ਗੜ੍ਹਸ਼ੰਕਰ, 21 ਦਸੰਬਰ (ਧਾਲੀਵਾਲ)-ਡੈਮੋਕ੍ਰੈਟਿਕ ਪੈਨਸ਼ਨਰ ਫ਼ਰੰਟ ਵੱਲੋਂ ਸਥਾਨਕ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬਰੇਰੀ ਵਿਚ ਪੈਨਸ਼ਨਰ ਦਿਵਸ 'ਤੇ ਵਿਚਾਰ ਗੋਸ਼ਠੀ ਕਰਵਾਈ ਗਈ ਜਿਸਦੀ ਪ੍ਰਧਾਨਗੀ ਮੁਲਾਜ਼ਮ ਆਗੂ ਵਿਨੇ ਕੁਮਾਰ ਅਤੇ ਗਗਨਦੀਪ ਥਾਂਦੀ ਵਲੋਂ ਕੀਤੀ ਗਈ | ਮੌਜੂਦਾਂ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਸਬੰਧੀ ਵਿਚਾਰ ਗੋਸ਼ਠੀ ਵਿਚ ਵਿਚਾਰ ਚਰਚਾ ਕੀਤੀ ਗਈ | ਚਰਚਾ ਵਿਚ ਭਾਗ ਲੈਂਦਿਆਂ ਮੁਕੇਸ਼ ਕੁਮਾਰ, ਬਲਵੀਰ ਖਾਨਪੁਰੀ, ਪਿ੍ੰਸੀਪਲ ਡਾ. ਬਿੱਕਰ ਸਿੰਘ ਨੇ ਕਿਹਾ ਕਿ ਦੁਨੀਆਂ ਵਿਚ ਸਮਾਜਵਾਦੀ ਪ੍ਰਬੰਧ ਦੇ ਦਬਾਅ ਤਹਿਤ ਅਤੇ ਮੁਲਾਜ਼ਮਾਂ ਦੇ ਲੰਬੇ ਵਿਚਾਰਧਾਰਕ ਸੰਘਰਸ਼ ਕਾਰਨ ਸਰਕਾਰਾਂ ਨੂੰ ਮੁਲਾਜ਼ਮਾਂ ਦੇ ਹੱਕ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ | ਪਿਛਲੇ 35 ਸਾਲ ਤੋਂ ਦੁਨੀਆਂ ਪੱਧਰ 'ਤੇ ਸਮਾਜਵਾਦੀ ਕੈਂਪ ਦ ਖੇਰੂੰ ਖੇਰੂੰ ਹੋਣ ਕਾਰਨ ਸਰਮਾਏਦਾਰੀ ਵਲੋਂ ਮੁਲਾਜ਼ਮਾਂ ਦੀਆਂ ਸਹੂਲਤਾਂ 'ਤੇ ਲਗਾਤਾਰ ਕੱਟ ਲਗਾ ਕੇ ਖਤਮ ਕੀਤਾ ਜਾ ਰਿਹਾ ਹੈ | ਇਸ ਮੌਕੇ ਬਲਕਾਰ ਸਿੰਘ ਮਘਾਣੀਆਂ, ਮਨਦੀਪ ਸਿੰਘ, ਗੁਰਮੇਲ ਸਿੰਘ, ਸਤਨਾਮ ਸਿੰਘ ਬੰਗੜ, ਮਨਜੀਤ ਸਿੰਘ ਬੰਗਾ, ਖੁਸ਼ਵਿੰਦਰ ਕੌਰ ਡੀ.ਪੀ.ਈ. ਆਦਿ ਹਾਜ਼ਰ ਹੋਏ |