਲੇ, ਬਾਬਾ ਨਾਗਰ ਸਿੰਘ ਟੂਟੋਮਜਾਰੇ ਵਾਲੇ, ਬਾਬਾ ਜਨਕ ਸਿੰਘ ਤੇ ਬਾਬਾ ਸਰਵਣ ਸਿੰਘ ਡੇਰਾਮਾਣਕੋ ਜੱਬੜ ਵਾਲੇ, ਬਾਬਾ ਕਰਮਜੀਤ ਸਿੰਘ ਭਧਿਆਣੇ ਵਾਲੇ, ਬਾਬਾ ਇੰਦਰਦਾਸ ਮੇਘੋਵਾਲ, ਬਾਬਾ ਗੁਰਵਿੰਦਰ ਸਿੰਘ ਨੰਗਲ ਅਰਾਈਆਂ ਵਾਲੇ, ਬਾਬਾ ਮੱਖਣ ਸਿੰਘ ਦਰੀਏ ਵਾਲੇ, ਬਾਬਾ ਮਹਿੰਦਰ ਸਿੰਘ ਸਾਹਰੀ ਵਾਲੇ, ਬਾਬਾ ਬਲਵੀਰ ਦਾਸ ਸਾਹਰੀ ਵਾਲੇ, ਬਾਬਾ ਬਲਵੀਰ ਸਿੰਘ ਬਿਰਧ ਆਸ਼ਰਮ ਵਾਲੇ, ਮਹੰਤ ਤਰਲੋਚਨ ਸਿੰਘ ਡੇਰਾ ਬਰੱਕਤਾ ਹੁਸ਼ਿਆਰਪੁਰ ਵਾਲੇ, ਮਹੰਤ ਜੈ ਰਾਮ ਦਾਸ ਸਾਹਰੀ ਵਾਲੇ, ਬਾਬਾ ਸੁਰਜੀਤ ਸਿੰਘ ਆਦਮੋਵਾਲ ਵਾਲੇ, ਬਾਬਾ ਰਣਜੀਤ ਸਿੰਘ ਹਰਖੋਵਾਲ, ਬਾਬਾ ਧਰਮ ਸਿੰਘ ਸੋਢੀ ਸ਼ਾਮਚੁਰਾਸੀ ਰਾੜ੍ਹਾ ਸਾਹਿਬ, ਬਾਬਾ ਅਜੀਤ ਸਿੰਘ ਮੇਘੋਵਾਲ, ਚੰਦਨ ਕਮਲ ਅੱਤੋਵਾਲ, ਬਾਬਾ ਹਰਮਨਜੀਤ ਸਿੰਘ ਸਿੰਗੜੀਵਾਲ ਵਾਲੇ, ਬਾਬਾ ਸਰਬਜੀਤ ਸਿੰਘ ਸੋਢੀ ਗੜ੍ਹਸ਼ੰਕਰ ਵਾਲੇ, ਬਾਬਾ ਅਜੀਤ ਸਿੰਘ ਸੋਢੀ, ਬਾਬਾ ਬਲਵੀਰ ਸਿੰਘ ਜਿਆਣ ਵਾਲਿਆਂ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ | ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਵੱਲੋਂ ਵੀ ਉਚੇਚੇ ਤੌਰ ਤੇ ਪਹੰੁਚ ਕੇ ਹਾਜ਼ਰੀ ਲਗਵਾਈ ਗਈ | ਸਮਾਗਮ ਦੇ ਅੰਤ ਵਿਚ ਭਾਈ ਮਲਕੀਤ ਸਿੰਘ ਖ਼ਾਨਪੁਰ ਥਿਆੜੇ ਵਾਲਿਆਂ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਬਿੰਦਗੜ੍ਹ ਵੱਲੋਂ ਆਈਆਂ ਹੋਈਆਂ ਮੁੱਖ ਸਖ਼ਸ਼ੀਅਤਾ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਗ੍ਰੰਥੀ ਗੁਰਬਚਨ ਸਿੰਘ ਹੁਸੈਨਪੁਰ, ਆਪ ਆਗੂ ਪ੍ਰਦੀਪ ਕੁਮਾਰ, ਸਰਪੰਚ ਬਲਰਾਜ ਸਿੰਘ, ਸੰਮਤੀ ਮੈਂਬਰ ਜਗਤਾਰ ਸਿੰਘ, ਸਰਪੰਚ ਗੁਰਦੇਵ ਸਿੰਘ ਮੇਘੋਵਾਲ, ਸਰਪੰਚ ਜਰਨੈਲ ਸਿੰਘ ਨਸਰਾਲਾ, ਮਨਜੀਤ ਸਿੰਘ ਜੰਡਾ ਪਿਆਲਾਂ, ਸੁੱਖਾ ਮਰਨਾਈਆਂ, ਬਲਵਿੰਦਰ ਸਿੰਘ ਤੇ ਜਤਿੰਦਰ ਸਿੰਘ ਕੈਨੇਡਾ, ਸੁਖਦੇਵ ਸਿੰਘ ਰਾਮੂਥਿਆੜਾ, ਗੁਰਪ੍ਰੀਤ ਸਿੰਘ ਗੋਪੀ ਮਨਸੂਰਪੁਰ ਬਡਾਲਾ, ਲਾਭ ਸਿੰਘ ਨਸਰਾਲਾ, ਮੀਰਪਾਲ ਸਿੰਘ ਜੈਪੁਰ, ਜੁਝਾਰ ਸਿੰਘ ਗੜ੍ਹਦੀਵਾਲਾ, ਮਾ. ਅੱਛਰ ਸਿੰਘ ਅਜੜਾਮ ਤੋਂ ਇਲਾਵਾ ਆਈਆਂ ਹੋਈਆਂ ਸੇਵਾ ਸੁਸਾਇਟੀਆਂ ਚੜ੍ਹਦੀ ਕਲ੍ਹਾ ਸੇਵਕ ਜਥਾ ਮੰਡਿਆਲਾਂ, ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਖਾਨਪੁਰ ਥਿਆੜਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੰਭਾਲ ਸੰਸਥਾ ਡੁਮੇਲੀ, ਕਲਗ਼ੀਧਰ ਸੇਵਕ ਜਥਾ ਪਿੰਡ ਫੁਗਲਾਣਾ, ਕਲਗੀਧਰ ਨੌਜਵਾਨ ਸਭਾ ਪਿੰਡ ਜਗਜੀਤ ਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਤਨਾਮ ਹਸਪਤਾਲ ਹੁਸ਼ਿਆਰਪੁਰ ਵੱਲੋਂ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ | ਸਟੇਜ ਸਕੱਤਰ ਦੀ ਸੇਵਾ ਜਰਨੈਲ ਸਿੰਘ ਨਡਾਲੋਂ ਵਾਲਿਆਂ ਵੱਲੋਂ ਬਾਖ਼ੂਬੀ ਨਿਭਾਈ ਗਈ |