ਗੜ੍ਹਦੀਵਾਲਾ, 21 ਦਸੰਬਰ (ਚੱਗਰ)-ਵਿਧਾਨਸਭਾ ਹਲਕਾ ਉੜਮੁੜ ਦੇ ਬਲਾਕ ਭੂੰਗਾ ਦੇ ਬਲਾਕ ਸੰਮਤੀ ਜ਼ੋਨ ਧੁੱਗਾ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਗੁਰਿੰਦਰਪਾਲ ਕੌਰ ਪਤਨੀ ਸਿਮਰਜੀਤ ਸਿੰਘ ਅਟਵਾਲ ਜਿਹੜੇ ਵੱਡੀ ਲੀਡ ਨਾਲ ਚੋਣ ਜਿੱਤੇ ਨੂੰ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਰਸੂਲਪੁਰ ਤੇ ਕਮਲਜੀਤ ਕੁਲਾਰ ਦੀ ਰਹਿਨੁਮਾਈ ਹੇਠ ਪਿੰਡ ਥੇਂਦਾ ਵਿਖੇ ਪੁੱਜਣ 'ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਸਮਰਾ, ਸਰਪੰਚ ਹਰਦੀਪ ਸਿੰਘ ਘੁੱਗ, ਨੰਬਰਦਾਰ ਪਰਮਿੰਦਰ ਸਿੰਘ ਸਮਰਾ, ਅਕਾਲੀ ਆਗੂ ਹਰਵਿੰਦਰ ਸਿੰਘ ਸਮਰਾ ਤੇ ਹੋਰ ਆਗੂਆਂ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੋਕੇ ਕਰਨ ਧੁੱਗਾ, ਸੰਦੀਪ ਸਿੰਘ ਸੋਨੂੰ, ਅਮਰਜੀਤ ਸਿੰਘ, ਬਲਵਿੰਦਰ ਸਿੰਘ ਚਿੱਪੜਾ, ਕਮਲਦੀਪ ਸਿੰਘ ਸਮਰਾ, ਤਲਵਿੰਦਰ ਸਿੰਘ, ਹਰਚਰਨ ਸਿੰਘ, ਲਵਰਾਜ ਸਿੰਘ, ਅਮਰਜੀਤ ਸਿੰਘ ਭੱਟੀਆਂ, ਲੱਕੀ ਰਾਈ ਆਦਿ ਮੋਜੂਦ ਸਨ |